ਸ਼ਿਵਮ ਮਹਾਜਨ
ਲੁਧਿਆਣਾ: ਸਰਦੀਆਂ ਦੀ ਰੁੱਤ ਵਿੱਚ ਅਕਸਰ ਹੀ ਗੁੜ ਦੇ ਕਾਰੋਬਾਰ ਵਿਚ ਤੇਜ਼ੀ ਆ ਜਾਂਦੀ ਹੈ। ਗੁੜ ਖਾਉਣਾ ਜਿਥੇ ਸਿਹਤ ਲਈ ਵਧੀਆ ਹੁੰਦਾ ਹੈ ਉਥੇ ਹੀ ਭੋਜਨ ਨੂੰ ਪਚਾਉਣ ਅਤੇ ਸਰੀਰ ਨੂੰ ਅਰੋਗ ਰੱਖਣ ਵਿਚ ਮਦਦ ਕਰਦਾ ਹੈ।
ਪੁਰਾਣੇ ਸਮੇਂ ਤੋਂ ਹੀ ਬਜ਼ੁਰਗ ਰੋਟੀ ਤੋਂ ਬਾਅਦ ਗੁੜ ਦੀ ਵਰਤੋਂ ਜ਼ਰੂਰ ਕਰਦੇ ਸਨ। ਪਰ ਅਜੋਕੇ ਸਮੇਂ ਵਿੱਚ ਇਸ ਦੀ ਵਰਤੋਂ ਘਟਦੀ ਜਾ ਰਹੀ ਹੈ, ਉਸ ਦਾ ਕਾਰਨ ਹੈ ਕਿ ਅਜੋਕੀ ਪੀੜ੍ਹੀ ਗੁੜ ਨੂੰ ਖਾਣਾ ਪਸੰਦ ਨਹੀਂ ਕਰਦੀ, ਗੁੜ ਦੀ ਥਾਂ ਹੁਣ ਚਾਕਲੇਟ ,ਚੀਨੀ ਦੀਆਂ ਟੌਫੀਆ, ਗੋਲੀਆਂ ਨੇ ਲੈ ਲਈ ਹੈ।
ਪਰ ਫਿਰ ਵੀ ਗੁੜ ਦੇ ਕਾਰੋਬਾਰ ਵਿਚ ਕਈ ਲੋਕ ਬੀਤੇ 20-30ਸਾਲਾਂ ਤੱਕ ਅੱਜ ਵੀ ਲਗਾਤਾਰ ਕੰਮ ਕਰ ਰਹੇ ਹਨ। ਇਸ ਵੀਡੀਓ ਜ਼ਰੀਏ ਤਹਾਨੂੰ ਲੁਧਿਆਣਾ ਵਿੱਚ ਸਭ ਤੋਂ ਸਵਾਦਿਸ਼ਟ ਗੁੜ ਕਿੱਥੇ ਬਣਦਾ ਹੈ ਅਤੇ ਕਿਵੇਂ ਬਣਦਾ ਹੈ ਇਸ ਬਾਰੇ ਜਾਣਕਾਰੀ ਦੇਵਾਂਗੇ।
ਇਹ ਗੁੜ ਆਲਮਗੀਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਬੀਤੇ 15 ਸਾਲਾਂ ਤੋਂ ਬਣ ਰਿਹਾ ਹੈ। ਜੋ ਸ਼ਰਧਾਲੂ ਆਲਮਗੀਰ ਸਾਹਿਬ ਮੱਥਾ ਟੇਕਣ ਜਾਂਦੇ ਹਨ ਵਾਪਸੀ ਵੇਲੇ ਉਹ ਇਸ ਜਗਾ 'ਤੇ ਗੁੜ ਜ਼ਰੂਰ ਖਰੀਦਦੇ ਹਨ।
ਵੇਖੋ ਕਿਵੇਂ ਬਣਾਇਆ ਜਾਂਦਾ ਹੈ ਇਹ ਖਾਸ ਕਿਸਮ ਦਾ ਗੁੜ ਅਤੇ ਕੀ ਪਾਇਆ ਜਾਂਦਾ ਹੈ ਇਸ ਦੇ ਵਿਚਾਲੇ ਅਤੇ ਕਿੰਨੇ ਪ੍ਰਕਾਰ ਦਾ ਗੁੜ ਤਿਆਰ ਕੀਤਾ ਜਾਂਦਾ ਹੈ, ਦੇਖੋ ਖਾਸ ਰਿਪੋਰਟ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।