Home /ludhiana /

ਲੁਧਿਆਣਾ ਦੇ ਸ਼ਿਵਪੁਰੀ 'ਚ ਨਗਰ ਨਿਗਮ ਨੇ ਬੁਲਡੋਜ਼ਰ ਨਾਲ ਹਟਾਏ ਨਾਜਾਇਜ਼ ਕਬਜ਼ੇ

ਲੁਧਿਆਣਾ ਦੇ ਸ਼ਿਵਪੁਰੀ 'ਚ ਨਗਰ ਨਿਗਮ ਨੇ ਬੁਲਡੋਜ਼ਰ ਨਾਲ ਹਟਾਏ ਨਾਜਾਇਜ਼ ਕਬਜ਼ੇ

X
ਲੁਧਿਆਣਾ

ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਵਿੱਚ ਨਗਰ ਨਿਗਮ ਵੱਲੋਂ ਵੱਡੀ ਕਾਰਵਾਈ

Ludhiana ਦੇ ਬੁੱਢੇ ਨਾਲੇ ਦੀ ਕਾਇਆ ਕਲਪ ਦੇ ਪ੍ਰਾਜੈਕਟ ਤਹਿਤ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਨਾਲੇ ਦੇ ਨਾਲ-ਨਾਲ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਬਣਾਏ ਅੱਠ ਢਾਂਚੇ ਢਾਹ ਦਿੱਤੇ। ਨਗਰ ਨਿਗਮ ਨੇ ਇਹ ਕਾਰਵਾਈ ਕਾਰਜਕਾਰੀ ਮੈਜਿਸਟਰੇਟ ਅਤੇ ਪੁਲਿਸ ਦੀ ਹਾਜ਼ਰੀ ਵਿੱਚ ਕੀਤੀ।

ਹੋਰ ਪੜ੍ਹੋ ...
  • Local18
  • Last Updated :
  • Share this:

ਸ਼ਿਵਮ ਮਹਾਜਨ,ਲੁਧਿਆਣਾ

Ludhiana ਦੇ ਸ਼ਿਵਪੁਰੀ ਖੇਤਰ ਦੇ ਨੇੜੇ ਇੱਕ ਨਾਲੇ ਦੇ ਕੰਢੇ 'ਤੇ ਸਥਾਪਤ ਇੱਕ ਗੈਰ-ਕਾਨੂੰਨੀ ਮੱਛੀ/ਮੀਟ ਮਾਰਕੀਟ ਨੂੰ ਢਾਹ ਦਿੱਤਾ ਗਿਆ,ਤਾਂ ਜੋ ਨੇੜਲੇ ਵਸਨੀਕਾਂ ਨੂੰ ਗੰਦਗੀ ਅਤੇ ਆਵਾਜਾਈ ਦੇ ਜਾਮ ਤੋਂ ਰਾਹਤ ਦਿੱਤੀ ਜਾ ਸਕੇ।

ਬੁੱਢੇ ਨਾਲੇ ਦੀ ਕਾਇਆ ਕਲਪ ਦੇ ਪ੍ਰਾਜੈਕਟ ਤਹਿਤ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਨਾਲੇ ਦੇ ਨਾਲ-ਨਾਲ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਬਣਾਏ ਅੱਠ ਢਾਂਚੇ ਢਾਹ ਦਿੱਤੇ। ਨਗਰ ਨਿਗਮ ਨੇ ਇਹ ਕਾਰਵਾਈ ਕਾਰਜਕਾਰੀ ਮੈਜਿਸਟਰੇਟ ਅਤੇ ਪੁਲਿਸ ਦੀ ਹਾਜ਼ਰੀ ਵਿੱਚ ਕੀਤੀ।

ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ ਦੋ ਹਫ਼ਤੇ ਪਹਿਲਾਂ ਨਾਜਾਇਜ਼ ਕਬਜ਼ਿਆਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਉਨ੍ਹਾਂ ਵੱਲੋਂ ਕਬਜ਼ੇ ਹਟਾਉਣ ਵਿੱਚ ਨਾਕਾਮ ਰਹਿਣ ਤੋਂ ਬਾਅਦ ਹੀ ਮੁਹਿੰਮ ਚਲਾਈ ਗਈ ਸੀ। ਇਹ ਕਬਜੇ ਆਵਾਜਾਈ ਦੇ ਸੁਚਾਰੂ ਵਹਾਅ ਵਿੱਚ ਵਿਘਨ ਪਾਉਣ ਦੇ ਨਾਲ-ਨਾਲ ਕੂੜਾ-ਕਰਕਟ ਨੂੰ ਨਾਲੇ ਵਿੱਚ ਸੁੱਟ ਕੇ ਪ੍ਰਦੂਸ਼ਣ ਵਿੱਚ ਵਾਧਾ ਕਰ ਰਹੇ ਹਨ।

ਸ਼ਿਵਪੁਰੀ ਵਾਸੀ ਸਤਪ੍ਰਕਾਸ਼ ਅਤੇ ਬ੍ਰਿਜ ਭੂਸ਼ਨ ਨੇ ਦੱਸਿਆ ਕਿ ਬਦਬੂ ਅਤੇ ਲਗਾਤਾਰ ਟ੍ਰੈਫਿਕ ਜਾਮ ਕਾਰਨ ਉਨ੍ਹਾਂ ਲਈ ਇਸ ਇਲਾਕੇ ਵਿੱਚੋਂ ਲੰਘਣਾ ਵੀ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਨਗਰ ਨਿਗਮ ਕੋਲ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਅਤੇ ਬੁੱਧਵਾਰ ਦੀ ਕਾਰਵਾਈ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ।

ਨਗਰ ਨਿਗਮ ਕਮਿਸ਼ਨਰ ਡਾ. ਸ਼ੀਨਾ ਅਗਰਵਾਲ ਨੇ ਦੱਸਿਆ ਕਿ ਡਰੇਨ ਦੀ ਕਾਇਆ ਕਲਪ ਦੇ ਪ੍ਰੋਜੈਕਟ ਤਹਿਤ ਬੁੱਢਾ ਡਰੇਨ ਦੇ ਕਿਨਾਰਿਆਂ ਤੋਂ ਕਬਜ਼ੇ ਹਟਾਏ ਜਾ ਰਹੇ ਹਨ |

ਪਿਛਲੇ ਦਿਨੀਂ ਨਿਊ ਕੁੰਦਨਪੁਰੀ, ਬਾਜਵਾ ਨਗਰ, ਉਪਕਾਰ ਨਗਰ ਆਦਿ ਸਮੇਤ ਹੋਰਨਾਂ ਇਲਾਕਿਆਂ ਵਿੱਚ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਆਉਣ ਵਾਲੇ ਦਿਨਾਂ ਵਿੱਚ ਡਰੇਨ ਦੇ ਕੰਢਿਆਂ ’ਤੇ ਹੋਏ ਬਾਕੀ ਕਬਜ਼ਿਆਂ ਨੂੰ ਵੀ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੂੰ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Published by:Shiv Kumar
First published:

Tags: Illegal occupancy, Ludhiana, Municipal corporation, Punjab