ਸ਼ਿਵਮ ਮਹਾਜਨ
ਲੁਧਿਆਣਾ ਸ਼ਹਿਰ ਵਿੱਚ ਪ੍ਰਦੂਸ਼ਣ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਲੁਧਿਆਣਾ ਇੱਕ ਸਨਅਤੀ ਖੇਤਰ ਹੋਣ ਦੇ ਕਰਕੇ ਫੈਕਟਰੀਆਂ ਚੋਂ ਨਿਕਲਣ ਵਾਲਾ ਧੂੰਆਂ ਇਸਦੇ ਵਾਤਾਵਰਣ ਨੂੰ ਗੰਧਲਾ ਕਰ ਰਿਹਾ ਹੈ। ਪਰ ਅਜੋਕੇ ਸਮੇਂ ਵਿਚ ਪਰਾਲੀ ਸਾੜਨ ਦੇ ਮਾਮਲੇ ਅਤੇ ਪਰਾਲੀ ਦਾ ਗੰਧਾ ਧੂੰਆਂ ਲੁਧਿਆਣਾ ਦੇ ਵਾਤਾਵਰਨ ਨੂੰ ਬਹੁਤ ਗੰਧਲਾ ਕਰ ਰਿਹਾ ਹੈ।
ਅਜੋਕੇ ਸਮੇਂ ਵਿੱਚ ਜੇਕਰ ਲੁਧਿਆਣਾ ਦੇ ਹਵਾ ਦੀ ਗੁਣਵੱਤਾ ਦੀ ਗੱਲ ਕੀਤੀ ਜਾਵੇ ਤਾਂ ਇਹ ਇਸ ਦੀ ਗੁਣਵੰਤਾ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ ਹਵਾ ਦੀ ਗੁਣਵੱਤਾ 250 ਤੋਂ ਪਾਰ ਹੋ ਜਾਂਦੀ ਹੈ ਅਤੇ ਸ਼ਾਮ ਦੇ ਸਮੇਂ ਇਹ 300 ਵੀ ਪਾਰ ਕਰ ਜਾਂਦੀ ਹੈ।
ਅਜਿਹੀ ਖ਼ਰਾਬ ਹਵਾ ਵਿੱਚ ਸਾਹ ਲੈਣਾ ਬੀਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ ਅਤੇ ਅਜੋਕੇ ਸਮੇਂ ਵਿੱਚ ਲੁਧਿਆਣਾ ਵਿੱਚ ਕਈ ਲੋਕ ਸਾਹ ,ਰੇਸ਼ਾ ਅਤੇ ਖਾਂਸੀ ਵਰਗੀਆ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਦੂਸਰੇ ਪਾਸੇ ਠੰਢ ਵੀ ਇਸ ਧੂੰਏਂ ਅਤੇ ਪ੍ਰਦੂਸ਼ਣ ਨੂੰ ਸ਼ਹਿਰ ਦੇ ਵਿਚਾਲੇ ਬੰਨ੍ਹ ਕੇ ਰੱਖਦੀ ਹੈ। ਜਿਸ ਕਰਕੇ ਇਹ ਗੰਧਲੀ ਹਵਾ ਸ਼ਹਿਰ ਨੂੰ ਅਤੇ ਵਾਤਾਵਰਨ ਨੂੰ ਗੰਧਲਾ ਕਰ ਰਹੀ ਹੈ।ਬੀਤੇ ਸਮੇਂ ਦੌਰਾਨ ਬਾਰਸ਼ ਨਾ ਪੈਣ ਕਰਕੇ ਅਤੇ ਆਉਣ ਵਾਲੇ ਸਮੇਂ ਦੌਰਾਨ ਬਾਰਸ਼ ਦੇ ਆਸਾਰ ਨਾ ਬਣਨ ਕਰਕੇ ਲੁਧਿਆਣਾ ਦਾ ਵਾਤਾਵਰਨ ਇਸੇ ਤਰ੍ਹਾਂ ਬਣਿਆ ਰਹੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Air pollution, Breath, Ill, Ludhiana, Pollution