Home /News /ludhiana /

ਲੁਧਿਆਣਾ : ਕਿਲਾ ਰਾਏਪੁਰ ਦੀਆਂ ਖੇਡ ਮੁਕਾਬਲੇ ਦੇ ਦੂਜੇ ਦਿਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਲੁਧਿਆਣਾ : ਕਿਲਾ ਰਾਏਪੁਰ ਦੀਆਂ ਖੇਡ ਮੁਕਾਬਲੇ ਦੇ ਦੂਜੇ ਦਿਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਪੰਜਾਬ 'ਚ ਖੇਡਾਂ ਨੂੰ ਕੀਤਾ ਜਾਵੇਗਾ ਹੋਰ ਪ੍ਰਫੁੱਲਿਤ-ਅਨਮੋਲ ਗਗਨ ਮਾਨ

ਪੰਜਾਬ 'ਚ ਖੇਡਾਂ ਨੂੰ ਕੀਤਾ ਜਾਵੇਗਾ ਹੋਰ ਪ੍ਰਫੁੱਲਿਤ-ਅਨਮੋਲ ਗਗਨ ਮਾਨ

ਕਿਲਾ ਰਾਏਪੁਰ ਖੇਡਾਂ ਦੇ ਦੂਸਰੇ ਦਿਨ ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕੀਤੀ।ਇਸ ਦੌਰਾਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਸੂਬੇ ਨੂੰ ਮੁੜ ਰੰਗਲਾ ਬਣਾਉਣਾ ਹੈ ਜਿਸ ਲਈ ਉਹ ਖੇਡਾਂ ਨੂੰ ਵਿਸ਼ੇਸ਼ ਤੌਰ ’ਤੇ ਉਤਸ਼ਾਹਿਤ ਕਰ ਰਹੇ ਹਨ।ਅਨਮੋਲ ਗਗਨ ਮਾਨ ਨੇ ਕਿਹਾ ਕਿ ਕਿਲਾ ਰਾਏਪੁਰ ਖੇਡਾਂ ਪੰਜਾਬ ਦੇ ਅਮੀਰ ਖੇਡ ਵਿਰਸੇ ਦੀਆਂ ਪ੍ਰਤੀਕ ਹਨ ਜਿਸ ਦੇ ਲਈ ਪੰਜਾਬ ਸਰਕਾਰ ਭਰਵਾਂ ਸਹਿਯੋਗ ਦੇ ਰਹੀ ਹੈ ਅਤੇ ਅੱਗੇ ਵੀ ਸਹਿਯੋਗ ਦਿੰਦੀ ਰਹੇਗੀ।

ਹੋਰ ਪੜ੍ਹੋ ...
  • Last Updated :
  • Share this:

ਲੁਧਿਆਣਾ ਦੇ ਕਿਲਾ ਰਾਏਪੁਰ ਵਿੱਚ 4 ਸਾਲ ਬਾਅਦ ਮਿੰਨੀ ਉਲੰਪਿਕਸ ਯਾਨੀ ਕਿਲਾ ਰਾਏਪੁਰ ਦੀਆਂ ਖੇਡਾਂ 3 ਫਰਵਰੀ ਨੂੰ ਸ਼ੁਰੂ ਹੋਈਆਂ ਜੋ 5 ਫਰਵਰੀ ਨੂੰ ਸਮਾਪਤ ਹੋ ਜਾਣਗੀਆਂ ।ਕਿਲਾ ਰਾਏਪੁਰ ਖੇਡਾਂ ਦੇ ਦੂਸਰੇ ਦਿਨ ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕੀਤੀ।ਇਸ ਦੌਰਾਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਸੂਬੇ ਨੂੰ ਮੁੜ ਰੰਗਲਾ ਬਣਾਉਣਾ ਹੈ ਜਿਸ ਲਈ ਉਹ ਖੇਡਾਂ ਨੂੰ ਵਿਸ਼ੇਸ਼ ਤੌਰ ’ਤੇ ਉਤਸ਼ਾਹਿਤ ਕਰ ਰਹੇ ਹਨ।ਅਨਮੋਲ ਗਗਨ ਮਾਨ ਨੇ ਕਿਹਾ ਕਿ ਕਿਲਾ ਰਾਏਪੁਰ ਖੇਡਾਂ ਪੰਜਾਬ ਦੇ ਅਮੀਰ ਖੇਡ ਵਿਰਸੇ ਦੀਆਂ ਪ੍ਰਤੀਕ ਹਨ ਜਿਸ ਦੇ ਲਈ ਪੰਜਾਬ ਸਰਕਾਰ ਭਰਵਾਂ ਸਹਿਯੋਗ ਦੇ ਰਹੀ ਹੈ ਅਤੇ ਅੱਗੇ ਵੀ ਸਹਿਯੋਗ ਦਿੰਦੀ ਰਹੇਗੀ।ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਲ੍ਹਾ ਰਾਏਪੁਰ ਖੇਡਾਂ ਦੇ ਪ੍ਰਬੰਧਕਾਂ ਵੱਲੋਂ ਐਸਟਰੋਟਰਫ ਲਗਾਉਣ, ਫਲੱਡ ਲਾਈਟਾਂ ਲਗਾਉਣ ਅਤੇ ਮਲਟੀਪਰਜ਼ ਜਿੰਮ ਸਥਾਪਤ ਕਰਨ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਦਾ ਵੀ ਭਰੋਸਾ ਦਿੱਤਾ।

