Home /ludhiana /

ਗੁਰਪ੍ਰੀਤ ਘੁੱਗੀ ਨੇ ਰਾਜਨੀਤੀ ਵਿੱਚ ਦੁਬਾਰਾ ਜਾਣ ਦੇ ਦਿੱਤੇ ਸੰਕੇਤ, ਪੰਜਾਬ ਦੇ ਇਨ੍ਹਾਂ ਮਸਲਿਆਂ 'ਤੇ ਜਤਾਈ ਆਪਣੀ ਦਿਲਚਸਪੀ

ਗੁਰਪ੍ਰੀਤ ਘੁੱਗੀ ਨੇ ਰਾਜਨੀਤੀ ਵਿੱਚ ਦੁਬਾਰਾ ਜਾਣ ਦੇ ਦਿੱਤੇ ਸੰਕੇਤ, ਪੰਜਾਬ ਦੇ ਇਨ੍ਹਾਂ ਮਸਲਿਆਂ 'ਤੇ ਜਤਾਈ ਆਪਣੀ ਦਿਲਚਸਪੀ

X
ਗੁਰਪ੍ਰੀਤ

ਗੁਰਪ੍ਰੀਤ ਘੁੱਗੀ ਨੇ ਰਾਜਨੀਤੀ ਵਿੱਚ ਦੁਬਾਰਾ ਜਾਣ ਦੇ ਦਿੱਤੇ ਸੰਕੇਤ,ਪੰਜਾਬ ਦੇ ਇਨ੍ਹਾਂ ਮਸਲਿਆਂ

ਗੁਰਪ੍ਰੀਤ ਘੁੱਗੀ ਨੇ ਦੁਬਾਰਾ ਸਿਆਸਤ ਵਿੱਚ ਐਂਟਰੀ ਮਾਰਨ ਦੇ ਸੰਕੇਤ ਵੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਪੰਜਾਬ ਵਾਸੀਆਂ ਨੂੰ ਬਹੁਤ ਉਮੀਦਾਂ ਹਨ।ਉਹਨਾਂ ਉਮੀਦਾਂ ਸਦਕਾ ਹੀ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਬਦਲਾਅ ਜ਼ਰੂਰ ਲੈ ਕੇ ਆਵੇਗੀ, ਭਾਵੇਂ ਇਸ ਪਾਰਟੀ ਨੂੰ ਅੱਗੇ ਖੜ੍ਹੇ ਹੋਣ ਵਿਚ ਸਮਾਂ ਲੱਗ ਸਕਦਾ ਹੈ, ਪਰ ਸ਼ਾਇਦ

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ- ਕਮੇਡੀ ਦੇ ਮਸ਼ਹੂਰ ਕਲਾਕਾਰ ਗੁਰਪ੍ਰੀਤ ਘੁੱਗੀ ਨੂੰ ਅਕਸਰ ਹੀ ਅਸੀਂ ਫਿਲਮ ਦੇ ਵਿਚਾਲੇ ਕਲਾਕਾਰੀ ਕਰਦੇ ਵੇਖਦੇ ਹਾਂ ਅਤੇ ਉਨ੍ਹਾਂ ਦੇ ਡਾਇਲਾਗਸ ਸਾਨੂੰ ਹਸਾਉਂਦੇ ਵੀ ਹਾਂ ਅਤੇ ਆਪਣਾ ਮਨੋਰੰਜਨ ਵੀ ਕਰਦੇ ਹਾਂ। ਗੁਰਪ੍ਰੀਤ ਘੁੱਗੀ ਨਾਲ ਖਾਸ ਮੁਲਾਕਾਤ ਵਿੱਚ ਉਨ੍ਹਾਂ ਨੇ ਪੰਜਾਬ ਦੇ ਵਿਚਾਲੇ ਫ਼ਿਲਮ ਸਿਟੀ ਬਣਨ ਨੂੰ ਲੈ ਕੇ ਚਿੰਤਾ ਜਤਾਈ। ਉਨ੍ਹਾਂ ਨੇ ਕਿਹਾ ਕਿ ਫਿਲਮ ਸਿਟੀ ਦਾ ਮੁੱਦਾ ਹਰ ਵਾਰ ਪੰਜਾਬ ਵਿੱਚ ਚੁੱਕਿਆ ਜਾਂਦਾ ਹੈ ਪਰ ਕੋਈ ਵੀ ਸਰਕਾਰ ਇਸ ਨੂੰ ਸਿਰੇ ਨਹੀਂ ਚਾੜ੍ਹਦੀ।

ਗੁਰਪ੍ਰੀਤ ਘੁੱਗੀ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਦੁੱਖ ਜਤਾਇਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਲਈ ਸਿੱਧੂ ਮੂਸੇਵਾਲਾ ਦੀ ਮੌਤ ਵੱਡਾ ਘਾਟਾ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਪਿਤਾ ਬਲਕੌਰ ਸਿੰਘ ਨੂੰ ਸਲਾਮ ਕਰਦੇ ਹਨ ਜਿਨ੍ਹਾਂ ਨੇ ਆਪਣੇ ਜਵਾਨ ਪੁੱਤਰ ਦੀ ਮੌਤ ਨੂੰ ਦਿਲ 'ਤੇ ਪੱਥਰ ਰੱਖ ਕੇ ਹੰਢਾਇਆ ਹੈ।

ਗੁਰਪ੍ਰੀਤ ਘੁੱਗੀ ਨੇ ਦੁਬਾਰਾ ਸਿਆਸਤ ਵਿੱਚ ਐਂਟਰੀ ਮਾਰਨ ਦੇ ਸੰਕੇਤ ਵੀ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਪੰਜਾਬ ਵਾਸੀਆਂ ਨੂੰ ਬਹੁਤ ਉਮੀਦਾਂ ਹਨ। ਉਹਨਾਂ ਉਮੀਦਾਂ ਸਦਕਾ ਹੀ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਬਦਲਾਅ ਜ਼ਰੂਰ ਲੈ ਕੇ ਆਵੇਗੀ, ਭਾਵੇਂ ਇਸ ਪਾਰਟੀ ਨੂੰ ਅੱਗੇ ਖੜ੍ਹੇ ਹੋਣ ਵਿਚ ਸਮਾਂ ਲੱਗ ਸਕਦਾ ਹੈ, ਪਰ ਸ਼ਾਇਦ ਪੰਜਾਬ ਦੇ ਵਿਚਾਲੇ ਇਕ ਵਾਰ ਫਿਰ ਤੋਂ ਖੁਸ਼ਹਾਲੀ ਵਾਪਿਸ ਆਵੇਗੀ।

Published by:Drishti Gupta
First published:

Tags: Gurpreet, Ludhiana, Punjab, Punjab politics