Home /ludhiana /

Health Care: ਦਿਲ ਦੇ ਮਰੀਜ਼ਾਂ ਨੂੰ ਜ਼ਰੂਰ ਖਾਣੀ ਚਾਹੀਦੀ ਹੈ ਬ੍ਰੋਕਲੀ, ਜਾਣੋ ਇਸਦੇ ਫ਼ਾਇਦੇ

Health Care: ਦਿਲ ਦੇ ਮਰੀਜ਼ਾਂ ਨੂੰ ਜ਼ਰੂਰ ਖਾਣੀ ਚਾਹੀਦੀ ਹੈ ਬ੍ਰੋਕਲੀ, ਜਾਣੋ ਇਸਦੇ ਫ਼ਾਇਦੇ

ਬਲੱਡ ਵੇਸਲਜ ਨੂੰ ਹੈਲਥੀ ਰੱਖਦਾ ਹੈ ਅਤੇ ਇਨ੍ਹਾਂ ਨਾੜੀਆਂ ਦੀ ਲਾਈਨਿੰਗ ਨੂੰ ਨੁਕਸਾਨ ਹੋਣ ਤੋਂ ਰੋ

ਬਲੱਡ ਵੇਸਲਜ ਨੂੰ ਹੈਲਥੀ ਰੱਖਦਾ ਹੈ ਅਤੇ ਇਨ੍ਹਾਂ ਨਾੜੀਆਂ ਦੀ ਲਾਈਨਿੰਗ ਨੂੰ ਨੁਕਸਾਨ ਹੋਣ ਤੋਂ ਰੋ

ਲੁਧਿਆਣਾ: ਬ੍ਰੋਕਲੀ ਇਕ ਅਜਿਹੀ ਸਬਜ਼ੀ ਹੈ ਜਿਸ ਨੂੰ ਖਾਣ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣਾ ਭਾਰ ਸੰਤੁਲਿਤ ਰੱਖਣਾ ਚਾਹੁੰਦੇ ਹੋ ਤਾਂ ਵੀ ਇਸ ਨੂੰ ਖਾ ਸਕਦੇ ਹੋ। ਅਜਿਹਾ ਇਸ ਲਈ ਕਿਉਂਕਿ ਇਸ ਨਾਲ ਫੈਟ ਨਹੀਂ ਵਧਦਾ ਅਤੇ ਇਸ ਦੀ ਕੈਲੋਰੀ ਵੀ ਬਹੁਤ ਘੱਟ ਹੁੰਦੀ ਹੈ। ਪਰ ਦਿਲ ਦੀ ਸਿਹਤ ਲਈ ਬ੍ਰੋਕਲੀ ਖਾਣ ਦੇ ਕੁਝ ਖਾਸ ਫਾਇਦੇ ਹਨ। ਜੀ ਹਾਂ, ਉਹ ਇਸ ਤਰ੍ਹਾਂ ਕਿ ਬ੍ਰੋਕਲੀ ‘ਚ ਆਈਸੋਥਿਓਸਾਈਨੇਟਸ ‘ਚੋਂ ਇੱਕ ਸਲਫੋਰਾਫੇਨ ਹੁੰਦਾ ਹੈ, ਜੋ ਕਿ ਆਪਣੇ ਐਂਟੀ-ਇੰਫਲਾਮੇਟਰੀ ਗੁਣਾਂ ਕਰਕੇ ਜਾਣਿਆ ਜਾਂਦਾ ਹੈ।

ਹੋਰ ਪੜ੍ਹੋ ...
 • Share this:

