ਸ਼ਿਵਮ ਮਹਾਜਨ
ਲੁਧਿਆਣਾ: ਰੰਗਾਂ ਦਾ ਤਿਉਹਾਰ ਅੱਜ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ। ਤਸਵੀਰਾਂ ਹਨ ਲੁਧਿਆਣਾ ਦੇ ਇੱਕ ਨਿੱਜੀ ਜਿੰਮ ਦੀਆਂ ਜਿੱਥੇ ਕਿ ਨੌਜਵਾਨਾਂ ਵੱਲੋਂ ਹੋਲੀ ਮਨਾਉਣ ਦੇ ਨਾਲ -ਨਾਲ ਸਿਹਤ ਤੇ ਵੀ ਜ਼ੋਰ ਦਿੱਤਾ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਹੋਲੀ ਦੇ ਵਿੱਚ ਸਾਰੇ ਰੰਗ ਜ਼ਰੂਰੀ ਹਨ, ਉਸੇ ਤਰੀਕੇ ਨਾਲ ਕਸਰਤ ਕਰਨਾ ਵੀ ਜ਼ਿੰਦਗੀ ਦਾ ਇੱਕ ਚੰਗਾ ਰੰਗ ਹੈ ਅਤੇ ਸਾਰੇ ਤਿਉਹਾਰ ਮਨਾਉਣ ਦੇ ਲਈ ਇਕ ਚੰਗੀ ਸਿਹਤ ਦਾ ਹੋਣਾ ਬਹੁਤ ਜ਼ਰੂਰੀ ਹੈ।ਉਸੇ ਤਰ੍ਹਾਂ ਚੰਗੀ ਸਿਹਤ ਲਈ ਫਿਟ ਰਹਿਣਾ ਸਭ ਤੋਂ ਜ਼ਰੂਰੀ ਹੈ। ਜਿੱਥੇ ਕੀ ਨੌਜਵਾਨਾਂ ਨੇ ਇੱਕ ਦੂਸਰੇ ਨੂੰ ਗੁਲਾਲ ਲਗਾ ਕੇ ਹੋਲੀ ਦੀ ਖ਼ੁਸ਼ੀ ਮਨਾਈ ,ਉੱਥੇ ਹੀ ਵਾਤਾਵਰਨ ਦੀ ਸਾਂਭ ਸੰਭਾਲ ਲਈ ਪ੍ਰਣ ਵੀ ਚੁੱਕਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।