ਸ਼ਿਵਮ ਮਹਾਜਨ,ਲੁਧਿਆਣਾ
ਸਰਦੀਆਂ ਵਿੱਚ ਗਰਮ ਚੀਜ਼ਾਂ ਖਾਣ ਅਤੇ ਪੀਣ ਦਾ ਆਨੰਦ ਆਉਂਦਾ ਹੈ। ਸਰਦੀਆਂ ਦੇ ਵਿਚਾਲੇ ਸਰੀਰ ਨੂੰ ਗਰਮ ਰੱਖਣਾ ਵੀ ਜ਼ਰੂਰੀ ਹੁੰਦਾ ਹੈ।
ਅਜਿਹੀ ਇਕ ਦੁਕਾਨ ਜੋ ਕਿ ਲੁਧਿਆਣਾ ਵਾਸੀਆਂ ਨੂੰ ਬੀਤੇ 95 ਸਾਲ ਤੋਂ ਸਰੀਰ ਨੂੰ ਗਰਮ ਰੱਖਣ ਅਤੇ ਤੰਦਰੁਸਤ ਬਣਾਉਣ ਵਿੱਚ ਮਦਦ ਕਰ ਰਹੀ ਹੈ, ਜਿਸ ਦੇ ਨਾਮ ਉਤੇ ਗਲੀ ਦਾ ਨਾਮ ਰੱਖਿਆ ਗਿਆ ਹੈ, ਉਹ ਹੈ ਲੁਧਿਆਣਾ ਦੀ ਮਸ਼ਹੂਰ ਸ਼ੰਕਰਦਾਸ ਹਲਵਾਈ ਦੀ ਦੁਕਾਨ।
ਇਸ ਦੁਕਾਨ 'ਤੇ ਡਰਾਈ ਫਰੂਟ ਅਤੇ ਕੇਸਰ ਵਾਲਾ ਗਰਮ-ਗਰਮ ਦੁੱਧ ਮਿਲਦਾ ਹੈ। ਇਸ ਦੁੱਧ ਦੇ ਗਲਾਸ ਦੀ ਕੀਮਤ 60 ਰੁਪਏ ਹੈ ਅਤੇ ਜੇਕਰ ਕੇਵਲ ਗਰਮ ਦੁੱਧ ਪੀਣਾ ਹੈ ਬਿਨਾਂ ਡ੍ਰਾਈਫਰੂਟ ਤੋ, ਤਾਂ ਉਸ ਦੀ ਕੀਮਤ 35 ਰੁਪਏ ਹੈ।
ਇਸ ਦੁਕਾਨ ਦਾ ਨਾਮ ਸ਼ੰਕਰਦਾਸ ਹਲਵਾਈ ਹੈ। ਇਹ ਦੁਕਾਨ 95 ਸਾਲ ਪਹਿਲਾਂ ਸ਼ੰਕਰਦਾਸ ਵੱਲੋਂ ਸ਼ੁਰੂ ਕੀਤੀ ਗਈ ਸੀ ਅਤੇ ਉਸ ਸਮੇਂ ਦੁੱਧ ਨੂੰ ਬਾਟੀਆਂ ਵਿਚ ਪਿਲਾਇਆ ਜਾਂਦਾ ਸੀ। ਇਹ ਬਾਟੀਆਂ ਅੱਜ ਵੀ ਮੌਜੂਦ ਹਨ ਅਤੇ ਗ੍ਰਾਹਕ ਦੇ ਕਹਿਣ ਉੱਤੇ ਅੱਜ ਵੀ ਬਾਟੀਆਂ ਵਿੱਚ ਦਿੱਤਾ ਜਾਂਦਾ ਹੈ।
ਇਸ ਦੁੱਧ ਨੂੰ ਵੱਖ ਵੱਖ ਡਰਾਈ ਫਰੂਟ ਕੇਸਰ ਆਦਿ ਹੋਰ ਸਮੱਗਰੀ ਵਿੱਚ ਕਈ ਕਈ ਘੰਟੇ ਕਾੜ੍ਹ ਕੇ ਬਣਿਆ ਜਾਂਦਾ ਹੈ,ਜਿਸ ਤੋਂ ਬਾਅਦ ਇਸ ਨੂੰ ਬੜੇ ਪਿਆਰ ਨਾਲ ਪਿਲਾਇਆ ਜਾਂਦਾ ਹੈ ।
ਇਹ ਦੁਕਾਨ ਲੁਧਿਆਣਾ ਸ਼ਹਿਰ ਦੇ ਮੁੱਖ ਬਾਜ਼ਾਰ ਚੌੜਾ ਬਾਜ਼ਾਰ ਵਿਖੇ ਨੇੜੇ ਚੌੜੀ ਸੜਕ ਖ਼ੁਸ਼ੀ ਰਾਮ ਹਲਵਾਈ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਹੈ।
ਇਸ ਦੁਕਾਨ ਤੋਂ ਵੱਡੇ-ਵੱਡੇ ਰਾਜਨੇਤਾ ਅਤੇ ਬੌਲੀਵੁੱਡ ਦੇ ਸਿਤਰਿਆ ਨੇ ਦੁੱਧ ਪੀਤਾ ਹੋਇਆ ਹੈ। ਜਾਣੋ ਕੀ ਖਾਸੀਅਤ ਅਤੇ ਰਾਜ ਹੈ ਇਸ ਦੁੱਧ ਦੇ ਮਸ਼ਹੂਰ ਹੋਣ ਦਾ ਇਸ ਵੀਡਿਓ ਜ਼ਰੀਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।