Home /ludhiana /

ਲੁਧਿਆਣਾ ਦੇ ਬੱਚੇ ਨੇ ਤਿਆਰ ਕੀਤਾ ਗਿਆ "ਸੁੱਕਦਾ ਪੰਜਾਬ" ਮਾਡਲ, ਦਿੱਤਾ ਸ਼ਾਨਦਾਰ ਸੁਨੇਹਾ  

ਲੁਧਿਆਣਾ ਦੇ ਬੱਚੇ ਨੇ ਤਿਆਰ ਕੀਤਾ ਗਿਆ "ਸੁੱਕਦਾ ਪੰਜਾਬ" ਮਾਡਲ, ਦਿੱਤਾ ਸ਼ਾਨਦਾਰ ਸੁਨੇਹਾ  

X
ਲੁਧਿਆਣਾ

ਲੁਧਿਆਣਾ ਦੇ ਇਸ ਬੱਚੇ ਵੱਲੋਂ ਤਿਆਰ ਕੀਤਾ ਗਿਆ "ਸੁੱਕਦਾ ਪੰਜਾਬ" ਮਾਡਲ,ਬੱਚੇ ਨੇ ਦਿੱਤਾ ਸ਼ਾਨਦਾਰ

ਲੁਧਿਆਣਾ ਜ਼ਿਲ੍ਹੇ ਦੇ ਵਿਚਾਲੇ ਖ਼ਾਸ ਕਰਕੇ ਕੁਝ ਇਲਾਕੇ ਅਜਿਹੇ ਹਨ, ਜਿੱਥੇ ਕਿ ਲੋਕ ਟੈਂਕਰਾਂ ਵਿਚੋਂ ਪਾਣੀ ਪੀਂਦੇ ਹਨ ਅਤੇ ਆਪਣੇ ਘਰਾਂ ਦੇ ਲਈ ਇਸਤੇਮਾਲ ਕਰਦੇ ਹਨ। ਕਿਉਂਕਿ ਉਨ੍ਹਾਂ ਦੇ ਘਰ ਦੇ ਪਾਣੀ ਦੇ ਨਲਕਿਆਂ ਵਿਚਾਲੇ ਪਾਣੀ ਨਹੀਂ ਆਉਂਦਾ।

  • Share this:

ਸ਼ਿਵਮ ਮਹਾਜਨ

ਲੁਧਿਆਣਾ: ਪੰਜਾਬ ਅਜੋਕੇ ਸਮੇਂ ਵਿਚ ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਜਾ ਰਹੇ ਪੱਧਰ ਦੀ ਸਮੱਸਿਆ ਨੂੰ ਝੇਲ ਰਿਹਾ ਹੈ,ਪਹਿਲਾਂ ਇਹ ਸਮੱਸਿਆ ਪੰਜਾਬ ਦੇ ਖੁਸ਼ਕ ਇਲਾਕਿਆਂ ਵਿੱਚ ਸੀ ਪਰ ਹੁਣ ਇਹ ਸਮੱਸਿਆ ਪੰਜਾਬ ਦੇ ਹਰ ਜ਼ਿਲ੍ਹੇ ਨੂੰ ਪ੍ਰਭਾਵਿਤ ਕਰ ਚੁੱਕੀ ਹੈ।

ਜ਼ਮੀਨ ਹੇਠਾਂ ਪਾਣੀ ਦੇ ਡਿੱਗਦੇ ਜਾ ਰਹੇ ਪੱਧਰ ਦਾ ਮੁੱਖ ਕਾਰਨ ਟਿਊਬਵੈੱਲ ,ਬੋਰਵੈੱਲ ਅਤੇ ਖੇਤੀ ਉੱਤੇ ਪਾਣੀ ਦੀ ਜ਼ਰੂਰਤ ਨਾਲੋਂ ਜ਼ਿਆਦਾ ਵਰਤੋਂ ਕਰਨਾ ਹੈ। ਜਿਸ ਦਾ ਪ੍ਰਭਾਵ ਇਹ ਹੈ ਕਿ ਅੱਜ ਬਹੁਤੇ ਟਿਊਬਵੈੱਲ ਦੇ ਵਿਚਾਲੇ ਪਾਣੀ ਆਉਂਦਾ ਹੀ ਨਹੀਂ ਅਤੇ ਜਿਨ੍ਹਾਂ ਦੇ ਵਿਚਾਲੇ ਪਾਣੀ ਆਉਂਦਾ ਹੈ ਜਾਂ ਤਾਂ ਉਹ ਗੰਧਲਾ ਹੁੰਦਾ ਹੈ ਹੁੰਦਾ ਜਾਂ ਫਿਰ ਉਸ ਟਿਊਬਵੈੱਲ ਵਿਚਲੇ ਪਾਣੀ ਆਉਣ ਦੇ ਨਾਲ ਉਸ ਦੇ ਨੇੜਲੇ ਇਲਾਕਿਆਂ ਵਿਚ ਘਰਾਂ ਵਿਚ ਪਾਣੀ ਨਹੀਂ ਆਉਂਦਾ।

