ਸ਼ਿਵਮ ਮਹਾਜਨ
ਲੁਧਿਆਣਾ: ਅਜੋਕੇ ਸਮੇਂ ਵਿਚ ਡਾਇਬਟੀਜ਼ ਦੀ ਸਮੱਸਿਆ ਨਾਲ ਕਾਫੀ ਮਰੀਜ਼ ਜੂਝ ਰਹੇ ਹਨ। ਡਾਇਬਟੀਜ਼ ਇਕ ਅਜਿਹੀ ਬਿਮਾਰੀ ਹੈ ਜੋ ਕਿ ਇਨਸਾਨ ਨੂੰ ਇੰਸੂਲੇਸ਼ਨ ਸਪਾਈ ਆਉਣ ਨਾਲ ਜਾਂ ਫਿਰ ਜ਼ਿਆਦਾ ਮਿੱਠਾ ਖਾਣ ਕਰਕੇ ਲੱਗਦੀ ਹੈ। ਇਸ ਸਬੰਧੀ ਅਸੀਂ ਲੁਧਿਆਣਾ ਦੇ ਡਾਇਬਿਟੀਜ਼ ਦੇ ਮਾਹਿਰ ਡਾ. ਜਸਪ੍ਰੀਤ ਸਿੰਘ ਜੋ ਕਿ ਅਸਿਸਟੈਂਟ ਕੰਸਲਟੈਂਟ ਐਂਡੋਕ੍ਰਾਇਨੋਲੋਜਿਸਟ ਹਨ ਉਨ੍ਹਾਂ ਨੇ ਡਾਇਬਟੀਜ਼ ਦੀ ਬੀਮਾਰੀ ਉੱਤੇ ਚਾਨਣਾ ਪਾਇਆ ਹੈ।ਇਹ ਬਿਮਾਰੀ ਕਿਉਂ ਹੁੰਦੀ ਹੈ, ਕਿਸ ਤਰ੍ਹਾਂ ਇਸ ਬਿਮਾਰੀ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਇਸਦੇ ਕੀ ਇਲਾਜ ਹਨ।
ਮੁੱਖ ਰੂਪ ਵਿੱਚ ਉਨ੍ਹਾਂ ਨੇ ਆਪਣੇ ਇੰਟਰਵਿਊ ਦੌਰਾਨ ਦੱਸਿਆ ਕਿ ਅੱਜ ਦੇ ਲੋਕਾਂ ਦਾ ਲਾਈਫ ਸਟਾਈਲ ਬਹੁਤ ਖ਼ਰਾਬ ਹੋ ਗਿਆ ਹੈ ਲੋਕ ਜ਼ਿਆਦਾ ਮਿੱਠਾ ਖਾਣਾ ਜਾਂ ਫਾਸਟ ਫੂਡ ਖਾਣਾ ਪਸੰਦ ਕਰਦੇ ਹਨ, ਜਿਸ ਦੇ ਕਰਕੇ ਉਨ੍ਹਾਂ ਦੇ ਅੰਦਰ ਡਾਇਬੀਟੀਜ਼ ਦੀ ਬੀਮਾਰੀ ਦਾ ਜਨਮ ਹੋ ਜਾਂਦਾ ਹੈ। ਡਾਇਬੀਟੀਜ਼ ਨਾਲ ਸਬੰਧਿਤ ਲੋਕਾਂ ਦੇ ਮਿੱਥ ਬਾਰੇ ਵੀ ਅਸੀਂ ਉਨ੍ਹਾਂ ਤੋਂ ਸਵਾਲ ਪੁੱਛੇ ਜਿਸ ਵਿੱਚ ਮੁੱਖ ਰੂਪ ਵਿਚ ਚੀਨੀ ਦੀ ਬਜਾਏ ਸ਼ੱਕਰ ਜਾਂ ਗੁੜ ਖਾਣਾ ਅਤੇ ਕੀ ਡਾਇਬਿਟੀਜ਼ ਦੀ ਬਿਮਾਰੀ ਹੈਰੀਡਿਟਰੀ ਅਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੀ ਹੈ ਇਸ ਵਿਸ਼ੇ ਤੇ ਉਨ੍ਹਾਂ ਦੇ ਚਾਨਣਾ ਪਾਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diabetes, Health news, Health tips, Sugar