ਸ਼ਿਵਮ ਮਹਾਜਨ ---ਅੱਜ ਪੂਰੇ ਵਿਸ਼ਵ ਵਿਚ ਪਹਿਲੀ ਪਾਤਸ਼ਾਹੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ।
ਗੁਰੂ ਨਾਨਕ ਦੇਵ ਜੀ ਨਾ ਸਿਰਫ਼ ਸਿੱਖਾਂ ਦੇ ਗੁਰੂ ਹਨ ਬਲਕਿ ਹਰ ਧਰਮ ਦਾ ਸ਼ਰਧਾਲੂ ਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਹੈ ਅਤੇ ਉਨ੍ਹਾਂ ਦੀ ਸਿੱਖਿਆ ਅਤੇ ਜੀਵਨ ਜਿਊਣ ਦੇ ਢੰਗ ਨੂੰ ਮੰਨਦਾ ਹੈ।ਜਿੱਥੇ ਅੱਜ ਦੇ ਦਿਨ ਗੁਰਦੁਆਰੇ ਵਿੱਚ ਵਿਸ਼ੇਸ਼ ਸਮਾਗਮ ਅਤੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ,ਉੱਥੇ ਹੀ ਅੱਜ ਦੇ ਦਿਨ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਜਾਂਦੇ ਹਨ।
ਇਸ ਵੀਡੀਓ ਜ਼ਰੀਏ ਤੁਹਾਨੂੰ ਗੁਰਪੁਰਬ ਦੇ ਪਾਵਨ ਮੌਕੇ 'ਤੇ ਲੁਧਿਆਣਾ ਸ਼ਹਿਰ ਤੋਂ ਪਹਿਲੀ ਪਾਤਸ਼ਾਹੀ ਗਊ ਘਾਟ ਗੁਰਦੁਆਰੇ ਦੇ ਦਰਸ਼ਨ ਕਰਵਾ ਰਹੇ ਹਾਂ,ਜਿੱਥੇ ਕਿ ਗੁਰਪੁਰਬ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸੰਗਤਾਂ ਦੂਰੋਂ-ਦੂਰੋਂ ਪਹੁੰਚ ਕੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਰਹੀਆਂ ਹਨ ਅਤੇ ਗੁਰਦੁਆਰਾ ਸਾਹਿਬ 'ਚ ਵਿਸ਼ੇਸ਼ ਉਪਰਾਲੇ ਅਤੇ ਸਮਾਗਮ ਕਰਵਾਏ ਜਾ ਰਹੇ ਹਨ।
ਇਹ ਗੁਰਦੁਆਰਾ ਲੁਧਿਆਣਾ ਦਾ ਸਭ ਤੋਂ ਪ੍ਰਸਿੱਧ ਅਤੇ ਇਤਿਹਾਸਕ ਗੁਰਦੁਆਰਾ ਹੈ ਅਤੇ ਇਸ ਗੁਰਦੁਆਰੇ ਦਾ ਸਬੰਧ ਗੁਰੂ ਨਾਨਕ ਦੇਵ ਜੀ ਨਾਲ ਹੈ। ਪੁਰਾਣੇ ਸਮੇਂ ਵਿੱਚ ਇਹ ਗੁਰਦੁਆਰੇ ਦੀ ਥਾਂ ਇੱਕ ਵੱਡਾ ਦਰਿਆ ਹੁੰਦਾ ਸੀ ਜਿਸਨੂੰ ਗੁਰੂ ਨਾਨਕ ਦੇਵ ਜੀ ਨੇ ਮੋੜ ਕੇ ਇਸ ਥਾਂ 'ਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਸੀ।
ਅੱਜ ਹਰ ਗੁਰਦੁਆਰੇ ਦੇ ਵਿਚਾਲੇ ਤੁਹਾਨੂੰ ਅਜਿਹੀ ਭੀੜ ਅਤੇ ਠਾਠਾਂ ਮਾਰਦਾ ਹੋਇਆ ਇਕੱਠ ਵਿਖਾਈ ਦੇਵੇਗਾ ਇਹ ਸਾਰੀ ਸੰਗਤ ਅੱਜ ਗੁਰੂ ਚਰਨਾਂ ਵਿਚ ਅਸ਼ੀਰਵਾਦ ਲੈਣ ਦੇ ਲਈ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈ ਹੈ।
ਰਾਤ ਦੇ ਸਮੇਂ ਤੁਹਾਨੂੰ ਗੁਰਦੁਆਰੇ ਸਾਹਿਬ ਦੇ ਅੰਦਰ ਅਤੇ ਬਾਹਰ ਰੋਸ਼ਨੀ ਅਤੇ ਪ੍ਰਕਾਸ਼ ਵੇਖਣ ਨੂੰ ਮਿਲੇਗਾ ਇਹ ਰੋਸ਼ਨੀ ਅਤੇ ਪ੍ਰਕਾਸ਼ ਮੋਮਬੱਤੀ, ਦੀਵਿਆਂ ਦੀ ਲੋਅ ਦਾ ਹੋਵੇਗਾ। ਜੋ ਕਿ ਖਾਸ ਤੌਰ ਤੇ ਦੀਵਾਲੀ ਅਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਉੱਤੇ ਸ਼ਰਧਾਲੂਆਂ ਵੱਲੋਂ ਕੀਤਾ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Guru Nanak Dev