Home /ludhiana /

Dussehra 2022: ਇਹ ਕਾਰੀਗਰ ਆਗਰਾ ਤੋਂ ਆ ਕੇ ਬਣਾਉਂਦੇ ਹਨ ਖ਼ਾਸ ਰਾਵਣ, ਜਾਣੋ ਇਨ੍ਹਾਂ ਦੀ ਕਹਾਣੀ

Dussehra 2022: ਇਹ ਕਾਰੀਗਰ ਆਗਰਾ ਤੋਂ ਆ ਕੇ ਬਣਾਉਂਦੇ ਹਨ ਖ਼ਾਸ ਰਾਵਣ, ਜਾਣੋ ਇਨ੍ਹਾਂ ਦੀ ਕਹਾਣੀ

ਇਨ੍ਹਾਂ

ਇਨ੍ਹਾਂ ਪੁਤਲਿਆਂ ਨੂੰ ਕਾਰੀਗਰਾਂ ਵੱਲੋਂ 20 ਤੋਂ 25 ਦਿਨ ਦੀ ਮਿਹਨਤ ਨਾਲ ਬਣਾਇਆ ਜਾਂਦਾ ਹੈ। ਇਹ

ਥੋੜ੍ਹੇ ਸਮੇਂ ਵਿੱਚ ਦੁਸਹਿਰੇ ਦਾ ਤਿਉਹਾਰ ਆਉਣ ਵਾਲਾ ਹੈ। ਉਸ ਤੋਂ ਪਹਿਲਾਂ ਪੰਜਾਬ ਸੂਬੇ ਵਿਚ ਵੱਖ-ਵੱਖ ਥਾਵਾਂ 'ਤੇ ਦੁਸਹਿਰੇ ਦੇ ਮੇਲੇ ਲੱਗਦੇ ਹਨ। ਲੁਧਿਆਣਾ ਸ਼ਹਿਰ ਦੇ ਵਿਚਾਲੇ ਪਿਛਲੇ 70 ਸਾਲਾਂ ਤੋਂ ਲੁਧਿਆਣਾ ਦੇ ਦਰੇਸੀ ਗਰਾਊਂਡ ਦੇ ਵਿਚਾਲੇ ਵੱਡਾ ਦੁਸਹਿਰਾ ਮੇਲਾ ਲੱਗਦਾ ਹੈ। ਕਰੋਨਾ ਦੇ ਚਲਦਿਆਂ ਇਸ ਮੇਲੇ ਦੀ ਰੌਣਕ ਭਾਵੇਂ ਘਟ ਗਈ ਸੀ, ਪਰ ਪਿਛਲੇ ਸਾਲ ਵੀ ਇਹ ਮੇਲਾ ਲਗਾਇਆ ਗਿਆ।

ਹੋਰ ਪੜ੍ਹੋ ...
  • Share this:

    ਸ਼ਿਵਮ ਮਹਾਜਨ

    ਲੁਧਿਆਣਾ:  ਥੋੜ੍ਹੇ ਸਮੇਂ ਵਿੱਚ ਦੁਸਹਿਰੇ ਦਾ ਤਿਉਹਾਰ ਆਉਣ ਵਾਲਾ ਹੈ। ਉਸ ਤੋਂ ਪਹਿਲਾਂ ਪੰਜਾਬ ਸੂਬੇ ਵਿਚ ਵੱਖ-ਵੱਖ ਥਾਵਾਂ 'ਤੇ ਦੁਸਹਿਰੇ ਦੇ ਮੇਲੇ ਲੱਗਦੇ ਹਨ। ਲੁਧਿਆਣਾ ਸ਼ਹਿਰ ਦੇ ਵਿਚਾਲੇ ਪਿਛਲੇ 70 ਸਾਲਾਂ ਤੋਂ ਲੁਧਿਆਣਾ ਦੇ ਦਰੇਸੀ ਗਰਾਊਂਡ ਦੇ ਵਿਚਾਲੇ ਵੱਡਾ ਦੁਸਹਿਰਾ ਮੇਲਾ ਲੱਗਦਾ ਹੈ। ਕਰੋਨਾ ਦੇ ਚਲਦਿਆਂ ਇਸ ਮੇਲੇ ਦੀ ਰੌਣਕ ਭਾਵੇਂ ਘਟ ਗਈ ਸੀ, ਪਰ ਪਿਛਲੇ ਸਾਲ ਵੀ ਇਹ ਮੇਲਾ ਲਗਾਇਆ ਗਿਆ।

