Home /ludhiana /

Dussehra In Ludhiana : ਟੀਟੂ ਬਾਣੀਏ ਨੇ ਫੂਕਿਆ ਨਸ਼ੇ ਦਾ ਰਾਵਣ, ਦੇਖੋ ਕਿਵੇਂ ਕੀਤਾ ਬੁਰਾਈ ਦਾ ਨਾਸ਼

Dussehra In Ludhiana : ਟੀਟੂ ਬਾਣੀਏ ਨੇ ਫੂਕਿਆ ਨਸ਼ੇ ਦਾ ਰਾਵਣ, ਦੇਖੋ ਕਿਵੇਂ ਕੀਤਾ ਬੁਰਾਈ ਦਾ ਨਾਸ਼

Ludhiana:ਟੀਟੂ

Ludhiana:ਟੀਟੂ ਬਾਣੀਏ ਨੇ ਫੂਕਿਆ ਨਸ਼ੇ ਦਾ ਰਾਵਣ

ਟੀਟੂ ਅਨੁਸਾਰ ਉਸ ਦੀ ਇਸ ਮੁਹਿੰਮ ਦਾ ਮੁੱਖ ਮੰਤਵ ਪੰਜਾਬ ਸਰਕਾਰ ਨੂੰ ਸੁਚੇਤ ਕਰਨਾ ਸੀ ,ਕਿ ਪੰਜਾਬ ਦੇ ਵਿਚਾਲੇ ਨਸ਼ੇ 'ਤੇ ਕੋਈ ਰੋਕਥਾਮ ਨਹੀਂ ਹੈ ਅਤੇ ਨਸ਼ਾ ਵਧਦਾ ਜਾ ਰਿਹਾ ਹੈ। ਅੱਜ ਵੀ ਘਰਾਂ ਦੇ ਵਿਚਾਲੇ ਚਿੱਟਾ ਵਿਕ ਰਿਹਾ ਹੈ ਅਤੇ ਚਿੱਟਾ ਪੀ ਕੇ  ਕਈ ਮਾਵਾਂ ਦੇ ਪੁੱਤ ਆਪਣੀ ਜਵਾਨੀ ਉਮਰ ਵਿਚ ਹੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ।

ਹੋਰ ਪੜ੍ਹੋ ...
 • Share this:

  ਸ਼ਿਵਮ ਮਹਾਜਨ

  ਲੁਧਿਆਣਾ ਡੀ ਸੀ ਦਫਤਰ ਦੇ ਵਿਚਾਲੇ ਅੱਜ ਸਮਾਜਸੇਵੀ ਟੀਟੂ ਬਾਣੀਏ ਵੱਲੋਂ ਨਸ਼ੇ ਦਾ ਰਾਵਣ ਬਣਾ ਕੇ ,ਨਸ਼ੇ ਦੇ ਰਾਵਣ ਨੂੰ ਫੂਕਿਆ ਗਿਆ। ਇਸ ਰਾਵਣ ਨੂੰ ਟੀਟੂ ਬਾਣੀਏ ਵੱਲੋਂ ਕੱਪੜੇ,ਫੂਸ ਅਤੇ ਗੱਤੇ ਦੀ ਸਹਾਇਤਾ ਨਾਲ ਬਣਾਇਆ ਗਿਆ। ਉਸਦੇ ਗਲ ਵਿਚ ਨਸ਼ੇ ਵਾਲੇ ਟੀਕੇ ,ਨਸ਼ੇ ਦੀਆਂ ਗੋਲੀਆਂ ਅਤੇ ਸ਼ਰਾਬ ਦੀ ਬੋਤਲ ਟੰਗੀ ਗਈ ਸੀ।

  ਟੀਟੂ ਅਨੁਸਾਰ ਉਸ ਦੀ ਇਸ ਮੁਹਿੰਮ ਦਾ ਮੁੱਖ ਮੰਤਵ ਪੰਜਾਬ ਸਰਕਾਰ ਨੂੰ ਸੁਚੇਤ ਕਰਨਾ ਸੀ ,ਕਿ ਪੰਜਾਬ ਦੇ ਵਿਚਾਲੇ ਨਸ਼ੇ 'ਤੇ ਕੋਈ ਰੋਕਥਾਮ ਨਹੀਂ ਹੈ ਅਤੇ ਨਸ਼ਾ ਵਧਦਾ ਜਾ ਰਿਹਾ ਹੈ। ਅੱਜ ਵੀ ਘਰਾਂ ਦੇ ਵਿਚਾਲੇ ਚਿੱਟਾ ਵਿਕ ਰਿਹਾ ਹੈ ਅਤੇ ਚਿੱਟਾ ਪੀ ਕੇ ਕਈ ਮਾਵਾਂ ਦੇ ਪੁੱਤ ਆਪਣੀ ਜਵਾਨੀ ਉਮਰ ਵਿਚ ਹੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ।

  ਟੀਟੂ ਨੇ ਜਿੱਥੇ ਇਸ ਨਸ਼ੇ ਦੇ ਰਾਵਣ ਨੂੰ ਫੂਕ ਕੇ ਸਰਕਾਰ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਕੀ ਪੰਜਾਬ ਵਿੱਚ ਨਸ਼ਾ ਵਧ ਰਿਹਾ ਹੈ। ਉੱਥੇ ਹੀ ਲੁਧਿਆਣਾ ਏਡੀਸੀ ਨੂੰ ਮੰਗ ਪੱਤਰ ਦਿੱਤਾ ਕਿ ਪੰਜਾਬ ਦੇ ਵਿਚਾਲੇ ਨਸ਼ੇ ਨੂੰ ਕੰਟਰੋਲ ਕਰਨ ਅਤੇ ਇਸ ਨੂੰ ਖਤਮ ਕਰਨਾ ਦੀ ਮੁਹਿੰਮ ਸ਼ੁਰੂ ਹੋਣੀ ਚਾਹੀਦੀ ਹੈ।ਜਿਸ ਦੇ ਵਿਚਾਲੇ ਪੰਜਾਬ ਸਰਕਾਰ ਆਪਣੀ ਵੱਡੀ ਭੂਮਿਕਾ ਨਿਭਾਵੇ, ਵੇਖੋ...

  Published by:Rupinder Kaur Sabherwal
  First published:

  Tags: Dussehra 2022, Ludhiana, Punjab