ਕਿਲਾ ਰਾਏਪੁਰ ਦੀਆਂ ਖੇਡਾਂ ਯਾਨੀ ਮਿੰਨੀ ਉਲੰਪਿਕਸ ਦੇ ਦੂਜੇ ਦਿਨ ਖਿਡਾਰੀਆਂ ਨੇ ਆਪਣੀ ਖੇਡ ਦਾ ਮੁਜਾਹਰਾ ਕੀਤਾ । ਕਿਲਾ ਰਾਏਪੁਰ ਦੀਆਂ ਖੇਡਾਂ ਦੇ ਦੂਸਰੇ ਦਿਨ ਖੇਡਾਂ ਦੇ ਆਕਰਸ਼ਨ ਦਾ ਕੇਂਦਰ ਰਹੇ ਬਜੁਰਗਾਂ ਦੇ 70 ਸਾਲ ਤੋਂ ਵੱਧ ਉਮਰ ਦੀ 100 ਮੀਟਰ ਦੌੜ ਦੇ ਵਿੱਚ ਹੁਸ਼ਿਆਰਪੁਰ ਦੇ ਸੁਰਿੰਦਰਪਾਲ ਸ਼ਰਮਾ ਪਹਿਲੇ, ਗੁਰਦਾਸਪੁਰ ਦੇ ਸਰਬਜੀਤ ਸਿੰਘ ਦੂਸਰੇ ਅਤੇ ਮੋਹਾਲੀ ਦੇ ਰਘੁਵੀਰ ਭੁੱਲਰ ਤੀਸਰੇ ਸਥਾਨ ’ਤੇ ਰਹੇ।

