Home /ludhiana /

Ground Water Punjab: ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦੀ ਹਕੀਕਤ ਨੂੰ ਲੈ ਕੇ ਬੋਲੇ ਸ਼ਾਹੀ ਇਮਾਮ ਪੰਜਾਬ,ਕਹਿ ਦਿਤੀ ਇਹ ਵੱਡੀ ਗੱਲ

Ground Water Punjab: ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦੀ ਹਕੀਕਤ ਨੂੰ ਲੈ ਕੇ ਬੋਲੇ ਸ਼ਾਹੀ ਇਮਾਮ ਪੰਜਾਬ,ਕਹਿ ਦਿਤੀ ਇਹ ਵੱਡੀ ਗੱਲ

X
Ground

Ground Water Punjab : ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦੀ ਹਕੀਕਤ ਨੂੰ ਲੈ ਕੇ ਬੋਲੇ ਸ਼ਾਹੀ

ਅਜੋਕੇ ਸਮੇਂ ਵਿੱਚ ਜ਼ਮੀਨ ਦੇ ਪਾਣੀ ਦੀ ਗੱਲ ਕੀਤੀ, ਉਥੇ ਹੀ ਬਾਰਸ਼ ਦੇ ਪਾਣੀ ਦੀ ਦੁਰਵਰਤੋਂ ਅਤੇ ਬਾਰਿਸ਼ ਦੇ ਪਾਣੀ ਦਾ ਇਸਤੇਮਾਲ ਕਰਨ ਬਾਰੇ ਚਾਨਣਾ ਪਾਇਆ। ਆਪਣੇ ਵਿਚਾਰ ਰੱਖਣ ਦੌਰਾਨ ਉਨ੍ਹਾਂ ਨੇ ਅੰਤ ਵਿੱਚ ਇਹ ਵੀ ਕਹਿ ਦਿੱਤਾ ਕਿ ਬਾਰਸ਼ ਦੇ ਪਾਣੀ ਦਾ ਸਹੀ ਇਸਤੇਮਾਲ ਨਾ ਕਰਕੇ "ਅਸੀਂ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਰਹੇ ਹਾਂ"।

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ- ਪਾਣੀਆਂ ਦੇ ਰਾਜੇ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗਦਾ ਜਾ ਰਿਹਾ ਹੈ। ਜ਼ਮੀਨ ਹੇਠਲੇ ਡਿੱਗਦੇ ਜਾ ਰਹੇ ਪਾਣੀ ਪੱਧਰ 'ਤੇ ਬਹਿਸ ਵੀ ਹੁੰਦੀਆਂ ਹਨ, ਵਿਚਾਰ ਵੀ ਦਿੱਤੇ ਜਾਂਦੇ ਹਨ, ਇਸ ਨੂੰ ਸਾਂਭਣ ਲਈ ਹਲਫ ਵੀ ਚੁੱਕੀ ਜਾਂਦੀ ਹੈ। ਪਰ ਫਿਰ ਵੀ ਅੱਜ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦੇ ਹਾਲਾਤ ਇਹ ਹੈ ਕਿ ਪੰਜਾਬ ਦੀ ਕੁਝ ਥਾਵਾਂ 'ਤੇ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਬਹੁਤ ਹੇਠਾਂ ਡਿੱਗ ਚੁੱਕਾ ਹੈ।

ਅੱਜ ਇਸ ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਜਾ ਰਹੇ ਪੱਧਰ ਦਾ ਮੁੱਖ ਕਾਰਨ ਭਾਵੇਂ ਘਰੇਲੂ ਇਸਤੇਮਾਲ ਹੋਵੇ, ਖੇਤੀ ਲਈ ਇਸਤੇਮਾਲ ਹੋਵੇ ਜਾਂ ਉਦਯੋਗੀਕਰਨ ਲਈ ਪਾਣੀ ਦਾ ਇਸਤੇਮਾਲ ਹੋਏ, ਅੱਜ ਹਰ ਖੇਤਰ ਪਿਤਾ ਸਮਾਨ ਪਾਣੀ ਦੀ ਦੁਰਵਰਤੋਂ ਕਰ ਆਪਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦਾ ਘਾਣ ਕਰ ਰਿਹਾ ਹੈ।

ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਜਾ ਰਹੇ ਪੱਧਰ ਉੱਤੇ ਸ਼ਾਹੀ ਇਮਾਮ ਪੰਜਾਬ ,ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਾ 'ਚ ਬੋਲਦੇ ਨਜ਼ਰ ਆਏ। ਜਿਥੇ ਉਨ੍ਹਾਂ ਨੇ ਅਜੋਕੇ ਸਮੇਂ ਵਿੱਚ ਜ਼ਮੀਨ ਦੇ ਪਾਣੀ ਦੀ ਗੱਲ ਕੀਤੀ, ਉਥੇ ਹੀ ਬਾਰਸ਼ ਦੇ ਪਾਣੀ ਦੀ ਦੁਰਵਰਤੋਂ ਅਤੇ ਬਾਰਿਸ਼ ਦੇ ਪਾਣੀ ਦਾ ਇਸਤੇਮਾਲ ਕਰਨ ਬਾਰੇ ਚਾਨਣਾ ਪਾਇਆ। ਆਪਣੇ ਵਿਚਾਰ ਰੱਖਣ ਦੌਰਾਨ ਉਨ੍ਹਾਂ ਨੇ ਅੰਤ ਵਿੱਚ ਇਹ ਵੀ ਕਹਿ ਦਿੱਤਾ ਕਿ ਬਾਰਸ਼ ਦੇ ਪਾਣੀ ਦਾ ਸਹੀ ਇਸਤੇਮਾਲ ਨਾ ਕਰਕੇ \"ਅਸੀਂ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਰਹੇ ਹਾਂ\"। ਸ਼ਾਹੀ ਇਮਾਮ ਪੰਜਾਬ ਨੇ ਪੰਜਾਬ ਦੇ ਪਾਣੀਆਂ ਅਤੇ ਬਾਰਸ਼ ਦੇ ਪਾਣੀ ਦੀ ਕਿਹੜੀ ਹਕੀਕਤ ਬਿਆਨ ਕੀਤੀ ਸੁਣੋ ਇਸ ਵੀਡੀਓ ਜ਼ਰੀਏ।

Published by:Drishti Gupta
First published:

Tags: Ludhiana, Punjab, Water