Home /ludhiana /

ਪ੍ਰਵਾਸੀ ਬਣਿਆ ਰਾਤੋ-ਰਾਤ ਕਰੋੜਪਤੀ, ਨਿੱਕਲੀ 2.5 ਕਰੋੜ ਦਾ ਲਾਟਰੀ

ਪ੍ਰਵਾਸੀ ਬਣਿਆ ਰਾਤੋ-ਰਾਤ ਕਰੋੜਪਤੀ, ਨਿੱਕਲੀ 2.5 ਕਰੋੜ ਦਾ ਲਾਟਰੀ

X
ਲਾਟਰੀ

ਲਾਟਰੀ ਵਿਜੇਤਾ ਦਿੱਲੀ ਤੋਂ ਹੈ, ਜੋ ਕਿ ਲੁਧਿਆਣਾ ਦੀ ਇੱਕ ਫੈਕਟਰੀ ਵਿੱਚ ਕਟਰ ਮਾਸਟਰ ਦਾ ਕੰਮ ਕਰਦਾ ਹੈ ਅਤੇ ਕਿਰਾਏ ਦੇ ਛੋਟੇ ਜਿਹੇ ਮਕਾਨ 'ਚ ਰਹਿੰਦਾ ਹੈ।

ਲਾਟਰੀ ਵਿਜੇਤਾ ਦਿੱਲੀ ਤੋਂ ਹੈ, ਜੋ ਕਿ ਲੁਧਿਆਣਾ ਦੀ ਇੱਕ ਫੈਕਟਰੀ ਵਿੱਚ ਕਟਰ ਮਾਸਟਰ ਦਾ ਕੰਮ ਕਰਦਾ ਹੈ ਅਤੇ ਕਿਰਾਏ ਦੇ ਛੋਟੇ ਜਿਹੇ ਮਕਾਨ 'ਚ ਰਹਿੰਦਾ ਹੈ।

  • Local18
  • Last Updated :
  • Share this:

ਲੁਧਿਆਣਾ  ਹੌਜ਼ਰੀ ਕਟਰ ਮਾਸਟਰ ਬਣਿਆ ਰਾਤੋ ਰਾਤ ਕਰੋੜਪਤੀ। ਅਸਲ ਵਿੱਚ ਹੌਜ਼ਰੀ ਕਟਰ ਮਾਸਟਰ ਨੇ 2.5 ਕਰੋੜ ਦੀ ਲਾਟਰੀ ਜਿੱਤੀ ਹੈ। ਦੱਸ ਦੇਈਏ ਕਿ ਲੁਧਿਆਣਾ ਸਥਿੱਤ ਲਾਟਰੀ ਵਿਕਰੇਤਾ ਨੇ ਖਰੀਦਦਾਰ ਦਾ ਨਿੱਘਾ ਸਵਾਗਤ ਕੀਤਾ ਹੈ।

ਜਿਕਰਯੋਗ ਹੈ ਕਿ ਦਿੱਲੀ ਦੇ ਲੁਧਿਆਣਾ ਹੌਜ਼ਰੀ ਕਟਰ ਮਾਸਟਰ ਨੇ ਗਾਂਧੀ ਬ੍ਰਦਰ ਘੰਟਾਘਰ ਵਿਖੇ ਸਥਿੱਤ ਲਾਟਰੀ ਸਟਾਲ ਤੋਂ ਇੱਕ ਲਾਟਰੀ ਖਰੀਦੀ ਸੀ, ਜੋ ਕਿ ਹੋਲੀ ਬੰਪਰ ਸੀ। ਜਦੋਂ ਉਸ ਨੰਬਰ ਵਾਲੀ ਲਾਟਰੀ ਨਿਕਲੀ ਤਾਂ ਲਾਟਰੀ ਵੇਚਣ ਵਾਲੇ ਨੇ ਇਸ ਨੂੰ ਖਰੀਦਣ ਵਾਲੇ ਵਿਅਕਤੀ ਨੂੰ ਫੋਨ ਕਰਕੇ ਕਿਹਾ ਕਿ ਉਹ ਜਿੱਤ ਗਿਆ ਹੈ ਅਤੇ ਉਸ ਨੂੰ 2.5 ਕਰੋੜ ਦੀ ਲਾਟਰੀ ਨਿਕਲੀ ਹੈ।

ਜਿਸ ਤੋਂ ਬਾਅਦ ਅੱਜ ਲਾਟਰੀ ਖਰੀਦਣ ਵਾਲਾ ਵਿਅਕਤੀ ਆਪਣੀ ਲਾਟਰੀ ਜਮ੍ਹਾ ਕਰਵਾਉਣ ਲਈ ਲੁਧਿਆਣਾ ਆਇਆ ਜਿੱਥੇ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਉਕਤ ਖਰੀਦਦਾਰ ਨੇ ਕਿਹਾ ਕਿ ਉਹ ਇੱਕ ਫੈਕਟਰੀ ਵਿੱਚ ਕਟਰ ਮਾਸਟਰ ਦਾ ਕੰਮ ਕਰਦਾ ਹੈ ਅਤੇ ਕਿਰਾਏ 'ਤੇ ਰਹਿੰਦਾ ਹੈ ਅਤੇ ਆਪਣਾ ਉਹੀ ਕੰਮ ਕਰਦਾ ਰਹੇਗਾ।

Published by:Sarbjot Kaur
First published:

Tags: Holi 2023, Lottery, Ludhiana news