ਸ਼ਿਵਮ ਮਹਾਜਨ,
ਲੁਧਿਆਣਾ: ਸ਼ਹਿਰ ਦੇ ਕੇਂਦਰੀ ਹਲਕੇ ਦੇ ਵਿਚਾਲੇ ਲੁਧਿਆਣਾ ਕੇਂਦਰੀ ਦੇ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਭੀੜ ਵਿੱਚ ਕਾਂਗਰਸ ਦੇ ਨੁਮਾਇੰਦਿਆਂ ਸਮੇਤ ਤਿਰੰਗਾ ਰੈਲੀ ਕੱਢੀ ਗਈ।
ਇਸ ਰੈਲੀ ਦੇ ਵਿਚਾਲੇ ਲੁਧਿਆਣਾ ਸ਼ਹਿਰ ਦੇ ਕਾਂਗਰਸ ਦੇ ਨੁਮਾਇੰਦੇ ਅਤੇ ਸ਼ਹਿਰ ਵਾਸੀ ਸ਼ਾਮਲ ਹੋਏ,ਸਾਰਿਆਂ ਦੇ ਹੱਥ ਵਿੱਚ ਤਿਰੰਗਾ ਝੰਡਾ ਸੀ। ਕੋਈ ਇਸ ਰੈਲੀ ਦੇ ਵਿਚਾਲੇ ਪੈਦਲ ਅਤੇ ਕੋਈ ਆਪਣੇ ਦੋ ਪਹੀਆ ਵਾਹਨ 'ਤੇ ਇਸ ਰੈਲੀ ਵਿੱਚ ਸ਼ਾਮਿਲ ਹੋਇਆ।
ਦੁਪਹਿਰ ਦੀ ਕੜਕਵੀਂ ਧੁੱਪ ਵਿੱਚ ਦੇਸ਼ ਭਗਤੀ ਵਿਚ ਡੁੱਬੇ ਹਜ਼ਾਰਾਂ ਦੀ ਭੀੜ ਸੀ। ਮਹਿਲਾਵਾਂ ਵੀ ਇਸ ਰੈਲੀ ਦਾ ਸਮਰਥਨ ਦਿੰਦੇ ਹੋਏ ਨਜ਼ਰ ਆਈਆਂ ਅਤੇ ਜਿੱਥੇ ਉਨ੍ਹਾਂ ਨੇ ਦੇਸ਼ ਭਗਤੀ ਦੇ ਗੀਤ ਗਾਏ ਉੱਥੇ ਹੀ ਅੱਜ ਦੇ ਦਿਨ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਇਸ ਰੈਲੀ ਨੇ ਲੁਧਿਆਣਾ ਸ਼ਹਿਰ ਦੇ ਕੇਂਦਰੀ ਹਲਕੇ ਦਾ ਲਗਪਗ 15-20 ਕਿਲੋਮੀਟਰ ਦਾ ਸਫਰ ਤੈਅ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Independence day, Ludhiana, Punjab