Home /ludhiana /

Durga Puja In Ludhiana: ਲੁਧਿਆਣਾ 'ਚ ਦੇਖਣ ਨੂੰ ਮਿਲੇ ਬੰਗਾਲ ਦੇ ਰੰਗ, ਮਾਂ ਦੁਰਗਾ ਨੂੰ 'ਸੰਦੂਰ ਖੇਲਾ' ਨਾਲ ਦਿੱਤੀ ਵਿਦਾਈ

Durga Puja In Ludhiana: ਲੁਧਿਆਣਾ 'ਚ ਦੇਖਣ ਨੂੰ ਮਿਲੇ ਬੰਗਾਲ ਦੇ ਰੰਗ, ਮਾਂ ਦੁਰਗਾ ਨੂੰ 'ਸੰਦੂਰ ਖੇਲਾ' ਨਾਲ ਦਿੱਤੀ ਵਿਦਾਈ

ਲੁਧਿਆਣਾ ਦੀਆਂ ਕੁਝ ਥਾਵਾਂ 'ਤੇ ਨਵਰਾਤਰੀ 'ਚ ਬੰਗਾਲ ਦਾ ਰੰਗ ਦੇਖਣ ਨੂੰ ਮਿਲਦਾ ਹੈ। ਬੰਗਾਲੀ ਭਾਈ

ਲੁਧਿਆਣਾ ਦੀਆਂ ਕੁਝ ਥਾਵਾਂ 'ਤੇ ਨਵਰਾਤਰੀ 'ਚ ਬੰਗਾਲ ਦਾ ਰੰਗ ਦੇਖਣ ਨੂੰ ਮਿਲਦਾ ਹੈ। ਬੰਗਾਲੀ ਭਾਈ

ਲੁਧਿਆਣਾ ਦੀਆਂ ਕੁਝ ਥਾਵਾਂ 'ਤੇ ਨਵਰਾਤਰੀ 'ਚ ਬੰਗਾਲ ਦਾ ਰੰਗ ਦੇਖਣ ਨੂੰ ਮਿਲਦਾ ਹੈ। ਬੰਗਾਲੀ ਭਾਈਚਾਰੇ ਦੇ ਲੋਕ, ਜੋ ਸਾਲਾਂ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਬੰਗਾਲ ਛੱਡ ਕੇ ਲੁਧਿਆਣਾ ਵਿੱਚ ਵਸ ਗਏ ਸਨ, ਆਪਣੇ ਆਪ ਨੂੰ ਆਪਣੀਆਂ ਰਵਾਇਤਾਂ ਅਨੁਸਾਰ ਦੁਰਗਾ ਪੂਜਾ ਕਰਨ ਤੋਂ ਰੋਕ ਨਹੀਂ ਸਕਦੇ।

ਹੋਰ ਪੜ੍ਹੋ ...
  • Share this:

    ਸ਼ਿਵਮ ਮਹਾਜਨ

    ਲੁਧਿਆਣਾ: ਪੰਜਾਬ ਵਿੱਚ ਲੋਕ ਨਵਰਾਤਰੀ 'ਤੇ ਨੌਂ ਦੇਵੀਆਂ ਦੀ ਪੂਜਾ ਕਰਨ ਦੇ ਨਾਲ-ਨਾਲ ਕੰਜਕਾਂ ਦੀ ਪੂਜਾ ਕਰਦੇ ਹਨ। ਪਰ ਲੁਧਿਆਣਾ ਦੀਆਂ ਕੁਝ ਥਾਵਾਂ 'ਤੇ ਨਵਰਾਤਰੀ 'ਚ ਬੰਗਾਲ ਦਾ ਰੰਗ ਦੇਖਣ ਨੂੰ ਮਿਲਦਾ ਹੈ। ਬੰਗਾਲੀ ਭਾਈਚਾਰੇ ਦੇ ਲੋਕ, ਜੋ ਸਾਲਾਂ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਬੰਗਾਲ ਛੱਡ ਕੇ ਲੁਧਿਆਣਾ ਵਿੱਚ ਵਸ ਗਏ ਸਨ, ਆਪਣੇ ਆਪ ਨੂੰ ਆਪਣੀਆਂ ਰਵਾਇਤਾਂ ਅਨੁਸਾਰ ਦੁਰਗਾ ਪੂਜਾ ਕਰਨ ਤੋਂ ਰੋਕ ਨਹੀਂ ਸਕਦੇ।

