Home /ludhiana /

Ludhiana: ਸ਼ਹਿਰ ਵਿੱਚ ਨਕਲੀ ਦੁੱਧ ਭਿਆਨਕ ਬਿਮਾਰੀਆਂ ਨੂੰ ਦੇ ਰਿਹਾ ਦਸਤਕ, ਦੇਖੋ ਕਿਵੇਂ

Ludhiana: ਸ਼ਹਿਰ ਵਿੱਚ ਨਕਲੀ ਦੁੱਧ ਭਿਆਨਕ ਬਿਮਾਰੀਆਂ ਨੂੰ ਦੇ ਰਿਹਾ ਦਸਤਕ, ਦੇਖੋ ਕਿਵੇਂ

X
ਸ਼ਹਿਰਾਂ

ਸ਼ਹਿਰਾਂ ਵਿਚ ਮਿਲਣ ਵਾਲਾ 70 ਫੀਸਦੀ ਦੁੱਧ ਨਕਲੀ ਹੁੰਦਾ ਹੈ। ਇਹ ਦੁੱਧ ਯੂਰੀਆ, ਰਿਫਾਈਂਡ ਤੇ ਹੋਰ

ਲੁਧਿਆਣਾ: ਚੰਗੀ ਸਿਹਤ ਜ਼ਿੰਦਗੀ ਦਾ ਸਭ ਤੋਂ ਅਨਮੋਲ ਖ਼ਜ਼ਾਨਾ ਹੈ ਅਤੇ ਅਜੋਕੇ ਸਮੇਂ ਵਿੱਚ ਹਰ ਕੋਈ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਹੈ। ਲੋਕ ਪਹਿਲਾਂ ਦੇ ਮੁਕਾਬਲੇ ਆਪਣੀ ਸਿਹਤ ਦੇ ਪ੍ਰਤੀ ਵੱਧ ਪੈਸੇ ਖ਼ਰਚ ਕਰਦੇ ਹਨ ਅਤੇ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਲਈ ਮਿਹਨਤ,ਵਰਜਿਸ਼ ਕਰਦੇ ਹਨ।

  • Share this:

ਸ਼ਿਵਮ ਮਹਾਜਨ

ਲੁਧਿਆਣਾ: ਚੰਗੀ ਸਿਹਤ ਜ਼ਿੰਦਗੀ ਦਾ ਸਭ ਤੋਂ ਅਨਮੋਲ ਖ਼ਜ਼ਾਨਾ ਹੈ ਅਤੇ ਅਜੋਕੇ ਸਮੇਂ ਵਿੱਚ ਹਰ ਕੋਈ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਹੈ। ਲੋਕ ਪਹਿਲਾਂ ਦੇ ਮੁਕਾਬਲੇ ਆਪਣੀ ਸਿਹਤ ਦੇ ਪ੍ਰਤੀ ਵੱਧ ਪੈਸੇ ਖ਼ਰਚ ਕਰਦੇ ਹਨ ਅਤੇ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਲਈ ਮਿਹਨਤ,ਵਰਜਿਸ਼ ਕਰਦੇ ਹਨ।

ਇਨ੍ਹਾਂ ਸਭ ਚੀਜ਼ਾਂ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਖਾਣ ਵਾਲੀ ਖ਼ੁਰਾਕ ਸਹੀ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਵੇ।ਜੇਕਰ ਇਕ ਸੰਪੂਰਨ ਪੌਸ਼ਕ ਤੱਤਾਂ ਵਾਲੇ ਭੋਜਨ ਦੀ ਗੱਲ ਆਉਂਦੀ ਹੈ ਤਾਂ ਉਥੇ ਦੁੱਧ ਦਾ ਨਾਮ ਯਾਦ ਆਉਂਦਾ ਹੈ। ਦੁੱਧ ਹਰ ਘਰ ਵਿੱਚ ਵਰਤਿਆ ਜਾਂਦਾ ਹੈ।ਕਿਸੇ ਵੀ ਉਮਰ ਵਰਗ ਦਾ ਵਿਅਕਤੀ ਕਿਉਂ ਨਾ ਹੋਵੇ ਲੇਕਿਨ ਦੁੱਧ ਉਸ ਦੀ ਉਸ ਦੀ ਖੁਰਾਕ ਦਾ ਸਭ ਤੋਂ ਜ਼ਰੂਰੀ ਅੰਗ ਹੁੰਦਾ ਹੈ। ਅਜੋਕੇ ਸਮੇਂ ਵਿੱਚ ਲੰਪੀ ਸਕਿਨ ਬਿਮਾਰੀ ਦਾ ਪ੍ਰਕੋਪ ਪੂਰੇ ਭਾਰਤ ਵਿੱਚ ਹੈ। ਖ਼ਾਸ ਤੌਰ 'ਤੇ ਪੰਜਾਬ ਵਿੱਚ ਕਾਫ਼ੀ ਪਸ਼ੂ ਇਸ ਲੰਪੀ ਸਕਿਨ ਬਿਮਾਰੀ ਵਿੱਚ ਮਰੇ ਹਨ। ਜਿਸ ਦੇ ਕਰਕੇ ਦੁੱਧ ਡੇਅਰੀ ਦੇ ਕਿਸਾਨਾਂ ਨੂੰ ਵੱਡਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ।

