Home /ludhiana /

ਭਗਵੰਤ ਮਾਨ ਨੇ ਲੁਧਿਆਣਾ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਚ ਲਹਿਰਾਇਆ ਝੰਡਾ

ਭਗਵੰਤ ਮਾਨ ਨੇ ਲੁਧਿਆਣਾ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਚ ਲਹਿਰਾਇਆ ਝੰਡਾ

ਲੁਧਿਆਣਾ

ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਗੁਰੂ ਨਾਨਕ ਦੇਵ ਸਟੇਡੀਅਮ ਦੀਆਂ, ਜਿੱਥੇ ਕਿ ਅੱਜ ਪੰਜਾਬ ਦੇ ਮੁੱਖ ਮ

ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਗੁਰੂ ਨਾਨਕ ਦੇਵ ਸਟੇਡੀਅਮ ਦੀਆਂ, ਜਿੱਥੇ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਝੰਡਾ ਲਹਿਰਾਇਆ ਅਤੇ ਪਰੇਡ ਨੂੰ ਸਲਾਮੀ ਦਿੱਤੀ। 

  • Share this:
    ਸ਼ਿਵਮ ਮਹਾਜਨ

    ਅੱਜ ਪੂਰੇ ਭਾਰਤ ਵਿੱਚ ਆਜ਼ਾਦੀ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਤਸਵੀਰਾਂ ਹਨ ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਗੁਰੂ ਨਾਨਕ ਦੇਵ ਸਟੇਡੀਅਮ ਦੀਆਂ, ਜਿੱਥੇ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਝੰਡਾ ਲਹਿਰਾਇਆ ਅਤੇ ਪਰੇਡ ਨੂੰ ਸਲਾਮੀ ਦਿੱਤੀ।

    ਇਸ ਪ੍ਰੋਗਰਾਮ ਵਿੱਚ ਕੋਰੋਨਾ ਕਾਲ ਤੋਂ ਬਾਅਦ ਸੱਭਿਆਚਰਕ ਪ੍ਰੋਗਰਾਮ, ਪੀਟੀ ਸ਼ੋਅ, ਸੱਭਿਆਚਾਰਕ ਨਾਚ ਅਤੇ ਪਰੇਡ ਦਾ ਪ੍ਰਬੰਧ ਸੀ। ਪਰੇਡ ਦਾ ਨਿਰੀਖਣ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਅਤੇ ਜਿੱਥੇ ਉਨ੍ਹਾਂ ਨੇ ਆਪਣੀ ਸਰਕਾਰ ਦੇ ਕੀਤੇ ਵਾਅਦੇ ਅਤੇ ਗਾਰੰਟੀਆਂ ਦਾ ਜ਼ਿਕਰ ਕੀਤਾ ,ਉੱਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਭਵਿੱਖ ਦੇ ਲਈ ਉਹ ਅਤੇ ਉਨ੍ਹਾਂ ਦੀ ਪਾਰਟੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।

    ਜਿੱਥੇ ਉਨ੍ਹਾਂ ਨੇ ਅੱਜ ਦੇਸ਼ ਭਗਤੀ ਦੇ ਗੀਤ ਗਾਏ, ਉੱਥੇ ਹੀ ਦੂਸਰੇ ਪਾਸੇ ਸ਼ਹੀਦਾਂ ਨੂੰ ਨਮਨ ਕੀਤਾ ਅਤੇ ਕਿਹਾ ਕਿ ਸਾਨੂੰ ਅੱਜ ਸ਼ਹੀਦਾਂ ਦੇ ਸੋਚ 'ਤੇ ਖਰੇ ਉਤਰਨ ਦੀ ਜ਼ਰੂਰਤ ਹੈ।
    First published:

    Tags: Bhagwant Mann, Ludhiana

    ਅਗਲੀ ਖਬਰ