  ਸ਼ਿਵਮ ਮਹਾਜਨ

  ਇਹ ਬਲੱਡ ਵੇਸਲਜ ਨੂੰ ਹੈਲਥੀ ਰੱਖਦਾ ਹੈ ਅਤੇ ਇਨ੍ਹਾਂ ਨਾੜੀਆਂ ਦੀ ਲਾਈਨਿੰਗ ਨੂੰ ਨੁਕਸਾਨ ਹੋਣ ਤੋਂ ਰੋਕਦਾ ਹੈ। ਇਸ ਤੋਂ ਇਲਾਵਾ ਇਹ ਸ਼ੂਗਰ ਦੇ ਮਰੀਜ਼ਾਂ ‘ਚ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ। ਦਰਅਸਲ, ਬ੍ਰੋਕਲੀ ‘ਚ ਫਾਈਬਰ, ਫੈਟੀ ਐਸਿਡ ਅਤੇ ਵਿਟਾਮਿਨ ਹੁੰਦੇ ਹਨ ਜੋ ਸਰੀਰ ‘ਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਇਹ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਵੀ ਮਦਦ ਕਰਦਾ ਹੈ ਜੋ ਦਿਲ ਨੂੰ ਸਿਹਤਮੰਦ ਰੱਖਦਾ ਹੈ। ਇਸ ਤੋਂ ਇਲਾਵਾ ਦਿਲ ਦੀ ਸਿਹਤ ਲਈ ਬ੍ਰੋਕਲੀ ਖਾਣ ਦੇ ਕਈ ਫਾਇਦੇ ਹੁੰਦੇ ਹਨ, ਆਓ ਜਾਣਦੇ ਹਾਂ ਉਨ੍ਹਾਂ ਬਾਰੇ।

  ਬ੍ਰੋਕਲੀ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਬ੍ਰੋਕਲੀ ‘ਚ ਬਹੁਤ ਸਾਰੇ ਬਾਇਓਐਕਟਿਵ ਯੋਗਿਕ ਹੁੰਦੇ ਹਨ ਜੋ ਬਲੱਡ ਵੇਸਲਜ ਨੂੰ ਲੰਬੇ ਸਮੇਂ ਤੱਕ ਹੈਲਥੀ ਰੱਖਦੇ ਹਨ। ਇਸ ਤੋਂ ਇਲਾਵਾ, ਬ੍ਰੋਕਲੀ ਸਰੀਰ ‘ਚ ਵਾਧੂ ਸੋਜ ਤੋਂ ਵੀ ਬਚਾਉਂਦੀ ਹੈ ਅਤੇ ਪਲਾਜ਼ਮਾ ਸੀ ਦੀ ਪ੍ਰਤੀਕਿਰਿਆ ਨੂੰ ਘਟਾਉਂਦੀ ਹੈ। ਇਸ ਤੋਂ ਇਲਾਵਾ ਬ੍ਰੋਕਲੀ ਦਾ ਕੇਮਫੇਰੋਲ ਫਲੇਵੋਨਾਈਡ ਦਿਲ ਨੂੰ ਅੰਦਰੋਂ ਸਿਹਤਮੰਦ ਰੱਖਦਾ ਹੈ ਅਤੇ ਹੋਰ ਨੁਕਸਾਨਾਂ ਤੋਂ ਬਚਾਉਂਦਾ ਹੈ। ਇਸ ਤਰ੍ਹਾਂ ਤੁਸੀਂ ਇਸ ਫਾਇਦੇ ਲਈ ਬ੍ਰੋਕਲੀ ਦਾ ਸੇਵਨ ਕਰ ਸਕਦੇ ਹੋ।

  ਬ੍ਰੋਕਲੀ ਐਂਟੀਆਕਸੀਡੈਂਟਸ ਦਾ ਪਾਵਰਹਾਊਸ ਹੈ। ਇਸ ‘ਚ ਜ਼ਰੂਰੀ ਵਿਟਾਮਿਨ ਏ, ਸੀ, ਕੇ, ਈ ਅਤੇ ਬੀ-ਕੰਪਲੈਕਸ ਹੁੰਦੇ ਹਨ ਜੋ ਤਣਾਅ ਕਾਰਨ ਦਿਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ। ਇਸ ਤੋਂ ਇਲਾਵਾ ਡਾਇਬੀਟੀਜ਼ ਵਰਗੀਆਂ ਭਿਆਨਕ ਬੀਮਾਰੀਆਂ ਤੋਂ ਪੀੜਤ ਲੋਕਾਂ ‘ਚ ਇਹ ਰੈਡੀਕਲ ਨੁਕਸਾਨ ਨੂੰ ਘਟਾਉਂਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ। ਇਸ ਤੋਂ ਇਲਾਵਾ ਬ੍ਰੋਕਲੀ ‘ਚ ਆਕਸੀਡੇਟਿਵ ਤਣਾਅ ਲੈਵਲ ਨੂੰ ਘੱਟ ਕਰਨ ਦੀ ਸਮਰੱਥਾ ਹੁੰਦੀ ਹੈ।

  Published by:rupinderkaursab
  First published:

  Tags: Health, Health care, Health care tips, Ludhiana, Punjab