Home /ludhiana /

REPUBLIC DAY : ਸਕੂਲ ਦੇ ਬੱਚਿਆਂ ਦੇ ਮੂੰਹੋਂ ਸੁਣੋ ਦੇਸ਼ ਭਗਤੀ ਦੇ ਗੀਤ, ਬੱਚਿਆਂ ਦੀ ਮਾਸੂਮੀਅਤ ਕਰ ਦੇਵੇਗੀ ਦਿਲ ਖੁਸ਼

REPUBLIC DAY : ਸਕੂਲ ਦੇ ਬੱਚਿਆਂ ਦੇ ਮੂੰਹੋਂ ਸੁਣੋ ਦੇਸ਼ ਭਗਤੀ ਦੇ ਗੀਤ, ਬੱਚਿਆਂ ਦੀ ਮਾਸੂਮੀਅਤ ਕਰ ਦੇਵੇਗੀ ਦਿਲ ਖੁਸ਼

X
ਲੁਧਿਆਣਾ

ਲੁਧਿਆਣਾ ਦੇ ਸਕੂਲੀ ਬੱਚਿਆਂ ਦੇ ਮੂੰਹੋਂ ਸੁਣੋ ਦੇਸ਼ ਭਗਤੀ ਦੇ ਗੀਤ

ਇਸ ਵੀਡੀਓ ਦੇ ਵਿਚਾਲੇ ਗੀਤ ਸੁਣਾਉਣ ਵਾਲੇ ਬੱਚਿਆਂ ਵਿੱਚ ਨਮਨ ਜੋ ਕਿ 10 ਸਾਲਾਂ ਦਾ ਹੈ ਅਤੇ ਚੌਥੀ ਜਮਾਤ ਵਿਚ ਪੜ੍ਹਦਾ ਹੈ। ਪਾਰਿਕਾ ਜੋ ਕਿ ਅੱਠ ਸਾਲਾਂ ਦੀ ਅਤੇ ਤੀਸਰੀ ਜਮਾਤ ਵਿਚ ਪੜ੍ਹਦੀ ਹੈ ਅਤੇ ਮਨਰਾਜ ਚਾਰ ਸਾਲਾਂ ਦਾ ਹੈ ਅਤੇ ਐਲਜੀ ਵਿੱਚ ਪੜ੍ਹਦਾ ਹੈ। ਇਹ ਤਿੰਨੋਂ ਬੱਚੇ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਸੇਖੇਵਾਲ ਦੇ ਹਨ। 

ਹੋਰ ਪੜ੍ਹੋ ...
  • Local18
  • Last Updated :
  • Share this:

    ਸ਼ਿਵਮ ਮਹਾਜਨ,ਲੁਧਿਆਣਾ

    26 ਜਨਵਰੀ ਗਣਤੰਤਰ ਦਿਵਸ ਦੇ ਮੌਕੇ 'ਤੇ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਵਿਚਾਲੇ ਪ੍ਰੋਗਰਾਮ ਬੜੇ ਉਤਸ਼ਾਹ ਨਾਲ ਕਰਵਾਏ ਜਾ ਰਹੇ ਹਨ। ਤਸਵੀਰਾਂ ਹਨ, ਲੁਧਿਆਣਾ ਦੇ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਸੇਖੇਵਾਲ ਵਿਖੇ ਸਕੂਲ ਦੇ ਪ੍ਰਿੰਸਿਪਲ ਇੰਦਰਜੀਤ ਸਿੰਘ ਨੇਕੀ ਵੱਲੋਂ ਗਣਤੰਤਰ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ।

    ਇਸ ਪ੍ਰੋਗਰਾਮ ਵਿਚ ਸਕੂਲ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਕਲਚਰਲ ਆਈਟਮ, ਡਾਂਸ ,ਸ਼ਬਦ ,ਕੀਰਤਨ,ਸਕਿੱਟ ਆਦਿ ਪੇਸ਼ ਕੀਤੇ ਗਏ।

    ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਤਿੰਨ ਬੱਚਿਆਂ ਦੇ ਮੂੰਹੋਂ ਸੁਣੋਂ ਦੇਸ਼ ਭਗਤੀ ਦੇ ਗੀਤ ਅਤੇ ਕਵਿਤਾਵਾਂ।ਜਿੱਥੇ ਇਨ੍ਹਾਂ ਬੱਚਿਆਂ ਦੇ ਵੱਲੋਂ ਦੇਸ਼ ਭਗਤੀ ਦੇ ਗੀਤ ਅਤੇ ਕਵਿਤਾ ਪ੍ਰਸਤੁਤ ਕੀਤੀ ਗਈਆਂ,ਉਥੇ ਹੀ ਤੇ ਸਕੂਲੀ ਬੱਚੇ ਤਿਰੰਗੇ ਦੇ ਰੰਗ ਵਿੱਚ ਰੰਗੇ ਨਜ਼ਰ ਆਏ। ਇਨ੍ਹਾਂ ਮਾਸੂਮ ਚਿਹਰਿਆਂ ਦੇ ਮੂੰਹੋ ਸੁਣੋ ਆਪਣੇ ਦੇਸ਼ ਪ੍ਰਤੀ ਇਹਨਾਂ ਬੱਚਿਆਂ ਦੀ ਕੀ ਸੋਚ ਹੈ ਅਤੇ ਦੇਸ਼ ਨੂੰ ਪਿਆਰ ਕਰਨ ਵਾਲੇ ਇਹ ਮਸੂਮ ਕਿਹੜੇ ਗੀਤ ਅਤੇ ਕਿਹੜੀ ਕਵਿਤਾ ਆਪਣੇ ਦੇਸ਼ ਨੂੰ ਸਮਰਪਿਤ ਕਰਦੇ ਹਨ।

    ਇਸ ਵੀਡੀਓ ਦੇ ਵਿਚਾਲੇ ਗੀਤ ਸੁਣਾਉਣ ਵਾਲੇ ਬੱਚਿਆਂ ਵਿੱਚ ਨਮਨ ਜੋ ਕਿ 10 ਸਾਲਾਂ ਦਾ ਹੈ ਅਤੇ ਚੌਥੀ ਜਮਾਤ ਵਿਚ ਪੜ੍ਹਦਾ ਹੈ। ਪਾਰਿਕਾ ਜੋ ਕਿ ਅੱਠ ਸਾਲਾਂ ਦੀ ਅਤੇ ਤੀਸਰੀ ਜਮਾਤ ਵਿਚ ਪੜ੍ਹਦੀ ਹੈ ਅਤੇ ਮਨਰਾਜ ਚਾਰ ਸਾਲਾਂ ਦਾ ਹੈ ਅਤੇ ਐਲਜੀ ਵਿੱਚ ਪੜ੍ਹਦਾ ਹੈ। ਇਹ ਤਿੰਨੋਂ ਬੱਚੇ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਸੇਖੇਵਾਲ ਦੇ ਹਨ। ਵੇਖੋ ਇਹ ਖ਼ਾਸ ਰਿਪੋਰਟ।

    First published:

    Tags: Ludhiana, Punjab, Republic Day, Schools