Home /ludhiana /

ਲੁਧਿਆਣਾ ਦੇ ਸਿਹਤ ਵਿਭਾਗ ਵੱਲੋਂ Swine flu ਤੋਂ ਬਚਾਅ ਸਬੰਧੀ ਅਲਰਟ 

ਲੁਧਿਆਣਾ ਦੇ ਸਿਹਤ ਵਿਭਾਗ ਵੱਲੋਂ Swine flu ਤੋਂ ਬਚਾਅ ਸਬੰਧੀ ਅਲਰਟ 

ਡਾ. ਹਿਤਿੰਦਰ ਕੌਰ ਵੱਲੋ ਸਵਾਈਨ ਫਲੂ ਦੇ ਸਬੰਧ ਵਿਚ ਐਡਵਾਈਜਰੀ ਕਰਦੇ ਹੋਏ ਕਿਹਾ ਗਿਆ ਕਿ ਦੇਸ਼ ਭਰ

ਡਾ. ਹਿਤਿੰਦਰ ਕੌਰ ਵੱਲੋ ਸਵਾਈਨ ਫਲੂ ਦੇ ਸਬੰਧ ਵਿਚ ਐਡਵਾਈਜਰੀ ਕਰਦੇ ਹੋਏ ਕਿਹਾ ਗਿਆ ਕਿ ਦੇਸ਼ ਭਰ

ਸਿਵਲ ਸਰਜਨ ਡਾ. ਹਿਤਿੰਦਰ ਕੌਰ ਵੱਲੋਂ ਸਵਾਈਨ ਫਲੂ ਦੇ ਮੁੱਖ ਲੱਛਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਤੇਜ਼ ਬੁਖ਼ਾਰ (101 ਤੋਂ ਉੱਤੇ), ਖਾਂਸੀ ਅਤੇ ਜ਼ੁਕਾਮ, ਖਾਂਸੀ ਅਤੇ ਜ਼ੁਕਾਮ, ਸਾਹ ਲੈਣ ਵਿੱਚ ਤਕਲੀਫ਼, ਛਿੱਕਾਂ ਆਉਣੀਆਂ ਜਾਂ ਨੱਕ ਵਗਣਾ, ਗਲੇ ਵਿੱਚ ਦਰਦ, ਦਸਤ ਲੱਗਣਾ, ਸਰੀਰ ਟੁੱਟਦਾ ਮਹਿਸੂਸ ਹੋਣਾ ਆਦਿ ਸਵਾਈਨ ਫਲੂ ਦੇ ਲੱਛਣ ਹੋ ਸਕਦੇ ਹਨ।

ਹੋਰ ਪੜ੍ਹੋ ...
  • Share this:

    ਸ਼ਿਵਮ ਮਹਾਜਨ

    ਲੁਧਿਆਣਾ : ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਵੱਲੋਂ ਸਵਾਈਨ ਫਲੂ ਦੇ ਸਬੰਧ ਵਿਚ ਐਡਵਾਈਜ਼ਰੀ ਕਰਦੇ ਹੋਏ ਕਿਹਾ ਗਿਆ ਕਿ ਦੇਸ਼ ਭਰ ਵਿੱਚ ਸਵਾਈਨ ਫਲੂ ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਇਆ ਹੈ। ਸਵਾਈਨ ਫਲੂ (H1 N1) ਨਾਮ ਦੇ ਵਾਇਰਸ ਰਾਹੀਂ ਹੁੰਦਾ ਹੈ ਜੋ ਕਿ ਇੱਕ ਤੋਂ ਦੂਜੇ ਮਨੁੱਖ ਵਿੱਚ ਸਾਹ ਰਾਹੀਂ ਫੈਲਦਾ ਹੈ। H1 N1 ਦੇ ਲੱਛਣ ਨਿਯਮਤ ਫਲੂ ਦੇ ਲੱਛਣਾਂ ਦੀ ਨਕਲ ਕਰਦੇ ਹਨ ਜਿਵੇਂ ਕਿ ਬੁਖ਼ਾਰ, ਗਲੇ ਵਿੱਚ ਖ਼ਰਾਸ਼, ਠੰਢ ਲੱਗਣਾ, ਦਸਤ, ਉਲਟੀਆਂ ਅਤੇ ਕੁੱਝ ਮਾਮਲਿਆਂ ਵਿੱਚ ਹਸਪਤਾਲ ਵਿੱਚ ਭਰਤੀ ਦੀ ਲੋੜ ਹੋ ਸਕਦੀ ਹੈ।

