ਸ਼ਿਵਮ ਮਹਾਜਨ
ਲੁਧਿਆਣਾ: ਹੋਲੀ ਦਾ ਤਿਉਹਾਰ ਰੰਗਾਂ ਦਾ ਤਿਉਹਾਰ ਹੈ ,ਖ਼ੁਸ਼ੀਆਂ ਦਾ ਤਿਉਹਾਰ ਹੈ ਅਤੇ ਇਸ ਤਿਉਹਾਰ ਦੀ ਰੌਣਕ ਲੁਧਿਆਣਾ ਦੇ ਬਾਜ਼ਾਰ ਵਿੱਚ ਵੇਖਣ ਨੂੰ ਮਿਲੀ। ਲੁਧਿਆਣਾ ਦੇ ਦਰੇਸੀ ਗਰਾਊਂਡ ਬਜ਼ਾਰ ਵਿੱਚ ਹੋਲੀ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ। ਉਥੇ ਹੀ ਦੁਕਾਨਦਾਰਾਂ ਨੂੰ ਇਸ ਵਾਰ ਦੀ ਹੋਲੀ ਤੋਂ ਕਾਫੀ ਉਮੀਦਾਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਦਾ ਸਾਮਾਨ ਉਨ੍ਹਾਂ ਨੂੰ ਪਹਿਲੇ ਵਾਲਾਂ ਨੂੰ ਥੋੜ੍ਹਾ ਮਹਿੰਗਾ ਜ਼ਰੂਰ ਮਿਲਿਆ ਹੈ ,ਪਰ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦਾ ਕੰਮ ਠੀਕ ਤਰੀਕੇ ਨਾਲ ਚੱਲ ਰਿਹਾ ਹੈ। ਲੋਕ ਆਪਣੇ ਘਰਾਂ ਤੋਂ ਬਾਹਰ ਰੰਗ ਲੈਣ ਲਈ ਆ ਰਹੇ ਹਨ।ਪਿਛਲੇ ਸਾਲ ਕੋਰੋਨਾ ਕਾਲ ਦੇ ਚਲਦਿਆਂ ਹੋਲੀ ਏਨੀ ਰੰਗੀਨ ਰਹੀ,ਪਰ ਇਸ ਵਾਰ ਦੀ ਹੋਲੀ ਰੰਗੀਨ ਰਹਿਣ ਦੀ ਉਮੀਦ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।