ਸ਼ਿਵਮ ਮਹਾਜਨ
ਲੁਧਿਆਣਾ: ਪੰਜਾਬੀ ਸੱਭਿਆਚਾਰ ਨੂੰ ਸਭ ਤੋਂ ਅਮੀਰ ਅਤੇ ਵਿਲੱਖਣ ਸਭਿਆਚਾਰਾਂ ਵਿੱਚੋਂ ਇੱਕ ਮੰਨਿਆ ਗਿਆ ਹੈ।ਪੰਜਾਬ ਅਤੇ ਪੰਜਾਬੀ ਸਭਿਆਚਾਰ ਦਾ ਇਤਿਹਾਸ ਬਹੁਤ ਪੁਰਾਣਾ ਹੈ।ਤਸਵੀਰਾਂ ਵਿਚ ਤੁਹਾਨੂੰ ਅਜੋਕਾ ਪੰਜਾਬ ਅਤੇ ਪਿਛੋਕੜ ਪੰਜਾਬ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ,ਇਹ ਤਸਵੀਰ ਬੱਚਿਆਂ ਦੇ ਵੱਲੋਂ ਪੇਸ਼ ਕੀਤੀ ਗਈ ਹੈ।
ਇਸ ਵੀਡੀਓ ਦੇ ਵਿਚਾਲੇ 2 ਤਰ੍ਹਾਂ ਦਾ ਪੰਜਾਬ ਵਿਖਾਇਆ ਗਿਆ ਹੈ, ਇਸ ਤਸਵੀਰ ਦੇ ਵਿਚਾਲੇ ਜਿੱਥੇ ਪਿਛੋਕੜ ਪੰਜਾਬ ਦੇ ਵਿੱਚ ਬੱਚੇ ਅਤੇ ਜਵਾਨ ਦੁੱਧ, ਦੇਸੀ ਘਿਓ, ਚੰਗੀਆਂ ਖੁਰਾਕਾਂ ਵਾਲੀਆਂ ਚੀਜ਼ਾਂ ਖਾਂਦੇ ਸਨ।ਅੱਜ ਓਥੇ ਹੀ ਅਜੋਕੇ ਪੰਜਾਬ ਦੇ ਬੱਚਿਆਂ ਦੇ ਵਿਚਾਲੇ ਭੋਜਨ ਥਾਲੀ ਵਿੱਚ ਇਨ੍ਹਾਂ ਦੀ ਥਾਂ ਮੈਦੇ ਨਾਲ ਬਣੀਆਂ ਤੇਲ ਵਾਲੀਆਂ ਚੀਜ਼ਾਂ ਅਤੇ ਫਾਸਟ ਫੂਡ ਨੇ ਲੈ ਲਈ ਹੈ।
ਉਥੇ ਦੂਸਰੇ ਪਾਸੇ ਜਿੱਥੇ ਬੱਚੇ ਖੇਡਦੇ-ਕੁੱਦੇ ਸਨ ਅਤੇ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈਂਦੇ ਸਨ, ਅੱਜ ਓਥੇ ਹੀ ਬੱਚਿਆਂ ਨੇ ਆਪਣੇ ਹੱਥਾਂ ਵਿਚ ਮੋਬਾਈਲ ਫੋਨ ਫੜ ਲਏ ਹਨ ਅਤੇ ਉਨ੍ਹਾਂ ਵਿੱਚ ਪ੍ਰੋਗਰਾਮ ਦੇਖ ਅਤੇ ਖੇਡਾਂ ਖੇਡ ਕੇ ਆਪਣਾ ਮਨੋਰੰਜਨ ਕਰਦੇ ਹਨ। ਜਿਸ ਨਾਲ ਨਾ ਸਿਰਫ ਉਨ੍ਹਾਂ ਦਾ ਸਰੀਰਕ ਵਿਕਾਸ ਰੁਕ ਜਾਂਦਾ ਹੈ ਬਲਕਿ ਮਾਨਸਿਕ ਵਿਕਾਸ 'ਤੇ ਵੀ ਵੱਡਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ।ਹੋਰ ਕੀ ਕੁਝ ਬਿਆਨ ਕਰ ਰਹੇ ਹਨ ਇਹ ਛੋਟੇ ਬੱਚੇ ਦੇਖੋ ਇਸ ਰਿਪੋਰਟ ਵਿੱਚ।Ludhiana
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।