ਪੰਜਾਬ ਦੇ ਮੁੱਖ ਜ਼ਿਲ੍ਹੇ ਅੰਮ੍ਰਿਤਸਰ ,ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇਹ ਉਹ ਵੱਡੇ ਜ਼ਿਲ੍ਹੇ ਹਨ, ਜਿੱਥੇ ਕਿ ਸ਼ਹਿਰਾਂ ਦੇ ਵਿਚਾਲੇ ਪਾਣੀ ਦੀ ਸਮੱਸਿਆ ਆਮ ਵੇਖਣ ਨੂੰ ਮਿਲਦੀ ਹੈ।

ਲੁਧਿਆਣਾ ਜ਼ਿਲ੍ਹੇ ਦੇ ਵਿਚਾਲੇ ਖ਼ਾਸ ਕਰਕੇ ਕੁਝ ਇਲਾਕੇ ਅਜਿਹੇ ਹਨ, ਜਿੱਥੇ ਕਿ ਲੋਕ ਟੈਂਕਰਾਂ ਵਿਚੋਂ ਪਾਣੀ ਪੀਂਦੇ ਹਨ ਅਤੇ ਆਪਣੇ ਘਰਾਂ ਦੇ ਲਈ ਇਸਤੇਮਾਲ ਕਰਦੇ ਹਨ। ਕਿਉਂਕਿ ਉਨ੍ਹਾਂ ਦੇ ਘਰ ਦੇ ਪਾਣੀ ਦੇ ਨਲਕਿਆਂ ਵਿਚਾਲੇ ਪਾਣੀ ਨਹੀਂ ਆਉਂਦਾ।

ਅਜਿਹੀ ਸਮੱਸਿਆ ਨੂੰ ਸਮਝਦੇ ਹੋਏ ਗੁਜਰਾਲ ਵੱਲੋਂ ਜੋ ਕਿ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ, ਮਾਡਲ ਤਿਆਰ ਕੀਤਾ, ਮਾਡਲ ਦਾ ਨਾਮ "ਸੁੱਕਦਾ ਪੰਜਾਬ" ਰੱਖਿਆ ਗਿਆ ,ਜਿਸਦੇ ਵਿਚਾਲੇ ਉਸ ਨੇ ਪਾਣੀ ਦੀ ਦੁਰਵਰਤੋਂ ਦੇ ਵੱਖ-ਵੱਖ ਉਪ ਮਾਡਲ ਵਿਖਾਏ ਹਨ,ਜਿਸ ਰਾਹੀਂ ਆਮ ਵਸਨੀਕਾਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਉਸ ਨੇ ਤਖ਼ਤੀ ਲਗਾ ਕੇ ਸੰਦੇਸ਼ ਵੀ ਦਿੱਤੇ ਸਨ ਜਿਸ ਦੇ ਵਿਚਾਲੇ ਉਸ ਨੇ ਗੁਰਬਾਣੀ ਦੀ ਤੁਕ ਅਤੇ ਆਉਣ ਵਾਲੀ ਪੀੜ੍ਹੀਆਂ ਲਈ ਪਾਣੀ ਬਚਾਉਣ ਦਾ ਸੁਨੇਹਾ ਦਿੱਤਾ।

Published by:Drishti Gupta
First published:

Tags: Ludhiana, Model, Punjab