ਸ਼ਿਵਮ ਮਹਾਜਨ
ਲੁਧਿਆਣਾ: ਸੋਸ਼ਲ ਮੀਡਿਆ 'ਚ ਰੋਜ਼ ਕਈ ਤਰ੍ਹਾਂ ਵੀ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸੇ ਵਿਚਕਾਰ 26 ਸਾਲ ਦੇ ਅਨਮੋਲ ਕਵਾਤਰਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਅਕਸਰ ਹੀ ਵਾਇਰਲ ਹੁੰਦੀ ਹੈ, ਜੋ ਕਿ ਬੀਤੇ 6 ਸਾਲ ਤੋਂ ਸਮਾਜ ਸੇਵਾ ਦੇ ਲਈ ਅਣਥੱਕ ਮਿਹਨਤ ਕਰ ਬੇਸਹਾਰਿਆਂ ਦੀ ਜ਼ਿੰਦਗੀ ਦਾ ਮਸੀਹਾ ਬਣ ਰਿਹਾ ਹੈ|
ਅਨਮੋਲ ਨਾ ਸਿਰਫ ਇੱਕਲਾ ਇਹ ਸਮਾਜ ਭਲਾਈ ਦਾ ਕੰਮ ਕਰਦਾ ਹੈ ਬਲਕਿ ਉਸ ਨੇ ਆਪਣੇ ਨਾਲ ਕਈ ਨੌਜਵਾਨਾਂ ਨੂੰ ਜੋੜਿਆ ਹੈ ਜੋ ਕਿ ਸਮਾਜ ਦੇ ਜ਼ਰੂਰਤਮੰਦ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਦੇ ਹਨ| ਅਨਮੋਲ ਦੇ ਸਾਥੀ ਦੋਸਤ ਪੂਰੇ ਪੰਜਾਬ ਵਿੱਚ ਫੈਲੇ ਹੋਏ ਹਨ। ਅਨਮੋਲ ਵਲੋਂ ਖੋਲੀ ਗਈ ਏਨਜੀਓ ਦਾ ਨਾਮ ਹੈ "ਏਕ ਜ਼ਰੀਆ" ਜਿਸਦਾ ਕੋਈ ਵੀ ਅਕਾਂਊਟ ਨੰਬਰ ਨਹੀਂ ਹੈ, ਜੋ ਵੀ ਜ਼ਰੂਰਤਮੰਦ ਮਦਦ ਕਰਦਾ ਹੈ ਉਹ ਅਨਮੋਲ ਨੂੰ ਸਿੱਧੇ ਪੈਸੇ ਭੇਜਦਾ ਹੈ ਇਨ੍ਹਾਂ ਪੈਸਿਆਂ ਦੀ ਵਰਤੋ ਅਨਮੌਲ ਉਨ੍ਹਾਂ ਦਾ ਇਲਾਜ ਕਰਵਾਉਣ ਲਈ ਜਾਂ ਉਹਨਾਂ ਦੀ ਵਿੱਤੀ ਸਹਾਇਤਾ ਦੇ ਲਈ ਕਰਦਾ ਹੈ।
ਅਨਮੋਲ ਨੇ ਵਿਸ਼ੇਸ਼ ਰੂਪ ਵਿੱਚ ਤਿੰਨ ਨੰਬਰ ਜਾਰੀ ਕੀਤੇ ਹਨ ਤਾਂ ਜੋ ਜਦੋਂ ਵੀ ਕਿਸੇ ਜ਼ਰੂਰਤਮੰਦ ਅਤੇ ਬੇਹਸਾਰਿਆਂ ਨੂੰ ਮੱਦਦ ਦੀ ਲੋੜ ਹੋਵੇ ਤਾਂ ਉਹ ਇਨ੍ਹਾਂ ਨੰਬਰਾਂ 'ਤੇ ਫੋਨ ਕਰਕੇ ਮੱਦਦ ਹਾਸਿਲ ਕਰ ਸਕਦਾ ਹੈ- 7889168849, 9688000074, 9688000084
ਅਨਮੋਲ ਨੂੰ ਸਮਾਜ ਭਲਾਈ ਦਾ ਇਹ ਕੰਮ ਕਰਦੇ 6 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਆਓ ਅਸੀਂ ਜਾਣਦੇ ਹਾਂ ਕੌਣ ਹੈ ਅਨਮੋਲ,ਹੈ ਇਸ ਵੱਡੇ ਉਪਰਾਲੇ ਦੀ ਸ਼ੁਰਵਾਤ ਕਦੋਂ ਅਤੇ ਕਿਉਂ ਕੀਤੀ ਅਤੇ ਅੱਜ ਉਹ ਆਪਣੀ ਇਸ ਮੁਹਿੰਮ ਬਾਰੇ ਕੀ ਵਿਚਾਰ ਰੱਖਦੇ ਹਨ ਅਤੇ ਅਨਮੋਲ ਆਪਣੇ ਭਵਿੱਖ ਨੂੰ ਕਿਵੇਂ ਵੇਖਦਾ ਹੈ| ਆਓ ਜਾਣੀਏ ਅਨਮੋਲ ਦੀ ਜ਼ਿੰਦਗੀ ਦੇ ਸਫ਼ਰ ਬਾਰੇ-
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।