ਸ਼ਿਵਮ ਮਹਾਜਨ,ਲੁਧਿਆਣਾ
ਅੱਜ ਪੂਰੇ ਵਿਸ਼ਵ ਵਿਚ ਗਣਤੰਤਰ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਅੱਜ 26 ਜਨਵਰੀ ਨੂੰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ।
ਇਸ ਵਾਰ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ 'ਤੇ 30 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 1000 ਤੋਂ ਵੀ ਵੱਧ ਸਕੂਲੀ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ। ਬੱਚਿਆਂ ਵੱਲੋਂ ਪੀਟੀ, ਡਾਂਸ, ਲੋਕ ਨਾਚ, ਸੱਭਿਆਚਾਰਕ ਝਾਕੀਆਂ ਆਦਿ ਪੇਸ਼ ਕੀਤੀਆਂ ਗਈਆਂ।
26 ਜਨਵਰੀ ਦੀ ਪਰੇਡ ਦੇ ਵਿਚਾਲੇ ਪੁਲਿਸ, ਸੈਨਾ ਅਤੇ ਐਨਸੀਸੀ ਦੀ ਵੱਖ-ਵੱਖ ਟੁਕੜੀਆਂ ਨੂੰ ਸ਼ਾਮਿਲ ਕੀਤਾ ਗਿਆ। ਮੰਚ ਉੱਤੇ ਵਿਰਾਜ਼ਮਾਨ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਤੋਂ ਸਲਾਮੀ ਲਈ।
ਕੋਵਿਡ ਦੇ ਚਲਦਿਆਂ 26 ਜਨਵਰੀ ਦੀ ਰੌਣਕ ਖਤਮ ਹੁੰਦੀ ਜਾ ਰਹੀ ਸੀ। ਪਰ ਇਸ ਵਾਰ ਇਸ ਪ੍ਰੋਗਰਾਮ ਦੇ ਵਿੱਚ ਭਾਰੀ ਇਕੱਠ ਵੇਖਣ ਨੂੰ ਮਿਲਿਆ। ਉਥੇ ਦੂਸਰੇ ਪਾਸੇ ਪੁਲਿਸ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਲਈ ਪੁਲਿਸਬਲ ਦੀ ਵੱਖ-ਵੱਖ ਟੁਕੜੀਆਂ ਨੂੰ ਤੈਨਾਤ ਕੀਤਾ ਗਿਆ ਸੀ।
ਗੁਰੂ ਨਾਨਕ ਸਟੇਡੀਅਮ ਦੇ ਬਾਹਰ ਪੁਲਿਸ ਦਾ ਸੰਘਣਾ ਪਹਿਰਾ ਸੀ। ਹਰ ਵਸਨੀਕ ਨੂੰ ਅੰਦਰ ਜਾਣ ਤੋਂ ਪਹਿਲਾਂ ਸਕਿਓਰਟੀ ਚੈੱਕ ਤੋਂ ਗੁਜਰਨਾ ਪਿਆ, ਉਸ ਤੋਂ ਬਾਅਦ ਉਸ ਨੂੰ ਅੰਦਰ ਐਂਟਰੀ ਮਿਲੀ।
ਵੇਖੋ ਤਸਵੀਰਾਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਤੋਂ ਇਸ ਵਾਰ ਦੇ ਪ੍ਰੋਗਰਾਮ ਵਿੱਚ ਕੀ ਕੁਝ ਖਾਸ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Guru nanak stadium, Ludhiana, Punjab, Republic Day