ਸਾਡੀ ਟੀਮ ਨੇ ਦੁੱਧ ਡੇਅਰੀ ਦੇ ਇੱਕ ਨੌਜਵਾਨ ਕਿਸਾਨ ਨਾਲ ਗੱਲਬਾਤ ਕੀਤੀ ਜੋ ਕਿ, ਦੁੱਧ ਡੇਅਰੀ ਦੇ ਕਾਰੋਬਾਰ ਦੇ ਹਰ ਪੱਖ ਨੂੰ ਸਮਝਦਾ ਹੈ।ਉਸ ਦਾ ਕਹਿਣਾ ਸੀ ਕਿ ਸ਼ਹਿਰਾਂ ਵਿਚ ਮਿਲਣ ਵਾਲਾ 70 ਫੀਸਦੀ ਦੁੱਧ ਨਕਲੀ ਹੁੰਦਾ ਹੈ। ਇਹ ਦੁੱਧ ਯੂਰੀਆ, ਰਿਫਾਈਂਡ ਤੇ ਹੋਰ ਕੈਮੀਕਲ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਜਦੋਂ ਇਹ ਦੁੱਧ ਸਾਡੇ ਘਰਾਂ ਵਿੱਚ ਸਾਡੇ ਬੱਚੇ, ਬਜ਼ੁਰਗ ਪੀਣਗੇ ਤਾਂ ਉਨ੍ਹਾਂ ਦੀ ਸਿਹਤ ਤੇ ਕੀ ਪ੍ਰਭਾਵ ਪਵੇਗਾ ਇਸ ਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ।

ਸ਼ਹਿਰ ਦੇ ਵਿਚਾਲੇ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ। ਜਿਸ ਦਾ ਮੁੱਖ ਕਾਰਨ ਖਾਣ-ਪੀਣ ਦੀ ਖੁਰਾਕ ਅਤੇ ਮਿਲਾਵਟੀ ਦੁੱਧ ਘਰਾਂ ਵਿਚ ਸਪਲਾਈ ਹੋਣਾ ਹੈ। ਇਸ ਵਿਸ਼ੇ ਸਬੰਧੀ ਸਰਕਾਰ ਵੱਖ-ਵੱਖ ਨਿਯਮ ਕਾਨੂੰਨ ਬਣਾ ਕੇ ਇਨ੍ਹਾਂ ਲੋਕਾਂ 'ਤੇ ਬੰਦਿਸ਼ ਵੀ ਲਗਾਉਂਦੀ ਹੈ।

ਇਕ ਨੌਜਵਾਨ ਦੇ ਮੂੰਹੋਂ ਸੁਣੋ ਕਿਸ ਤਰੀਕੇ ਨਾਲ ਇਹ ਲੋਕ ਜੋ ਨਕਲੀ ਦੁੱਧ ਘਰਾਂ ਵਿਚ ਸਪਲਾਈ ਕਰਦੇ ਹਨ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਅਤੇ ਜੇਕਰ ਕੋਈ ਕਾਰਵਾਈ ਹੁੰਦੀ ਵੀ ਹੈ ਤਾਂ ਉਹ ਗੈਰਕਾਨੂੰਨੀ ਤਰੀਕੇ ਨਾਲ ਉਸ ਚੀਜ਼ ਤੋਂ ਬਾਹਰ ਨਿਕਲ ਆਉਂਦੇ ਹਨ। ਇਕ ਪਿੰਡ ਦੇ ਨੌਜਵਾਨ ਦੇ ਮੂੰਹੋਂ ਸੁਣੋ ਕਿਸ ਤਰੀਕੇ ਨਾਲ ਤੁਹਾਡੇ ਘਰਾਂ ਵਿੱਚ ਆਉਣ ਵਾਲਾ ਦੁੱਧ ਸ਼ਾਇਦ ਨਕਲੀ ਹੋ ਸਕਦਾ।

Published by:rupinderkaursab
First published:

Tags: Ludhiana, Milk, Punjab