ਸ਼ਿਵਮ ਮਹਾਜਨ
ਲੁਧਿਆਣਾ: ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਭਾਰਤ ਦਾ ਬਜਟ ਪੇਸ਼ ਕੀਤਾ ਗਿਆ ਹੈ।
ਬਜਟ ਦਾ ਹਰ ਵਰਗ ਨੂੰ ਇੰਤਜਾਰ ਰਹਿੰਦਾ ਹੈ।ਇਸ ਵਾਰ ਬਜਟ ਦੇ ਵਿਚਾਲੇ ਮੁੱਖ ਆਕਰਸ਼ਣ ਦਾ ਕੇਂਦਰ ਹੈ ਸਲੈਬ ਰੇਟਾਂ ਵਿਚ ਭਾਰੀ ਕਟੋਤੀ ਹੈ।
ਬਜਟ ਦੇ ਵਿਸ਼ੇ ਉੱਤੇ ਐਡਵੋਕੇਟ ਮੋਹਿਤ ਭੰਡਾਰੀ ਨਾਲ਼ ਗੱਲਬਾਤ ਕੀਤੀ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਜਟ ਵਿੱਚ ਇੰਡਸਟਰੀ ,ਵਪਾਰ ਆਦਿ ਤੇ ਵਧੇਰੇ ਧਿਆਨ ਦਿੱਤਾ ਗਿਆ ਹੈ। ਦੂਸਰੇ ਪਾਸੇ ਸੋਨਾ, ਚਾਂਦੀ ,ਦਾਲ ਸਬਜ਼ੀ ਆਦਿ ਮਹਿੰਗੀ ਹੋਵੇਗੀ।
ਜਿੱਥੇ ਇਸ ਵਾਰ ਦੇ ਬਜਟ ਦੇ ਵਿਚਾਲੇ ਛੋਟੇ ਵਪਾਰੀਆਂ ਨੂੰ ਵੱਡਾ ਤੋਹਫਾ ਮਿਲਿਆ ਹੈ,ਉੱਥੇ ਹੀ ਮੈਡੀਕਲ ਸੈਕਟਰ ਵਿਚ ਨਵੇਂ ਕਾਲਜ ਖੋਲਣ ਜਾ ਰਹੇ ਹਨ। ਇਲੈਕਟਰੋਨਿਕ ਚੀਜ਼ਾ ਵੱਲ ਹੋਰ ਵੀ ਵਧੇਰੇ ਧਿਆਨ ਦਿੱਤਾ ਗਿਆ ਹੈ, ਨਾਲ ਹੀ ਇਲੈਕਟ੍ਰੋਨਿਕ ਵਾਹਨਾਂ ਅਤੇ ਮੋਬਾਈਲ, ਐਲ ਸੀ ਡੀ ਆਦਿ ਨੂੰ ਵੀ ਸਸਤਾ ਕੀਤਾ ਗਿਆ ਹੈ। ਸੁਣੋ ਕੀ ਕਹਿਣਾ ਹੈ ਬਜਟ ਦੇ ਬਾਰੇ ਐਡਵੋਕੇਟ ਦਾ ਇਹ ਬਜਟ ਨੂੰ ਕਿਸ ਤਰ੍ਹਾਂ ਦੇਖਦੇ ਹਨ ਕਿ ਉਹ ਦੇਸ਼ ਵਾਸੀਆਂ ਲਈ ਚੰਗਾ ਹੈ ਜਾਂ ਮਾੜਾ ਵੇਖੋ ਪੂਰੀ ਰਿਪੋਰਟ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Budget, Budget 2023, Ludhiana, Punjab, Punjab Budget 2023