ਪ੍ਰਦੀਪ ਭੰਡਾਰੀ
ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ ਤੋਂ ਲੈਕੇ ਸ਼ੇਰਪੁਰ ਚੌਂਕ ਤੱਕ 16 ਕਿਲੋਮੀਟਰ ਦਾ ਸਫ਼ਰ ਹੈ। ਰਸਤੇ ਵਿੱਚ ਕਈ ਪੁਆਇੰਟ ਬਹੁਤ ਸੰਵੇਦਨਸ਼ੀਲ ਹਨ, ਜਿੱਥੇ ਆਮ ਦਿਨਾਂ ਵਿੱਚ ਵੀ ਪੱਕਾ ਨਾਕਾ ਲੱਗਿਆ ਰਹਿੰਦਾ ਸੀ। ਪਰ ਬੀਤੀ ਰਾਤ ਇਨ੍ਹਾਂ ਪੁਆਇੰਟਾਂ 'ਤੇ ਕੋਈ ਵੀ ਨਾਕਾ ਨਹੀਂ ਦਿਖਾਈ ਦਿੱਤਾ ਅਤੇ ਨਾ ਦਿਨ ਵੇਲੇ ਕੋਈ ਪੁਲਿਸ ਨਾਕਾ ਦਿਖਾਈ ਦਿੱਤਾ।
ਸਿਰਫ਼ ਸਮਰਾਲਾ ਚੌਂਕ ਵਿੱਚ ਰਾਤ ਵੇਲੇ ਪੁਲਿਸ ਖੜੀ ਦਿਖਾਈ ਦਿੱਤੀ, ਪਰ ਉਨ੍ਹਾਂ ਨੇ ਵੀ ਕਿਸੇ ਵਾਹਨ ਦੀ ਚੈਕਿੰਗ ਨਹੀਂ ਕੀਤੀ। ਇਹ ਕਿਆਸ ਲਗਾਇਆ ਜਾ ਸਕਦਾ ਹੈ ਕਿ ਇਸੇ ਮੌਕੇ ਦਾ ਫ਼ਾਇਦਾ ਉਠਾ ਕੇ ਅੰਮ੍ਰਿਤਪਾਲ ਅਤੇ ਉਸਦੇ ਸਾਥੀ ਪਪਲਪ੍ਰੀਤ ਨੇ 16 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritpal, Ludhiana, Toll Plaza