ਸ਼ਿਵਮ ਮਹਾਜਨ
ਲੁਧਿਆਣਾ: ਪੰਜਾਬ ਦੇ ਸਰਕਾਰੀ ਸਿਵਲ ਹਸਪਤਾਲਾਂ ਅਤੇ ਸਬ ਡਿਵੀਜ਼ਨਲ ਸਰਕਾਰੀ ਹਸਪਤਾਲਾਂ ਦੇ ਵਿਚਾਲੇ ਹਰ ਸਾਲ 15 ਦਿਨ ਲਈ ਦੰਦਾਂ ਦਾ ਪੰਦਰਵਾੜਾ ਲਗਾਇਆ ਜਾਂਦਾ ਹੈ। ਇਸ ਯੋਜਨਾ ਦਾ ਲਾਭ ਹਰ ਤਬਕੇ ਦਾ ਮਰੀਜ਼ ਲੈ ਸਕਦਾ ਹੈ। ਜੇਕਰ ਕਿਸੇ ਨੂੰ ਵੀ ਦੰਦਾਂ ਦੀ ਕਿਸੇ ਕਿਸਮ ਦੀ ਕੋਈ ਤਕਲੀਫ਼ ਹੋਵੇ ਇਸ ਕੈੰਪ ਦੌਰਾਨ ਸਰਕਾਰੀ ਪਹੁੰਚ ਕਰ ਕੇ ਇਲਾਜ ਕਰਵਾ ਸਕਦਾ ਹੈ।
ਇਸ ਇਲਾਜ ਦੌਰਾਨ ਕੋਈ ਵੀ ਪੈਸੇ ਜਾਂ ਸਰਕਾਰੀ ਫੀਸ ਨਹੀਂ ਲਈ ਜਾਵੇਗੀ। ਆਮ ਦਿਨਾਂ ਦੇ ਵਿਚਾਲੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਦੇ ਲਈ ਸਰਕਾਰੀ ਪਰਚੀ ਅਤੇ ਸਰਕਾਰੀ ਮਮੂਲੀ ਫੀਸ ਲੱਗਦੀ ਹੈ।
ਪਰ ਇਸ ਪੰਦਰਵਾੜੇ ਦੌਰਾਨ ਦੰਦਾਂ ਦੇ ਇਲਾਜ ਲਈ ਕੋਈ ਵੀ ਪੈਸੇ ਨਹੀਂ ਲਏ ਜਾਣਗੇ। ਇਹ ਪੰਦਰਵਾੜਾ 14 ਨਵੰਬਰ ਤੋਂ ਲੈ ਕੇ 29 ਨਵੰਬਰ ਤਕ ਸਰਕਾਰੀ ਸਿਵਲ ਹਸਪਤਾਲ ਲੁਧਿਆਣਾ ਸਹਿਤ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਬ ਡਵੀਜ਼ਨਲ ਹਸਪਤਾਲਾਂ ਵਿੱਚ ਲਗਾਇਆ ਜਾ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।