    ਇਸ ਮੇਲੇ ਦੀ ਮੁੱਖ ਰੌਣਕ ਹੁੰਦਾ ਹੈ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ। ਇਨ੍ਹਾਂ ਨੂੰ ਦੁਸਹਿਰੇ ਵਾਲੇ ਦਿਨ ਸਾੜਿਆ ਜਾਂਦਾ ਹੈ। ਪਰ ਇਸ ਤੋਂ ਪਹਿਲਾਂ ਇਨ੍ਹਾਂ ਪੁਤਲਿਆਂ ਨੂੰ ਕਾਰੀਗਰਾਂ ਵੱਲੋਂ 20 ਤੋਂ 25 ਦਿਨ ਦੀ ਮਿਹਨਤ ਨਾਲ ਬਣਾਇਆ ਜਾਂਦਾ ਹੈ। ਇਹ ਕਾਰੀਗਰ ਖ਼ਾਸ ਤੌਰ ਤੇ ਆਗਰਾ ਤੋਂ ਆਉਂਦੇ ਹਨ ਅਤੇ ਲੁਧਿਆਣਾ ਵਿੱਚ ਆ ਕੇ ਰਾਵਣ ਬਣਾਉਂਦੇ ਹਨ। ਰਾਵਣ ਬਣਾਉਣ ਲਈ ਵਰਤੇ ਜਾਣ ਵਾਲਾ ਮਟੀਰੀਅਲ ਵੀ ਆਗਰਾ ਤੋਂ ਹੀ ਆਉਂਦਾ ਹੈ। ਇਸ ਵਾਰ ਦਸ ਕਾਰੀਗਰਾਂ ਦੀ ਮਿਹਨਤ ਨਾਲ ਲੁਧਿਆਣਾ ਵਿੱਚ 110 ਫੁੱਟ ਉੱਚਾ ਰਾਵਣ ਬਣਾਇਆ ਜਾ ਰਿਹਾ ਹੈ।

    ਜਿੱਥੇ ਇਹ ਕਾਰੀਗਰਾਂ ਦੇ ਲਈ ਰੁਜ਼ਗਾਰ ਦਾ ਸਾਧਨ ਹੈ ,ਉੱਥੇ ਹੀ ਤਿਉਹਾਰ ਦੇ ਦਿਨਾਂ ਵਿੱਚ ਕਈ ਕਾਰੀਗਰਾਂ ਨੂੰ ਨਵਾਂ ਰੁਜ਼ਗਾਰ ਮਿਲ ਜਾਂਦਾ ਹੈ। ਰੁਜ਼ਗਾਰ ਦੀ ਭਾਲ 'ਚ ਭਾਵੇਂ ਉਨ੍ਹਾਂ ਨੂੰ ਇੱਕ ਸੂਬੇ ਦੇ ਦੂਸਰੇ ਸੂਬਿਆਂ 'ਚ ਪਲਾਇਨ ਕਰਨਾ ਪੈਂਦਾ ਹੈ, ਪਰ ਜੇਕਰ ਇਹ ਕਾਰੀਗਰ ਤਿਉਹਾਰ ਦੀ ਪਰੰਪਰਾ ਵਾਲੀਆਂ ਚੀਜ਼ਾਂ ਨਾ ਬਣਾਉਣ ਦਾ ਤਿਉਹਾਰ ਸੁੰਨੇ ਹੋ ਸਕਦੇ ਹਨ।

    Published by:Drishti Gupta
    First published:

    Tags: Dussehra 2022, Ludhiana, Punjab