Home /ludhiana /

Daresi Dussehra In Ludhiana: ਲੁਧਿਆਣਾ ਦੇ ਦਰੇਸੀ ਗਰਾਊਂਡ ਤੋਂ ਦੇਖੋ ਰਾਤ ਦਾ ਖੂਬਸੂਰਤ ਨਜ਼ਾਰਾ, ਮਨ ਹੋ ਜਾਵੇਗਾ ਖੁਸ਼  

Daresi Dussehra In Ludhiana: ਲੁਧਿਆਣਾ ਦੇ ਦਰੇਸੀ ਗਰਾਊਂਡ ਤੋਂ ਦੇਖੋ ਰਾਤ ਦਾ ਖੂਬਸੂਰਤ ਨਜ਼ਾਰਾ, ਮਨ ਹੋ ਜਾਵੇਗਾ ਖੁਸ਼  

ਲੁਧਿਆਣਾ

ਲੁਧਿਆਣਾ ਦੇ ਦਰੇਸੀ ਗਰਾਊਂਡ ਤੋਂ ਰਾਤ ਦੇ ਮੇਲੇ ਦੇ ਖ਼ੂਬਸੂਰਤ ਨਜ਼ਾਰੇ ,ਤਸਵੀਰਾਂ ਦੇਖ ਮਨ ਹੋ ਜਾਵੇ

ਲੁਧਿਆਣਾ:  ਜ਼ਿਲ੍ਹੇ ਵਿੱਚ ਹਰ ਸਾਲ ਦਰੇਸੀ ਗਰਾਊਂਡ ਵਿੱਚ ਭਾਰੀ ਮੇਲਾ ਲੱਗਦਾ ਹੈ। ਇਹ ਮੇਲਾ ਪੰਜਾਬ ਦਾ ਸਭ ਤੋਂ ਪੁਰਾਣਾ ਦੁਸਹਿਰਾ ਮੇਲਾ ਹੈ। ਇਸ ਮੇਲੇ ਵਿੱਚ ਹਰ ਸਾਲ ਲੁਧਿਆਣਾ ਸ਼ਹਿਰ ਦਾ ਸਭ ਤੋਂ ਵੱਡਾ ਰਾਵਣ ਬਣਾਇਆ ਜਾਂਦਾ ਹੈ। ਜੇਕਰ ਪਿਛਲੀ ਵਾਰ ਦੇ ਰਾਵਣ ਦੀ ਗੱਲ ਕਰੀਏ ਤਾਂ ਤਕਰੀਬਨ 100 ਫੁੱਟ ਦੀ ਉਚਾਈ ਵਾਲਾ ਰਾਵਣ ਦਰੇਸੀ ਗਰਾਊਂਡ ਵਿਚਾਲੇ ਸਾੜਿਆ ਗਿਆ ਸੀ।ਇਸ ਵਾਰ ਦਰੇਸੀ ਗਰਾਊਂਡ ਦੇ ਵਿਚਾਲੇ 110 ਫੁੱਟ ਵੱਡਾ ਰਾਵਣ ਸਾੜਿਆ ਜਾਵੇਗਾ।

ਹੋਰ ਪੜ੍ਹੋ ...
 • Share this:

  ਸ਼ਿਵਮ ਮਹਾਜਨ

  ਲੁਧਿਆਣਾ:  ਜ਼ਿਲ੍ਹੇ ਵਿੱਚ ਹਰ ਸਾਲ ਦਰੇਸੀ ਗਰਾਊਂਡ ਵਿੱਚ ਭਾਰੀ ਮੇਲਾ ਲੱਗਦਾ ਹੈ। ਇਹ ਮੇਲਾ ਪੰਜਾਬ ਦਾ ਸਭ ਤੋਂ ਪੁਰਾਣਾ ਦੁਸਹਿਰਾ ਮੇਲਾ ਹੈ। ਇਸ ਮੇਲੇ ਵਿੱਚ ਹਰ ਸਾਲ ਲੁਧਿਆਣਾ ਸ਼ਹਿਰ ਦਾ ਸਭ ਤੋਂ ਵੱਡਾ ਰਾਵਣ ਬਣਾਇਆ ਜਾਂਦਾ ਹੈ। ਜੇਕਰ ਪਿਛਲੀ ਵਾਰ ਦੇ ਰਾਵਣ ਦੀ ਗੱਲ ਕਰੀਏ ਤਾਂ ਤਕਰੀਬਨ 100 ਫੁੱਟ ਦੀ ਉਚਾਈ ਵਾਲਾ ਰਾਵਣ ਦਰੇਸੀ ਗਰਾਊਂਡ ਵਿਚਾਲੇ ਸਾੜਿਆ ਗਿਆ ਸੀ।ਇਸ ਵਾਰ ਦਰੇਸੀ ਗਰਾਊਂਡ ਦੇ ਵਿਚਾਲੇ 110 ਫੁੱਟ ਵੱਡਾ ਰਾਵਣ ਸਾੜਿਆ ਜਾਵੇਗਾ।

