Home /ludhiana /

ਬਦਲਦੇ ਮੌਸਮ 'ਤੇ ਠੰਡੀ ਸ਼ੀਤ ਲਹਿਰ ਤੋਂ ਇੰਝ ਕਰੋ ਬਚਾਅ, ਤੁਹਾਡੀ ਲਾਪਰਵਾਹੀ ਘਰ ਨੂੰ ਕਰ ਸਕਦੀ ਹੈ ਬੀਮਾਰ

ਬਦਲਦੇ ਮੌਸਮ 'ਤੇ ਠੰਡੀ ਸ਼ੀਤ ਲਹਿਰ ਤੋਂ ਇੰਝ ਕਰੋ ਬਚਾਅ, ਤੁਹਾਡੀ ਲਾਪਰਵਾਹੀ ਘਰ ਨੂੰ ਕਰ ਸਕਦੀ ਹੈ ਬੀਮਾਰ

X
ਬਦਲਦੇ

ਬਦਲਦੇ ਮੌਸਮ ਅਤੇ ਠੰਡੀ ਸ਼ੀਤ ਲਹਿਰ ਤੋਂ ਇੰਝ ਕਰੋ ਬਚਾਅ,ਪੂਰੇ ਘਰ ਨੂੰ ਕਰ ਸਕਦੀ ਹੈ ਬੀਮਾਰ ਤੁਹਾਡ

ਅਜੋਕੇ ਸਮੇਂ ਦੀ ਠੰਡ ਵਿਚ ਖੁਦ ਨੂੰ ਗਰਮ ਰੱਖਿਆ ਜਾਵੇ। ਇਸ ਲਈ ਵੱਧ ਤੋਂ ਵੱਧ ਮੋਟੇ ਕੱਪੜਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਸਰੀਰ ਨੂੰ ਸਿਰਫ਼ ਬਾਹਰੋਂ ਹੀ ਗਰਮ ਰੱਖਣਾ ਕਾਫ਼ੀ ਨਹੀਂ ,ਸਰੀਰ ਨੂੰ ਅੰਦਰੋਂ ਵੀ ਗਰਮ ਰੱਖਣਾ ਚਾਹੀਦਾ ਹੈ। ਇਸਦੇ ਲਈ ਗਰਮ ਤਰਲ ਪਦਾਰਥਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਤਾਂ ਜੋ ਸਰੀਰ ਦੇ ਵਿਚਾਲੇ ਗਰਮੀ ਬਣੀ ਰਹੇ ਅਤੇ ਪਾਣੀ ਦੀ ਕਮੀ ਨਾ ਹੋਵੇ। ਜ਼ਰੂਰਤ ਪੈਣ ਤੇ ਸਮੇਂ ਅਨੁਸਾਰ ਸੁੱਕੇ ਮੇਵਿਆਂ

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ- ਅਜੋਕੇ ਸਮੇਂ ਵਿੱਚ ਮੌਸਮ ਵਿਚ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਬੀਤੇ ਹਫਤੇ ਦੌਰਾਨ ਪੰਜਾਬ ਦੇ ਵਿਚਾਲੇ ਮੌਸਮ ਵਿੱਚ ਕਾਫੀ ਉਤਰਾਅ-ਚੜ੍ਹਾਅ ਆਇਆ ਹੈ। ਜਿੱਥੇ ਪਹਿਲਾਂ ਹਰ ਰੋਜ਼ ਸੰਘਣੀ ਧੁੰਦ ਵੇਖਣ ਨੂੰ ਮਿਲਦੀ ਸੀ, ਉਹ ਉੱਥੇ ਹੀ ਬੀਤਾ ਹਫਤਾ ਧੁੱਪ ਦੇ ਵਿੱਚ ਲੰਘਿਆ। ਪਰ ਦੁਪਹਿਰ ਦੇ ਸਮੇਂ ਠੰਡੀ ਸੀਤ ਲਹਿਰ ਚੱਲਦੀ ਹੈ ਅਤੇ ਰਾਤ ਦੇ ਸਮੇਂ ਪਾਰਾ ਹੇਠਾਂ ਆ ਜਾਂਦਾ।