ਇਸ ਤੋਂ ਇਲਾਵਾ ਲੜਕਿਆਂ ਦੇ ਸਾਈਕਲਿੰਗ ਵਰਗ ਦੇ ਵਿੱਚ ਲੁਧਿਆਣਾ ਦੇ ਸਾਹਿਲ ਪਹਿਲੇ, ਬਰਨਾਲਾ ਦੇ ਹਰਸਿਮਰਨਜੀਤ ਸਿੰਘ ਦੂਸਰੇ ਅਤੇ ਲੁਧਿਆਣਾ ਦੇ ਏਕਮਪ੍ਰੀਤ ਸਿੰਘ ਤੀਸਰੇ ਸਥਾਨ ’ਤੇ ਰਹੇ। ਇਸ ਦੇ ਨਾਲ ਹੀ ਲੜਕੀਆਂ ਦੇ ਵਰਗ ਦੇ ਵਿੱਚ ਪਹਿਲੇ ਸਥਾਨ ’ਤੇ ਮੁਕਲ, ਹਰਪ੍ਰੀਤ ਕੌਰ ਦੂਸਰੇ ਅਤੇ ਪੂਜਾ ਤੀਸਰੇ ਸਥਾਨ ’ਤੇ ਰਹੀ। ਉੱਚੀ ਛਾਲ ਦੇ ਮੁਕਾਬਲਿਆਂ ਦੇ ਵਿੱਚ ਲੜਕਿਆਂ ਦੇ ਵਰਗ ਦੇ ਵਿੱਚ ਲੁਧਿਆਣਾ ਦੇ ਵਿਸ਼ਾਲ ਪਹਿਲੇ ਸਥਾਨ ’ਤੇ, ਜਸਕਰਨ ਸਿੰਘ ਦੂਸਰੇ ਅਤੇ ਅਮਨਪ੍ਰੀਤ ਸਿੰਘ ਤੀਸਰੇ ਸਥਾਨ ’ਤੇ ਰਹੇ ਹਨ। ਇਸ ਤੋਂ ਇਲਾਵਾ ਲੜਕੀਆਂ ਦੇ ਲੰਮੀ ਛਾਲ ਦੇ ਮੁਕਾਬਲੇ ਦੇ ਵਿੱਚ ਲੁਧਿਆਣਾ ਦੀ ਦੀਪਤੀ ਪਹਿਲੇ, ਲਵਪ੍ਰੀਤ ਕੌਰ ਦੂਸਰੇ ਅਤੇ ਮਨਾਲੀ ਚੌਹਾਨ ਤੀਸਰੇ ਸਥਾਨ ’ਤੇ ਰਹੀ। ਲੜਕਿਆਂ ਦੇ ਲੰਮੀ ਛਾਲ ਮੁਕਾਬਲੇ ਦੇ ਵਿੱਚ ਰੋਪੜ ਦੇ ਜਗਰੂਪ ਸਿੰਘ ਪਹਿਲੇ, ਰਾਏਕੋਟ ਦੇ ਜਸਕਰਨ ਸਿੰਘ ਦੂਸਰੇ ਅਤੇ ਲੁਧਿਆਣਾ ਦੇ ਅਮਨਪ੍ਰੀਤ ਸਿੰਘ ਤੀਸਰੇ ਸਥਾਨ ’ਤੇ ਰਹੇ ਹਨ। ਲੜਕੀਆਂ ਦੀ 100 ਮੀਟਰ ਦੌੜ ਦੇ ਵਿੱਚ ਪਟਿਆਲਾ ਦੀ ਸੁਖਵਿੰਦਰ ਕੌਰ ਨੇ ਪਹਿਲਾ, ਲੁਧਿਆਣਾ ਦੀ ਲਵਪ੍ਰੀਤ ਕੌਰ ਨੇ ਦੂਸਰਾ ਅਤੇ ਪਟਿਆਲਾ ਦੀ ਸੁਨੇਹਾ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ।ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਅਥਲੀਟਾਂ ਨੇ ਜਿੱਤ ਹਾਸਲ ਕੀਤੀ ਹੈ ਉਨ੍ਹਾਂ ਨੂੰ 5000 ਹਜ਼ਾਰ, 3000 ਹਜ਼ਾਰ ਅਤੇ 2000 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।

ਲੜਕੀਆਂ ਦੇ ਹਾਕੀ ਦੇ ਮੁਕਾਬਲੇ ਦੇ ਵਿੱਚ ਸੋਨੀਪਤ ਦੀ ਸਵੈਚ ਅਕੈਡਮੀ ਨੇ ਰਾਮਪੁਰ ਛੰਨਾ ਨੂੰ 6-0 ਨਾਲ ਹਰਾ ਕੇ ਮੁਕਾਬਲਾ ਜਿੱਤ ਲਿਆ। ਪੀਆਈਐਸ ਮੋਹਾਲੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 3-0 ਨਾਲ ਹਰਾ ਦਿੱਤਾ। ਜਦਕਿ ਲੜਕਿਆਂ ਦੇ ਹਾਕੀ ਦੇ ਮੁਕਾਬਲੇ ਵਿੱਚ ਜੀਟੀਬੀ ਬਾਬਾ ਬਕਾਲਾ ਨੇ ਕਿਲ੍ਹਾ ਰਾਏਪੁਰ ਨੂੰ 2-0 ਗੋਲਾਂ ਦੇ ਨਾਲ ਹਰਾ ਕੇ ਮੁਕਾਬਲਾ ਜਿੱਤ ਲਿਆ।

ਇਸ ਦੇ ਨਾਲ ਟਰਾਲੀ ਬੈਕ ਲਗਾਉਣ ਮੁਕਾਬਲਿਆਂ ਦੇ ਵਿੱਚ ਕਮਲਪ੍ਰੀਤ ਸਿੰਘ ਮਹਿਲ ਕਲਾਂ ਪਹਿਲੇ ਸਥਾਨ, ਬਿੰਦਰ ਸ਼ਹਿਡੋਡ ਦੂਸਰੇ, ਜੋਤੀ ਵਿਰਕ ਪੰਜਗਰਾਈ ਤੀਸਰੇ ਅਤੇ ਮੰਨੂੰ ਹੁਸੈਨਪੁਰ ਚੌਥੇ ਸਥਾਨ ’ਤੇ ਰਹੇ।ਇਸ ਤੋਂ ਇਲਾਵਾ ਰੱਸਾਕਸੀ ਦੇ ਮੁਕਾਬਲੇ ਵਿੱਚ ਬੁਰਜ ਦੋਨਾ (ਮੋਗਾ) ਦੀ ਟੀਮ ਪਹਿਲੇ, ਸ਼ਰੀਂਹ ਸ਼ੰਕਰ (ਜਲੰਧਰ) ਦੂਸਰੇ ਅਤੇ ਕਿਲ੍ਹਾ ਰਾਏਪੁਰ (ਲੁਧਿਆਣਾ) ਦੀ ਟੀਮ ਤੀਸਰੇ ਸਥਾਨ ’ਤੇ ਰਹੀ।