    ਸਿਵਲ ਸਰਜਨ ਡਾ. ਹਿਤਿੰਦਰ ਕੌਰ ਵੱਲੋਂ ਸਵਾਈਨ ਫਲੂ ਦੇ ਮੁੱਖ ਲੱਛਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਤੇਜ਼ ਬੁਖ਼ਾਰ (101 ਤੋਂ ਉੱਤੇ), ਖਾਂਸੀ ਅਤੇ ਜ਼ੁਕਾਮ, ਖਾਂਸੀ ਅਤੇ ਜ਼ੁਕਾਮ, ਸਾਹ ਲੈਣ ਵਿੱਚ ਤਕਲੀਫ਼, ਛਿੱਕਾਂ ਆਉਣੀਆਂ ਜਾਂ ਨੱਕ ਵਗਣਾ, ਗਲੇ ਵਿੱਚ ਦਰਦ, ਦਸਤ ਲੱਗਣਾ, ਸਰੀਰ ਟੁੱਟਦਾ ਮਹਿਸੂਸ ਹੋਣਾ ਆਦਿ ਸਵਾਈਨ ਫਲੂ ਦੇ ਲੱਛਣ ਹੋ ਸਕਦੇ ਹਨ।

    ਉਨ੍ਹਾਂ ਅੱਗੇ ਦੱਸਿਆ ਕਿ ਸਵਾਈਨ ਫਲੂ ਬਹੁਤ ਛੂਤਕਾਰੀ ਹੈ।ਇਹ ਬਿਮਾਰੀ ਥੁੱਕ ਅਤੇ ਬਲਗ਼ਮ ਦੇ ਕਣਾਂ ਰਾਹੀਂ ਫੈਲਦੀ ਹੈ ਜਿਵੇਂ ਕਿ ਛਿੱਕ ਜਾਂ ਖੰਘ ਆਦਿ ਰਾਹੀਂ।

    ਉਨ੍ਹਾਂ ਸਵਾਈਨ ਫਲੂ ਹੋਣ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਖੰਘਦੇ ਜਾਂ ਛਿੱਕਦੇ ਹੋਏ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖਿਆ ਜਾਵੇ, ਆਪਣਾ ਨੱਕ,ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਪਹਿਲਾਂ ਅਤੇ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਤੇ ਜਾਣ, ਭੀੜ ਵਾਲੀਆਂ ਥਾਂਵਾਂ 'ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ,ਖੰਘ,ਵਗਦੀ ਨੱਕ,ਛਿੱਕਾਂ ਅਤੇ ਬੁਖ਼ਾਰ ਨਾਲ ਪੀੜਤ ਵਿਅਕਤੀ ਤੋਂ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਬਹੁਤ ਸਾਰਾ ਪਾਣੀ ਪੀਤਾ ਜਾਵੇ।

    ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸਵਾਈਨ ਫਲੂ ਸਬੰਧੀ ਲੱਛਣ ਹੁੰਦੇ ਹਨ ਤਾਂ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਪਰਹੇਜ਼ ਕਰੋ ਅਤੇ ਮਾਸਕ ਦੀ ਵਰਤੋ ਕਰੋ। ਇਸ ਤੋਂ ਇਲਾਵਾ ਸਵਾਈਨ ਫਲੂ ਤੋਂ ਬਚਾਅ ਲਈ ਪਰਹੇਜ਼ ਕਰਨਾ ਚਾਹੀਦਾ ਹੈ ਜਿਸ ਤਹਿਤ ਮਰੀਜ਼ ਨਾਲ ਹੱਥ ਮਿਲਾਉਣਾ, ਗਲੇ ਮਿਲਣਾ, ਚੁੰਮਣਾ ਜਾਂ ਕਿਸੇ ਤਰ੍ਹਾਂ ਦਾ ਸਰੀਰਕ ਸੰਪਰਕ ਕਰਨਾ, ਬਿਨਾਂ ਡਾਕਟਰੀ ਜਾਂਚ ਤੋਂ ਦਵਾਈ ਲੈਣਾ, ਬਾਹਰ ਅਤੇ ਖੁੱਲ੍ਹੇ ਵਿੱਚ ਥੁੱਕਣ ਤੋਂ ਗੁਰੇਜ਼ ਕਰਨਾ ਸ਼ਾਮਲ ਹਨ। ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਸਵਾਈਨ ਫਲੂ ਦੇ ਟੈੱਸਟ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲਬਧ ਹਨ।

    Published by:Tanya Chaudhary
    First published:

    Tags: Disease, Ludhiana, Punjab, Swine flu