ਰੋਹਿਤ ਗੌੜ
ਲੁਧਿਆਣਾ: ਕਾਮਨਵੈਲਥ ਖੇਡਾਂ ਦੇ ਵਿਚ ਖੇਡਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ। ਇਨ੍ਹਾਂ ਖੇਡਾਂ ਦੇ ਵਿਚ ਜੇਕਰ ਕੋਈ ਮੈਡਲ ਲੈ ਆਵੇ ਤਾਂ ਮੰਨਿਆ ਜਾਂਦਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਦਾ ਟੀਚਾ ਪੂਰਾ ਕਰ ਲਿਆ ਹੈ। ਪਰ ਲੁਧਿਆਣਾ ਦੀ ਰਹਿਣ ਵਾਲੀ ਰਮਨਦੀਪ ਕੌਰ ਕਾਮਨਵੈਲਥ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਦੇ ਬਾਵਜੂਦ ਮਾੜੇ ਦੌਰ ਚੋਂ ਲੰਘ ਰਹੀ ਹੈ। ਲੋਕਾਂ ਦੇ ਕੱਪੜੇ ਸਿਉਂ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਹੈ। ਲੁਧਿਆਣਾ ਦੇ ਵਿੱਚ ਇੱਕ ਪਿੰਡ ਦੇ ਅੰਦਰ ਛੋਟੇ ਜਿਹੇ ਮਕਾਨ ਵਿੱਚ ਰਹਿ ਰਹੀ ਰਮਨਦੀਪ ਕੌਰ ਖੇਡ ਦੀ ਦੁਨੀਆ ਦੀ ਚੈਂਪੀਅਨ ਹੈ। ਇਸ ਯੋਗਤਾ ਦੇ ਬਾਵਜੂਦ ਵੀ ਸਰਕਾਰ ਨੇ ਉਸ ਨੂੰ ਨੌਕਰੀ ਨਹੀਂ ਦਿੱਤੀ। ਉਸ ਦੇ ਘਰ ਮੈਡਲਾਂ ਦੇ ਢੇਰ ਲੱਗੇ ਹੋਏ ਨੇ ਜਿਸ ਨਾਲ ਹੁਣ ਉਸ ਦੇ ਬੱਚੇ ਖੇਡਦੇ ਹਨ।
ਕਦੇ ਕਿਸੇ ਖਿਡਾਰੀ ਤੋਂ ਹਾਰ ਨਾ ਮੰਨਣ ਵਾਲੀ ਰਮਨਦੀਪ ਹੁਣ ਆਪਣੀ ਹੀ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਚੁੱਕੀ ਹੈ। ਨੌਕਰੀ ਲਈ ਸਰਕਾਰਾਂ ਦੇ ਦਰਬਾਰਾਂ ਦੇ ਵਿਚ ਜਾ ਜਾ ਕੇ ਥੱਕ ਚੁੱਕੀ ਹੈ। ਦਰਅਸਲ ਰਮਨਦੀਪ 45 ਫੀਸਦੀ ਪੋਲੀਓ ਦੀ ਮਰੀਜ਼ ਹੈ। ਉਸ ਕੋਲ ਬਕਾਇਦਾ ਇਸ ਦਾ ਸਰਟੀਫਿਕੇਟ ਹੈ। ਪਰ ਇਸ ਦੇ ਬਾਵਜੂਦ ਉਹ ਪੈਰਾ ਖੇਡਾਂ ਦੇ ਨਾਲ ਜਨਰਲ ਵਿਚ ਖੇਡ ਕੇ ਵੀ ਮੈਡਲ ਲਿਆ ਚੁੱਕੀ ਹੈ।
View this post on Instagram
ਰਮਨਦੀਪ ਕੌਰ ਨੇ ਕਿਹਾ ਕਿ ਇਹ ਕਿਸੇ ਤੋਂ ਅੱਜ ਤੱਕ ਨਹੀਂ ਡਰੀ ਉਸ ਨੇ ਮਰਦਾਂ ਨਾਲ ਵੀ ਮੁਕਾਬਲੇ ਖੇਡੇ। ਪਰ ਉਹ ਹਾਲਾਤਾਂ ਤੇ ਸਰਕਾਰ ਦੀ ਬੇਰੁੱਖੀ ਤੋਂ ਹਾਰ ਗਈ ਹੈ। ਉਸ ਨੇ ਅੱਜ ਵੀ ਉਮੀਦ ਨਹੀਂ ਛੱਡੀ। ਮੈਨੂੰ ਅੱਜ ਤੱਕ ਸਰਕਾਰ ਵਲੋਂ ਕੋਈ ਇਨਾਮ ਨਹੀਂ ਮਿਲਿਆ ਜਦੋਂ ਕੇ ਉਸ ਦੇ ਜੂਨੀਅਰ ਖਿਡਾਰੀ ਕਰੋੜਾਂ ਚ ਖੇਡ ਰਹੇ ਹਨ।
ਰਮਨਦੀਪ ਕੌਰ ਵਿਸ਼ਵ ਪੱਧਰੀ ਖਿਡਾਰੀ ਹੈ ਉਹ 16 ਸਾਲ ਤੋਂ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਖੇਡ ਕੇ ਦੇਸ਼ ਲਈ ਪੰਜਾਬ ਲਈ ਮੈਡਲ ਲਿਆ ਰਹੀ ਹੈ, 2017 ਦੱਖਣੀ ਅਫ਼ਰੀਕਾ ਵਿਚ ਹੋਈਆਂ ਕਾਮਨਵੈਲਥ ਖੇਡਾਂ ਅੰਦਰ ਉਸ ਨੇ ਜਨਰਲ ਕੈਟਾਗਰੀ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਸੀ। ਹਾਲ ਹੀ 'ਚ ਦੁਬਈ ਵਿਚ ਹੋਈਆਂ ਖੇਡਾਂ ਅੰਦਰ ਵੀ ਉਸ ਨੇ ਗੋਲਡ ਮੈਡਲ ਹਾਸਿਲ ਕੀਤਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP, Gold Medal, Job, Ludhiana, Punjab