  ਇਸ ਮੇਲੇ ਦੇ ਵਿਚਾਲੇ ਇਸ ਵਾਰ 30 ਤੋਂ ਵੱਧ ਵੱਡੇ ਝੂਟੇ 25 ਦੇ ਕਰੀਬ ਛੋਟੇ ਝੂਟੇ ਅਤੇ 100 ਤੋਂ ਵੱਧ ਦੀਆਂ ਛੋਟੀਆਂ ਦੁਕਾਨਾਂ ਲੱਗੀਆਂ ਹਨ। ਇਨ੍ਹਾਂ ਦੁਕਾਨਾਂ ਤੇ ਝੂਟਿਆਂ ਨੂੰ ਪਰਵਾਸੀ ਵੀਰ ਚਲਾਉਂਦੇ ਹਨ। ਜੋ ਕਿ ਖ਼ਾਸ ਤੌਰ ਤੇ ਗੁਜਰਾਤ, ਯੂਪੀ ਅਤੇ ਰਾਜਸਥਾਨ ਤੋਂ ਆਉਂਦੇ ਹਨ। ਇਹ ਇਨ੍ਹਾਂ ਮੇਲਿਆਂ ਤੋਂ ਕਮਾਈ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਅਤੇ ਤਕਰੀਬਨ 25 ਦਿਨਾਂ ਦੇ ਲਈ ਇਸ ਮੇਲੇ ਦੇ ਵਿਚਾਲੇ ਆਪਣਾ ਸਾਮਾਨ ਵੇਚਦੇ ਹਨ।

  ਉਥੇ ਹੀ ਦੂਸਰੇ ਪਾਸੇ ਮੇਲੇ ਦਾ ਆਨੰਦ ਲੈਣ ਵਾਲ਼ਾ ਹਰ ਵਸਨੀਕ ਝੂਟਿਆਂ, ਪਕਵਾਨ, ਸਾਜ਼ੋ-ਸਾਮਾਨ ਪਹਿਰਾਵੇ, ਗਹਿਣਿਆਂ ਆਦਿ 'ਤੇ ਆਪਣੇ ਪੈਸੇ ਖਰਚ ਕਰਦਾ ਹੈ। ਇਹ ਉਹ ਖੁਦ ਦੇ ਮਨ ਪਰਚਾਵੇ ਜਾਂ ਫਿਰ ਆਪਣੇ ਸਕੇ ਸਬੰਧੀਆਂ ਦੀ ਖੁਸ਼ੀ ਲਈ ਕਰਦਾ ਹੈ। ਅਜੋਕੇ ਸਮੇਂ ਵਿੱਚ ਮੇਲੇ ਜਿੱਥੇ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ, ਉੱਥੇ ਹੀ ਇਨਸਾਨੀ ਬਿਰਤੀ ਨੂੰ ਕਾਇਮ ਰੱਖਣ ਵਿੱਚ ਮਦਦ ਕਰਦੇ ਹਨ। ਆਓ ਤੁਹਾਨੂੰ ਤਸਵੀਰਾਂ ਦਿਖਾਈਏ ਲੁਧਿਆਣਾ ਦੇ 70 ਸਾਲ ਪੁਰਾਣੇ ਵੱਡੇ ਦੁਸਹਿਰੇ ਮੇਲੇ, ਦਰੇਸੀ ਦੇ...

  Published by:Rupinder Kaur Sabherwal
  First published:

  Tags: Dussehra 2022, Ludhiana, Punjab