    ਸ਼ਰਾਧਾਂ ਤੋਂ ਬਾਅਦ ਨਵਰਾਤਰੇ ਦੇ ਨੌਂ ਦਿਨਾਂ ਤੱਕ ਮਿੰਨੀ ਬੰਗਾਲ ਦਾ ਰੂਪ ਦੇਖਣ ਨੂੰ ਮਿਲਦਾ ਹੈ।ਔਰਤਾਂ ਰਵਾਇਤੀ ਬੰਗਾਲ ਸਾੜ੍ਹੀਆਂ ਵਿੱਚ ਅਤੇ ਮਰਦ ਕੁੜਤੇ-ਪਜਾਮੇ ਵਿੱਚ ਮਾਂ ਦੁਰਗਾ ਦੇ ਪੰਡਾਲ 'ਚ ਪੂਜਾ ਕਰਦੇ ਹਨ। ਬੰਗਾਲ ਦੀ ਪਰੰਪਰਾ ਦੇ ਅਨੁਸਾਰ, ਮਾਂ ਦੁਰਗਾ ਤਿਉਹਾਰ ਦੇ ਆਖਰੀ ਦਿਨ ਬੰਗਾਲੀ ਔਰਤਾਂ ਮੂਰਤੀ ਵਿਸਰਜਨ ਤੋਂ ਪਹਿਲਾਂ ਸਿੰਦੂਰ ਲਗਾਉਂਦੀਆਂ ਹਨ।

    ਨਰਾਤਿਆਂ ਤੋਂ ਬਾਅਦ ਬੁੱਧਵਾਰ ਨੂੰ ਦਸ਼ਮੀ 'ਤੇ ਉਨ੍ਹਾਂ ਦਾ ਰੰਗ ਦੇਖਣ ਨੂੰ ਮਿਲਿਆ, ਜਿੱਥੇ ਬੰਗਾਲ ਦੀਆਂ ਔਰਤਾਂ ਨੇ ਆਪਣੀਆਂ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ, ਸਿੰਦੂਰ ਲਗਾ ਕੇ ਮਾਤਾ ਨੂੰ ਵਿਦਾਈ ਦਿੱਤੀ ਅਤੇ ਅਗਲੇ ਸਾਲ ਦੁਬਾਰਾ ਆਉਣ ਦਾ ਸੱਦਾ ਦਿੱਤਾ। ਇਸ ਦੌਰਾਨ ਔਰਤਾਂ ਨੇ ਮਾਂ ਦੀ ਮੂਰਤੀ 'ਤੇ ਸਿੰਦੂਰ ਚੜ੍ਹਾਉਣ ਦੇ ਨਾਲ-ਨਾਲ ਇਕ-ਦੂਜੇ ਦੇ ਚਿਹਰੇ 'ਤੇ ਲਾਲ ਸਿੰਦੂਰ ਲਗਾਇਆ।

    ਇਸ ਦੌਰਾਨ ਔਰਤਾਂ ਖਾਸ ਕਰਕੇ ਲਾਲ ਬਾਰਡਰ ਵਾਲੀਆਂ ਸਾੜੀਆਂ ਪਹਿਨਦੀਆਂ ਹਨ। ਖਾਸ ਗੱਲ ਇਹ ਹੈ ਕਿ ਸਿੰਦੂਰ ਖੇਲਾ ਦੇ ਨਾਂ ਨਾਲ ਜਾਣੇ ਜਾਂਦੇ ਇਸ ਈਵੈਂਟ 'ਚ ਔਰਤਾਂ ਸੋਲ੍ਹਾਂ ਸ਼ਿੰਗਾਰ ਕਰਕੇ ਪਹੁੰਚਦੀਆਂ ਹਨ। ਨਾਲ ਹੀ ਮਾਂ ਦੁਰਗਾ ਨੂੰ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ।

    ਬੰਗਾਲ ਤੋਂ ਆ ਕੇ ਲੁਧਿਆਣਾ ਵਿੱਚ ਵਸੇ ਸੁਬਰਤ ਮੁਖਰਜੀ ਨੇ ਕਿਹਾ ਕਿ ਭਾਵੇਂ ਅਸੀਂ ਬੰਗਾਲ ਛੱਡ ਕੇ ਇੱਥੇ ਆ ਕੇ ਵੱਸ ਗਏ ਹਾਂ ਪਰ ਆਪਣੀਆਂ ਰਵਾਇਤਾਂ ਨੂੰ ਜਿਉਂਦਾ ਰੱਖਣਾ ਵੱਡੀ ਗੱਲ ਹੈ। ਕਈ ਸਾਲ ਪਹਿਲਾਂ ਉਹ ਦੁਰਗਾ ਪੂਜਾ 'ਤੇ ਬੰਗਾਲ 'ਚ ਆਪਣੇ ਘਰ ਜਾਂਦੇ ਸਨ ਪਰ ਹੁਣ ਉਹ ਪੂਜਾ ਦੀ ਸ਼ੁਰੂਆਤ ਤੋਂ ਹੀ ਲੁਧਿਆਣਾ 'ਚ ਇਹ ਤਿਉਹਾਰ ਮਨਾਉਂਦੇ ਹਨ।

    Published by:Rupinder Kaur Sabherwal
    First published:

    Tags: Durga, Ludhiana, Punjab