Home /ludhiana /

16 ਸਤੰਬਰ ਤੱਕ ਲੁਧਿਆਣਾ ਸਣੇ ਕਈ ਜ਼ਿਲ੍ਹਿਆਂ ਵਿਚ ਮੀਂਹ ਦੀ ਸੰਭਾਵਨਾ

16 ਸਤੰਬਰ ਤੱਕ ਲੁਧਿਆਣਾ ਸਣੇ ਕਈ ਜ਼ਿਲ੍ਹਿਆਂ ਵਿਚ ਮੀਂਹ ਦੀ ਸੰਭਾਵਨਾ

ਦਿਨ ਦੀ ਭਾਰੀ ਬਾਰਿਸ਼ ਤੋਂ ਬਾਅਦ ਸੋਮਵਾਰ ਨੂੰ ਮੌਸਮ ਠੰਢਾ ਹੀ ਰਿਹਾ ਅਤੇ ਮੰਗਲਵਾਰ ਤੜਕੇ ਦੀ ਸਵੇਰ

ਦਿਨ ਦੀ ਭਾਰੀ ਬਾਰਿਸ਼ ਤੋਂ ਬਾਅਦ ਸੋਮਵਾਰ ਨੂੰ ਮੌਸਮ ਠੰਢਾ ਹੀ ਰਿਹਾ ਅਤੇ ਮੰਗਲਵਾਰ ਤੜਕੇ ਦੀ ਸਵੇਰ

ਦਿਨ ਦੀ ਭਾਰੀ ਬਾਰਿਸ਼ ਤੋਂ ਬਾਅਦ ਸੋਮਵਾਰ ਨੂੰ ਮੌਸਮ ਠੰਢਾ ਹੀ ਰਿਹਾ ਅਤੇ ਮੰਗਲਵਾਰ ਤੜਕੇ ਦੀ ਸਵੇਰ 'ਚ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਹਲਕੀ ਕਿਣਮਿਣ ਵੇਖਣ ਨੂੰ ਮਿਲੀ। ਮਾਨਸੂਨ ਕਾਰਨ ਪਿਛਲੇ 2 ਦਿਨਾਂ ਤੋਂ ਮੌਸਮ ਲਗਾਤਾਰ ਬਦਲ ਰਿਹਾ ਹੈ।

  • Share this:

    ਸ਼ਿਵਮ ਮਹਾਜਨ

    ਲੁਧਿਆਣਾ ਜ਼ਿਲ੍ਹੇ ਵਿਚ ਐਤਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਸ਼ਹਿਰ ਦਾ ਮੌਸਮ ਠੰਢਾ ਹੋ ਗਿਆ, ਜਿਥੇ ਲੁਧਿਆਣਾ ਵਾਸੀਆਂ ਨੇ ਗਰਮੀ ਤੋਂ ਨਿਜਾਤ ਪਾਇਆ, ਉੱਥੇ ਹੀ ਬਾਰਿਸ਼ ਦੇ ਨਾਲ ਠੰਢ ਦੀ ਸ਼ੁਰੂਆਤ ਵੀ ਹੋ ਗਈ।

    ਦਿਨ ਦੀ ਭਾਰੀ ਬਾਰਿਸ਼ ਤੋਂ ਬਾਅਦ ਸੋਮਵਾਰ ਨੂੰ ਮੌਸਮ ਠੰਢਾ ਹੀ ਰਿਹਾ ਅਤੇ ਮੰਗਲਵਾਰ ਤੜਕੇ ਦੀ ਸਵੇਰ 'ਚ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਹਲਕੀ ਕਿਣਮਿਣ ਵੇਖਣ ਨੂੰ ਮਿਲੀ। ਮਾਨਸੂਨ ਕਾਰਨ ਪਿਛਲੇ 2 ਦਿਨਾਂ ਤੋਂ ਮੌਸਮ ਲਗਾਤਾਰ ਬਦਲ ਰਿਹਾ ਹੈ।

    ਜੇਕਰ ਗੱਲ ਪੂਰੇ ਪੰਜਾਬ ਦੇ ਮੌਸਮ ਦੀ ਕਰੀਏ ਤਾਂ ਕਈ ਜ਼ਿਲ੍ਹਿਆਂ ਵਿੱਚ ਐਤਵਾਰ ਨੂੰ ਹੋਈ ਬਾਰਿਸ਼ ਅਤੇ ਬੂੰਦਾਬਾਂਦੀ ਤੋਂ ਬਾਅਦ ਸੋਮਵਾਰ ਨੂੰ ਤੇਜ਼ ਧੁੱਪ ਨਿਕਲੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 16 ਸਤੰਬਰ ਤੱਕ ਪੰਜਾਬ ਦੇ ਕਈ ਸ਼ਹਿਰਾਂ ‘ਚ ਬੱਦਲ ਛਾਏ ਰਹਿਣ, ਗੜ੍ਹੇਮਾਰੀ ਅਤੇ ਭਾਰੀ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

    ਸੋਮਵਾਰ ਨੂੰ ਵੀ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਲੁਧਿਆਣਾ, ਚੰਡੀਗੜ੍ਹ, ਪਠਾਨਕੋਟ, ਹੁਸ਼ਿਆਰਪੁਰ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ। ਜਿਸ ਕਾਰਨ ਉਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੁਝ ਘੰਟਿਆਂ ਲਈ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ, ਮੀਂਹ ਤੋਂ ਬਾਅਦ, ਚਮਕਦਾਰ ਸੂਰਜ ਨਿਕਲਿਆ, ਜਿਸ ਕਾਰਨ ਇੱਕ ਵਾਰ ਫਿਰ ਅੱਤ ਦੀ ਗਰਮੀ ਪੈ ਗਈ ਅਤੇ ਲੋਕ ਹੋਰ ਵੀ ਪਰੇਸ਼ਾਨ ਨਜ਼ਰ ਆਏ।

    ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਬੰਗਾਲ ਦੀ ਖਾੜੀ ਵਿੱਚ ਇੱਕ ਨਵਾਂ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ। ਇਸ ਕਾਰਨ ਪੂਰੇ ਉੱਤਰੀ ਭਾਰਤ ‘ਚ ਆਉਣ ਵਾਲੇ ਦਿਨਾਂ ‘ਚ ਮੌਸਮ ਫਿਰ ਤੋਂ ਬਦਲ ਜਾਵੇਗਾ। ਇਸ ਦੇ ਨਾਲ ਹੀ ਹਿਮਾਚਲ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮਾਨਸੂਨ ਸੀਜ਼ਨ ਦੌਰਾਨ ਔਸਤ ਤੋਂ ਘੱਟ ਮੀਂਹ ਪਿਆ ਹੈ।

    Published by:Gurwinder Singh
    First published:

    Tags: Heavy rain fall