ਇਸ ਦੇ ਨਾਲ ਹੀ ਜ਼ਿਲ੍ਹਾ ਮਾਲੇਰਕੋਟਲਾ ਗੁਰਜੀਤ ਸਿੰਘ ਫਰਾਲੀ ਨੇ 2 ਕੁਇੰਟਲ ਵਜ਼ਨ ਦੀ ਬੋਰੀ ਚੁੱਕ ਕੇ ਸਭ ਨੂੰ ਦੰਦਾਂ ਥੱਲੇ ਜੀਭ ਲੈਣ ਲਈ ਮਜ਼ਬੂਰ ਕਰ ਦਿੱਤਾ। ਸਮਰਾਲਾ ਤੋਂ ਆਏ ਨਰੇਸ਼ ਕੁਮਾਰ ਨੇ 151 ਪਤੰਗ ਇਕੱਠੇ ਉਡਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਮਹਿਲ ਕਲਾਂ ਜਿਲ੍ਹਾ ਬਰਨਾਲਾ ਤੋਂ ਆਏ ਲੱਖਾ ਸਿੰਘ ਗਰਦਨ ਨਾਲ ਸਰੀਆ ਮੋੜ ਕੇ ਸਭ ਨੂੰ ਹੈਰਾਨ ਕਰ ਦਿੱਤਾ। ਰਾਜਪਾਲ ਜੜਤੌਲੀ ਨੇ ਇੱਕ ਉਂਗਲ ਨਾਲ ਇੱਕ ਕੁਇੰਟਲ ਸੱਤ ਕਿਲੋ ਭਾਰ ਚੁੱਕ ਕੇ ਆਪਣਾ ਜੋਹਰ ਦਿਖਾਇਆ ।

ਇਸ ਦੇ ਨਾਲ ਹੀ ਰਾਜਸਥਾਨ ਤੋਂ ਆਏ ਬੰਟੀ ਅਤੇ ਬਬਲੀ ਨੇ ਰੇਲ ਗੱਡੀ ਚਲਾ ਕੇ ਦਿਖਾਈ।ਹਰਿਆਣਾ ਦੇ ਗਿਆਰਾ ਸਾਲ ਦੇ ਲਾਡੀ ਨੇ 50 ਡੰਡ ਲਗਾ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ।ਪਟਿਆਲਾ ਤੋਂ ਆਏ ਪੰਜਾਬ ਪੁਲਿਸ ਦੇ ਜਵਾਨ ਅਮਨਿੰਦਰ ਸਿੰਘ ਮੋਟਰਸਾਈਕਲ ’ਤੇ ਹੈਰਤ ਅੰਗੇਜ ਕਰਤੱਬ ਦਿਖਾਏ।ਇਸ ਤੋਂ ਇਲਾਵਾ ਸਾਹਿਬ ਸਿੰਘ ਧੋਗੜੀ ਨੇ ਸੰਗਲ ਤੋੜਕੇ ਸਭ ਦਾ ਧਿਆਨ ਖਿੱਚਿਆ। ਅਪੋਲੋ ਟਾਇਰਜ਼ ਦੇ ਵੱਲੋਂ ਕਰਵਾਈ ਗਈ ਟਰੈਕਟਰ ਟਾਇਰਾਂ ਵਾਲੀ ਦੌੜ ਵਿੱਚ ਸਿਮਰਨ ਨੇ ਪਹਿਲਾ ਸਥਾਨ, ਚਮਨ ਨੇ ਦੂਸਰਾ ਸਥਾਨ ਅਤੇ ਸੁਖਬੀਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।

ਤੁਹਾਨੂੰ ਦੱਸ ਦਈਏ ਕਿ 5 ਫਰਵਰੀ ਨੂੰ ਕਿਲਾ ਰਾਏਪੁਰ ਦੀਆਂ ਖੇਡਾਂ ਦੀ ਸਮਾਪਤੀ ਹੋ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਤ ਕਰਨ ਦੇ ਲਈ ਸ਼ਿਰਕਤ ਕਰ ਸਕਦੇ ਹਨ ।

Published by:Shiv Kumar
First published:

Tags: Anmol Gagan Maan, Kila Raipur, Mini Olympics, Punjab, Punjab government