ਸ਼ਿਵਮ ਮਹਾਜਨ
ਲੁਧਿਆਣਾ: ਜ਼ਿਲ੍ਹੇ ਦੇ ਗਿਆਸਪੁਰਾ ਇਲਾਕੇ ਦੇ ਵਿੱਚ ਅੱਜ ਸਵੇਰੇ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਬੇਲਟੇਕ ਨਾਂ ਦੀ ਫੈਕਟਰੀ ਵਿੱਚ ਕਾਰਬਨ ਡਾਈਆਕਸਾਈਡ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਦਾ ਕਾਰਨ ਫੈਕਟਰੀ ਦੇ ਵਰਕਰਾਂ ਨੇ ਸੇਫਟੀ ਪਿਨ ਖਰਾਬ ਹੋਣਾ ਦੱਸਿਆ ਹੈ,ਜਿਸ ਕਰਕੇ ਅਚਾਨਕ ਗੈਸ ਲੀਕ ਹੋਣ ਲੱਗ ਗਈ। ਫੈਕਟਰੀ ਦੇ ਵਰਕਰ ਇਸ 'ਤੇ ਕਾਬੂ ਨਹੀਂ ਪਾ ਸਕੇ ਜਿਸ ਕਰਕੇ ਸਾਰੇ ਵਰਕਰ ਬਾਹਰ ਵੱਲ ਭੱਜ ਗਏ।
ਪਰ ਹਵਾ ਦਾ ਰੁਖ਼ ਨਾਲ ਦੀ ਫੈਕਟਰੀ ਵੱਲ ਹੋਣ ਕਰਕੇ ਓਥੇ ਕੰਮ ਕਰ ਰਹੇ 5 ਮਜ਼ਦੂਰ ਜਰੂਰ ਇਸ ਦੀ ਲਪੇਟ 'ਚ ਆ ਗਏ ਅਤੇ ਬੇਹੋਸ਼ ਹੋ ਗਏ। ਜਿੰਨਾ ਨੂੰ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾ ਸੀ ਹਾਲਾਤ ਫਿਲਹਾਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਹਾਦਸੇ ਤੋਂ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਪਹੁੰਚੀ, ਨਾਲ ਹੀ ਐਨ ਡੀ ਆਰ ਐੱਫ ਦੀਆਂ ਟੀਮਾਂ ਨੂੰ ਵੀ ਸੂਚਿਤ ਕੀਤਾ ਗਿਆ। ਮੌਕੇ 'ਤੇ ਲੁਧਿਆਣਾ ਦੇ ਏਡੀਸੀ ਅਤੇ ਹਲਕਾ ਵਿਧਾਇਕ ਛੀਨਾ ਨੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ। ਜਿੰਨਾ ਨੇ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।