ਸ਼ਿਵਮ ਮਹਾਜਨ
ਲੁਧਿਆਣਾ: ਪੰਜਾਬ ਸੂਬੇ ਵਿਚ ਦਿਨ ਪ੍ਰਤੀ ਦਿਨ ਗਰਮੀ ਵਧਦੀ ਜਾ ਰਹੀ ਹੈ। ਜੇਕਰ ਅਸੀਂ ਮੌਸਮ ਦੀ ਗੱਲ ਕਰੀਏ ਤਾਂ ਅਪਰੈਲ ਮਹੀਨੇ ਦੀ ਇਸ ਵਾਰ ਦੀ ਗਰਮੀ ਨੇ ਬੀਤੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚਾਲੇ ਮੌਸਮ ਮਾਹਿਰ ਵਿਗਿਆਨੀ ਡਾ. ਕੇਕੇ ਗਿੱਲ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਦਾ ਪ੍ਰਕੋਪ ਇਸੇ ਤਰੀਕੇ ਨਾਲ ਬਰਕਰਾਰ ਰਹੇਗਾ ਅਤੇ ਗਰਮੀ ਤੋਂ ਨਿਜਾਤ ਮਿਲਣ ਦੀ ਅਜੇ ਕੋਈ ਸੰਭਾਵਨਾ ਨਹੀਂ ਹੈ।
ਕਿਸਾਨਾਂ ਨੂੰ ਉਹਨਾਂ ਨੇ ਨਸੀਹਤ ਦਿੰਦੇ ਹੋਏ ਕਿਹਾ ਕਿ ਇਸ ਵਾਰ ਫਸਲ ਦੀ ਝਾੜ ਘੱਟ ਹੋਵੇਗੀ ਅਤੇ ਕਣਕ ਝੋਨੇ ਦੀ ਖੇਤੀ ਤੋਂ ਇਲਾਵਾ ਹੋਰ ਖੇਤੀ ਕਰਨ ਦੇ ਵੀ ਰਾਹ ਦੱਸੇ ਅਤੇ ਕਿਸਾਨੀ ਭਵਿੱਖ ਬਾਰੇ ਵੀ ਚਰਚਾ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।