ਸ਼ਿਵਮ ਮਹਾਜਨ
ਲੁਧਿਆਣਾ: ਸਮਾਰਟ ਸਿਟੀ ਹੈ ਅਤੇ ਇਸ ਸਮਾਰਟ ਸਿਟੀ ਦੇ ਵਿਚਾਲੇ ਵੱਖ-ਵੱਖ ਥਾਵਾਂ 'ਤੇ ਕੂੜੇ ਦੇ ਢੇਰ ਲੱਗਦੇ ਹਨ। ਜਿਨ੍ਹਾਂ ਨੂੰ ਸਮੇਂ ਦੇ ਮੁਤਾਬਿਕ ਡੰਪ ਕੇਂਦਰ ਬਣਾ ਦਿੱਤਾ ਗਿਆ ਹੈ , ਡੰਪ ਕੇਂਦਰਾਂ ਨੂੰ ਸ਼ੈਲਟਰ ਲਗਾ ਕੇ ਢੱਕਿਆ ਗਿਆ ਹੈ ਪਰ ਲੁਧਿਆਣਾ ਦੇ ਗਊਸ਼ਾਲਾ ਕੋਲ ਬਣੇ ਡੰਪ ਦੇ ਵਿਚਾਲੇ ਕੋਈ ਵੀ ਇੰਤਜ਼ਾਮ ਨਹੀਂ ਕੀਤੇ ਗਏ।
ਇਹ ਡੰਪ ਸ਼ਹਿਰ ਦੇ ਕੇਂਦਰੀ ਹਲਕੇ ਵਿਚ ਰਿਹਾਇਸ਼ੀ ਸਥਾਨ 'ਤੇ ਹੈ ਜਿਸ ਕਰਕੇ ਇਸ ਸਥਾਨ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਏਥੋਂ ਦੇ ਇਲਾਕਾ ਨਿਵਾਸੀਆਂ ਦਾ ਕਹਿਣਾ ਸੀਕਿ ਇਸ ਇਲਾਕੇ ਵਿੱਚੋਂ ਲੰਘਣਾਂ ਵੀ ਔਖਾ ਹੋ ਜਾਂਦਾ ਹੈ ਅਤੇ ਜਦੋਂ ਕੂੜੇ ਦੀ ਭਰਮਾਰ ਹੋ ਜਾਵੇ ਤਾਂ ਉਨ੍ਹਾਂ ਦੇ ਘਰ ਤੱਕ ਇਸ ਕੁੜ ਦੀ ਬਦਬੂ ਆਉਂਦੀ ਹੈ।
ਵਸਨੀਕਾਂ ਦਾ ਕਹਿਣਾ ਸੀ ਕਿ ਇਸ ਡੰਪ 'ਤੇ ਨਗਰ ਨਿਗਮ ਦੀ ਗੱਡੀ ਹਫਤੇ ਵਿੱਚ ਇੱਕ ਜਾਂ ਦੋ ਵਾਰ ਆਉਂਦੀ ਹੈ। ਜਿਸ ਕਰਕੇ ਇੱਥੇ ਗੰਦਗੀ ਅਤੇ ਕੂੜੇ ਦਾ ਢੇਰ ਲੱਗਿਆ ਰਹਿੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।