ਸ਼ਿਵਮ ਮਹਾਜਨ
ਲੁਧਿਆਣਾ: ਟੀਬੀ ਮਰੀਜ਼ਾਂ ਦੀ ਮਦਦ ਲਈ ਵੱਖ ਵੱਖ ਤਰ੍ਹਾਂ ਦੇ ਐੱਨਜੀਓ, ਸਰਕਾਰ,ਸਮਾਜ ਸੇਵੀ ਅਤੇ ਸਨਅਤਕਾਰਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਦਾ ਉਪਰਾਲਾ ਅੰਨ ਜਲ ਸੇਵਾ ਸੁਸਾਇਟੀ ਅਤੇ ਲੁਧਿਆਣਾ ਦੇ ਸਿਵਲ ਸਰਜਨ ਡਾ.ਹਤਿੰਦਰ ਕੌਰ ਨਾਲ ਮਿਲ ਕੇ ਟੀਬੀ ਮਰੀਜ਼ਾਂ ਦੇ ਪਰਿਵਾਰਾਂ ਲਈ ਕੀਤਾ ਗਿਆ।
ਇਸ ਉਪਰਾਲੇ ਤਹਿਤ ਪ੍ਰਧਾਨਮੰਤਰੀ ਟੀਬੀ ਯੋਜਨਾ ਤਹਿਤ ਅੰਨ ਜਲ ਸੇਵਾ ਸੁਸਾਇਟੀ ਵੱਲੋਂ 50 ਟੀਬੀ ਮਰੀਜ਼ਾਂ ਦੇ ਪਰਿਵਾਰਾਂ ਨੂੰ ਨਿਊਟ੍ਰੀਸ਼ਨ ਸਪੋਰਟ ਦਿੱਤਾ ਗਿਆ। ਜਿਸ ਦੇ ਅੰਤਰਗਤ ਉਨ੍ਹਾਂ ਨੂੰ ਇੱਕ ਮਹੀਨੇ ਦਾ ਖਾਣ-ਪੀਣ ਦਾ ਸਾਮਾਨ ਦੀਆਂ ਕਿੱਟਾਂ ਬਣਾ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਅਤੇ ਇਹ ਕਿੱਟਾਂ ਹਰ ਮਹੀਨੇ ਆਉਣ ਵਾਲੇ 6 ਮਹੀਨਿਆਂ ਦੇ ਲਈ ਇਸ ਟਰੱਸਟ ਵੱਲੋਂ ਦਿੱਤੀਆਂ ਜਾਣਗੀਆਂ।
ਜਿੱਥੇ ਟਰੱਸਟ ਬੀਤੇ ਕਈ ਸਾਲ ਤੋਂ ਹਰ ਰੋਜ਼ ਸਿਵਲ ਹਸਪਤਾਲ ਦੇ ਵਿਚਾਲੇ ਦੁਪਹਿਰ ਸਮੇਂ ਦੋ ਘੰਟੇ ਲਈ ਲੰਗਰ ਲਗਾਉਂਦੀ ਹੈ, ਉਥੇ ਹੀ ਹੁਣ ਟੀਬੀ ਮਰੀਜ਼ਾਂ ਲਈ ਵੀ ਉਨ੍ਹਾਂ ਨੇ ਇਹ ਬੀੜਾ ਚੁੱਕ ਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।