Home /ludhiana /

ਇਲੈਕਟ੍ਰਿਕ ਵਹੀਕਲਜ਼ ਡੀਲਰਜ਼ ਐਸੋਸੀਏਸ਼ਨ,ਲੁਧਿਆਣਾ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਦੇਵੇਗੀ ਈ- ਰਿਕਸ਼ਾ ਦੀ ਸਪਲਾਈ

ਇਲੈਕਟ੍ਰਿਕ ਵਹੀਕਲਜ਼ ਡੀਲਰਜ਼ ਐਸੋਸੀਏਸ਼ਨ,ਲੁਧਿਆਣਾ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਦੇਵੇਗੀ ਈ- ਰਿਕਸ਼ਾ ਦੀ ਸਪਲਾਈ

ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਈ-ਰਿਕਸ਼ਾ ਚਾਲਕਾਂ ਨੂੰ ਆਪਣਾ ਅ

ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਈ-ਰਿਕਸ਼ਾ ਚਾਲਕਾਂ ਨੂੰ ਆਪਣਾ ਅ

ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਈ-ਰਿਕਸ਼ਾ ਚਾਲਕਾਂ ਨੂੰ ਆਪਣਾ ਅਹਿਮ ਰੋਲ ਅਦਾ ਕਰਨ ਦਾ ਸੱਦਾ ਦਿੱਤਾ ਹੈ। ਵਿਧਾਇਕ  ਗੋਗੀ ਵੱਲੋਂ ਡੀਜ਼ਲ/ਪੈਟਰੋਲ ਨਾਲ ਚੱਲਣ ਵਾਲੇ ਆਟੋ ਚਾਲਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਦੀ ਤੰਦਰੁਸਤੀ ਲਈ ਬਦਲ ਵਜੋਂ ਈ-ਰਿਕਸ਼ਾ ਨੂੰ ਅਪਣਾਉਣ।

ਹੋਰ ਪੜ੍ਹੋ ...
 • Share this:

  ਸ਼ਿਵਮ ਮਹਾਜਨ

  ਲੁਧਿਆਣਾ: ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਅਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਨਿਵੇਕਲੀ ਪਹਿਲਕਦਮੀ ਕਰਦਿਆਂ, ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਈ-ਰਿਕਸ਼ਾ ਚਾਲਕਾਂ ਨੂੰ ਆਪਣਾ ਅਹਿਮ ਰੋਲ ਅਦਾ ਕਰਨ ਦਾ ਸੱਦਾ ਦਿੱਤਾ ਹੈ। ਵਿਧਾਇਕ ਗੋਗੀ ਵੱਲੋਂ ਡੀਜ਼ਲ/ਪੈਟਰੋਲ ਨਾਲ ਚੱਲਣ ਵਾਲੇ ਆਟੋ ਚਾਲਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਦੀ ਤੰਦਰੁਸਤੀ ਲਈ ਬਦਲ ਵਜੋਂ ਈ-ਰਿਕਸ਼ਾ ਨੂੰ ਅਪਣਾਉਣ।

  ਇਲੈਕਟ੍ਰਿਕ ਵਹੀਕਲਜ਼ ਡੀਲਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਵਿਧਾਇਕ ਗੋਗੀ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਸੋਂਪਿਆ ਗਿਆ। ਉਨ੍ਹਾਂ ਆਪਣੇ ਮੰਗ ਪੱਤਰ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋ ਲਿਆਂਦੀ ਜਾਣ ਵਾਲੀ ਨਵੀ ਟ੍ਰਾਂਸਪੋਰਟ ਪਾਲਿਸੀ ਵਿੱਚ ਈ-ਵਹੀਕਲਾਂ ਨੂੰ ਰੋਡ ਟੈਕਸ ਅਤੇ ਰਜਿਸ਼ਟ੍ਰੇਸ਼ਨ ਫੀਸ ਦੀ ਛੋਟ ਦਿੱਤੀ ਜਾਵੇ, ਆਰ.ਟੀ.ਏ. ਦਫ਼ਤਰ ਤੋਂ ਟਰੇਡ ਸਰਟੀਫਿਕੇਟ ਲੈਣਾ ਸੁਖਾਲਾ ਕੀਤਾ ਜਾਵੇ, ਤਿੰਨ ਪਹੀਆ ਵਾਹਨਾਂ ਦਾ ਲਾਇਸੰਸ ਨਹੀਂ ਬਣਦਾ ਜਿਸ ਕਰਕੇ ਇੰਸੋਰੈਂਸ ਕਰਾਉਣ ‘ਚ ਦਿੱਕਤ ਆਉਂਦੀ ਹੈ, ਇਸ ਵੱਲ ਵੀ ਧਿਆਨ ਦਿੱਤਾ ਜਾਵੇ।

  ਉਨ੍ਹਾਂ ਕਿਹਾ ਕਿ ਉਪਰੋਕਤ ਮੁਸ਼ਕਿਲਾਂ ਕਰਕੇ ਵੱਡੀ ਗਿਣਤੀ ਵਿੱਚ ਵਹੀਕਲਾਂ ਦੇ ਚਾਲਾਨ ਹੋ ਰਹੇ ਹਨ ਜੋਕਿ ਗਰੀਬ ਆਟੋ ਚਾਲਕ ਇਹ ਚਾਲਾਨ ਭੁਗਤਣ ਤੋਂ ਵੀ ਅਸਮਰੱਥ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਕੁੱਝ ਆਟੋ ਰਿਕਸ਼ਾ ਦੇ 10 ਹਜ਼ਾਰ ਅਤੇ ਇਸ ਤੋਂ ਵੱਧ ਦੀ ਰਾਸ਼ੀ ਦੇ ਚਾਲਾਨ ਵੀ ਕੱਟੇ ਗਏ ਹਨ। ਐਸੋਸੀਏਸ਼ਨ ਦੀ 5 ਮੈਂਬਰੀ ਕਮੇਟੀ ਦੀ ਜਲਦ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਵੀ ਕਰਵਾਈ ਜਾਵੇਗੀ।

  Published by:Drishti Gupta
  First published:

  Tags: Auto, Ludhiana, Punjab