ਸ਼ਿਵਮ ਮਹਾਜਨ
ਲੁਧਿਆਣਾ: ਵਿਸਾਖੀ ਭਾਰਤ ਦਾ ਇੱਕ ਪ੍ਰਸਿੱਧ ਅਤੇ ਪਵਿੱਤਰ ਤਿਉਹਾਰ ਹੈ। ਪੰਜਾਬ ਦੇ ਵਿਚਾਲੇ ਇਸ ਤਿਉਹਾਰ ਨੂੰ ਵੱਧ ਚੜ੍ਹ ਕੇ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਾਲੇ ਦਿਨ ਇਤਿਹਾਸਕ ਮੰਦਿਰ-ਗੁਰਦੁਆਰਿਆਂ ਦੇ ਬਾਹਰ ਮੇਲੇ ਲੱਗਦੇ ਹਨ ਅਤੇ ਹਜ਼ਾਰਾਂ ਹੀ ਲੋਕ ਇਨ੍ਹਾਂ ਮੇਲੇ ਦੇ ਜ਼ਰੀਏ ਰੁਜ਼ਗਾਰ ਹਾਸਿਲ ਕਰਦੇ ਹਨ।
ਜਿੱਥੇ ਅੱਜ ਦੇ ਦਿਨ ਹਰ ਪੰਜਾਬੀ ਵਿਸਾਖੀ ਮਨਾਉਂਦਾ ਹੈ, ਉੱਥੇ ਹੀ ਮੰਦਿਰ-ਗੁਰਦੁਆਰਿਆਂ ਵਿੱਚ ਨਤਮਸਤਕ ਹੋਣ ਵਾਲੇ ਸ਼ਰਧਾਲੂ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਹਨ ਅਤੇ ਵਿਸਾਖੀ ਦੇ ਇਤਿਹਾਸਕ ਮਹੱਤਵ ਦੱਸਦੇ ਹਨ। ਪਰਮਾਤਮਾ ਦੇ ਦਰਸ਼ਨਾਂ ਤੋਂ ਬਾਅਦ ਉਨ੍ਹਾਂ ਨੂੰ ਖਿਡੌਣੇ ਅਤੇ ਨਵੇਂ ਨਵੇਂ ਕੱਪੜੇ ਖਰੀਦ ਕੇ ਦਿੰਦੇ ਹਨ।ਜਿਸ ਨਾਲ ਕਈ ਲੋਕਾਂ ਨੂੰ ਰੁਜ਼ਗਾਰ ਮਿਲ ਜਾਂਦਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।