ਸ਼ਿਵਮ ਮਹਾਜਨ
ਲੁਧਿਆਣਾ: ਦੀਵਾਲੀ ਦੇ ਤਿਉਹਾਰ ਨੂੰ ਹੁਣ ਥੋੜ੍ਹਾ ਹੀ ਸਮਾਂ ਬਾਕੀ ਹੈ। ਉਸ ਤੋਂ ਪਹਿਲਾਂ ਬਾਜ਼ਾਰ ਸਜਣੇ ਸ਼ੁਰੂ ਹੋ ਜਾਂਦੇ ਹਨ। ਬਾਜ਼ਾਰਾਂ ਦੇ ਵਿਚਾਲੇ ਖਾਣ-ਪੀਣ, ਪਟਾਕੇ, ਰੰਗੋਲੀ ,ਸਜਾਵਟ ਆਦਿ ਦਾ ਸਾਮਾਨ ਭਾਰੀ ਮਾਤਰਾ ਵਿੱਚ ਆ ਜਾਂਦਾ ਹੈ।
ਇਸ ਵੀਡੀਓ ਦੇ ਵਿਚ ਤੁਹਾਨੂੰ ਲੁਧਿਆਣਾ ਦੀ ਪਟਾਕਾ ਮੰਡੀ ਵਿਖਾਵਾਂਗੇ। ਕਿਸ ਤਰ੍ਹਾਂ ਦੇ ਇੰਤਜ਼ਾਮ ਇਸ ਮੰਡੀ ਦੇ ਵਿਚਾਲੇ ਕੀਤੇ ਗਏ ਹਨ ਅਤੇ ਦੁਕਾਨਦਾਰਾਂ ਵੱਲੋਂ ਕਿਹੜੇ ਪਟਾਕੇ ਵੇਚੇ ਜਾ ਰਹੇ ਹਨ।
ਵਾਤਾਵਰਨ ਨੂੰ ਮੁੱਖ ਰੱਖਦਿਆਂ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਗ੍ਰੀਨ ਪਟਾਕੇ ਵੇਚਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਲੁਧਿਆਣਾ ਦੀ ਲਾਇਸੈਂਸਸ਼ੁਦਾ 37 ਦੁਕਾਨਾਂ ਵਿੱਚ ਜੋ ਕਿ 6 ਵੱਖ- ਵੱਖ ਥਾਵਾਂ 'ਤੇ ਬਣਾਈਆਂ ਗਈਆਂ ਹਨ ਇਨ੍ਹਾਂ ਵਿੱਚ ਹਰੇ ਪਟਾਕੇ ਜਾਂ ਗ੍ਰੀਨ ਪਟਾਕੇ, ਈਕੋ ਫਰੈਂਡਲੀ ਪਟਾਕੇ ਵੇਚੇ ਜਾ ਰਹੇ ਹਨ। ਆਓ ਤੁਹਾਨੂੰ ਵਿਖਾਉਂਦੇ ਹਾਂ ਲੁਧਿਆਣਾ ਦੀ ਗਲਾਡਾ ਗਰਾਊਂਡ 32 ਸੈਕਟਰ ਵਿਚਾਲੇ ਬਣੀ ਪਟਾਕਾ ਮੰਡੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diwali 2022, Environment, Ludhiana