ਮੌਸਮ ਵਿੱਚ ਇਹ ਬਦਲਾਅ ਦੇ ਕਾਰਨ ਇਨਸਾਨਾਂ ਵਿੱਚ ਬਿਮਾਰੀਆਂ ਵਧੇਰੇ ਜਨਮ ਲੈਂਦੀਆਂ ਹਨ, ਜਿਨ੍ਹਾਂ ਇਨਸਾਨਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਉਨ੍ਹਾਂ ਨੂੰ ਬਿਮਾਰੀਆਂ ਜਲਦੀ ਘੇਰ ਲੈਂਦੀਆਂ ਹਨ ਅਤੇ ਸ਼ਰੀਰ ਖਾਂਸੀ ,ਜੁਖਾਮ ,ਰੇਸ਼ਾ, ਛਿੱਕ ਆਦਿ ਨਾਲ ਗ੍ਰਸਤ ਹੋ ਜਾਂਦਾ ਹੈ।

ਇਸ ਲਈ ਇਹ ਜ਼ਰੂਰੀ ਹੈ ਕਿ ਅਜੋਕੇ ਸਮੇਂ ਦੀ ਠੰਡ ਵਿਚ ਖੁਦ ਨੂੰ ਗਰਮ ਰੱਖਿਆ ਜਾਵੇ। ਇਸ ਲਈ ਵੱਧ ਤੋਂ ਵੱਧ ਮੋਟੇ ਕੱਪੜਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਸਰੀਰ ਨੂੰ ਸਿਰਫ਼ ਬਾਹਰੋਂ ਹੀ ਗਰਮ ਰੱਖਣਾ ਕਾਫ਼ੀ ਨਹੀਂ ,ਸਰੀਰ ਨੂੰ ਅੰਦਰੋਂ ਵੀ ਗਰਮ ਰੱਖਣਾ ਚਾਹੀਦਾ ਹੈ। ਇਸਦੇ ਲਈ ਗਰਮ ਤਰਲ ਪਦਾਰਥਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਤਾਂ ਜੋ ਸਰੀਰ ਦੇ ਵਿਚਾਲੇ ਗਰਮੀ ਬਣੀ ਰਹੇ ਅਤੇ ਪਾਣੀ ਦੀ ਕਮੀ ਨਾ ਹੋਵੇ। ਜ਼ਰੂਰਤ ਪੈਣ ਤੇ ਸਮੇਂ ਅਨੁਸਾਰ ਸੁੱਕੇ ਮੇਵਿਆਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਆਪਣੇ ਰੋਜ਼ਾਨਾਂ ਡਾਇਟ ਮੁਤਾਬਕ ਗਰਮ ਤਸੀਰ ਵਾਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ।

ਅਜੋਕੇ ਸਮੇਂ ਵਿੱਚ ਮੌਸਮ ਦੇ ਹਾਲਾਤ 'ਤੇ ਮਨੁੱਖੀ ਸਰੀਰ ਦੇ ਪ੍ਰਭਾਵ ਬਾਰੇ ਡਾਕਟਰ ਨਾਲ ਗੱਲਬਾਤ ਕੀਤੀ। ਜਾਣੋ ਡਾਕਟਰ ਨੇ ਕੀ ਕੁਝ ਕਿਹਾ,ਕੀ ਨੁਕਸ ਅਜਮਾ ਕੇ ਅਸੀਂ ਆਪਣੇ ਆਪ ਨੂੰ ਇਨ੍ਹਾਂ ਬਿਮਾਰੀਆਂ ਤੋਂ ਦੂਰ ਰੱਖ ਸਕਦੇ ਹਾਂ 'ਤੇ ਅਜੋਕੇ ਸਮੇਂ ਵਿਚ ਮੌਸਮ ਵਿਚ ਹੋ ਰਹੇ ਬਦਲਾਅ ਦੇ ਕਾਰਨ ਕਿਹੜੇ ਹਾਲਾਤਾਂ ਤੋਂ ਬਚਣ ਦੀ ਜ਼ਰੂਰਤ ਹੈ।

Published by:Drishti Gupta
First published:

Tags: Health care, Health care tips, Ludhiana, Punjab