ਸ਼ਿਵਮ ਮਹਾਜਨ,
ਲੁਧਿਆਣਾ: ਦੇਸ਼ ਦੀ ਆਜ਼ਾਦੀ ਦਾ 75ਵਾਂ ਆਜ਼ਾਦੀ ਮਹੋਤਸਵ ਦਿਹਾਡ਼ਾ ਵੱਡੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਕੇਂਦਰ ਦੀ ਸਰਕਾਰ ਵੱਲੋਂ ਭਾਰਤ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ, 15 ਅਗਸਤ ਦੇ ਮੌਕੇ ਤੇ 13 ਅਗਸਤ ਤੋਂ ਲੈ ਕੇ 15 ਅਗਸਤ ਤੱਕ ਆਪਣੀ ਘਰ ਦੀ ਛੱਤ ਉੱਤੇ ਤਿਰੰਗਾ ਝੰਡਾ ਲਗਾਉਣਾ ਹੈ।
ਜਿਸ ਤੋਂ ਬਾਅਦ ਕੇਂਦਰ ਦੀ ਸਰਕਾਰ ਵੱਲੋਂ ਭਾਰਤ ਦੇ ਸਾਰੇ ਡਾਕਘਰਾਂ ਦੇ ਵਿਚਾਲੇ ਤਿਰੰਗੇ ਝੰਡੇ ਭੇਜ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਝੰਡੇ ਤੁਸੀਂ ਆਪਣੇ ਡਾਕ ਕੇਂਦਰਾਂ 'ਚ ਜਾ ਕੇ ਸਿਰਫ਼ ਸ਼ੁਰੁਆਤੀ ਕੀਮਤ 25 ਰੁਪਏ ਤੋਂ ਖਰੀਦ ਸਕਦੇ ਹੋ। ਇਨ੍ਹਾਂ ਵਿਚਾਲੇ ਛੋਟਾ ,ਵੱਡਾ ਅਤੇ ਬਹੁਤ ਵੱਡੇ ਆਕਾਰ ਦੇ ਝੰਡੇ ਉਪਲੱਬਧ ਕਰਵਾਏ ਗਏ ਹਨ। ਇਸ ਵੀਡੀਓ ਜ਼ਰੀਏ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਹਾਂ ਕਿਸ ਤਰ੍ਹਾਂ ਤੁਸੀਂ ਤਿਰੰਗਾ ਝੰਡਾ ਹਾਸਿਲ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Independence day, Ludhiana, Punjab