ਸ਼ਿਵਮ ਮਹਾਜਨ,ਲੁਧਿਆਣਾ
ਚਾਇਨੀਜ਼ ਡੋਰ ਨਾਲ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਹੋ ਰਹੀ ਤਬਾਹੀ ਰੁਕਣ ਦਾ ਨਾਂਅ ਨਹੀਂ ਲੈ ਰਹੀ ਪਤੰਗ ਦੇ ਉਡਾਣ ਦੇ ਮੌਸਮ ਦੇ ਨਾ ਹੋਣ ਦੇ ਬਾਵਜੂਦ, ਪੰਛੀ ਅਜੇ ਵੀ ਚੀਨੀ ਡੋਰ ਦੀ ਪਕੜ ਵਿੱਚ ਹਨ। ਪਿਛਲੇ ਦਿਨ, ਲੁਧਿਆਣਾ ਦੇ ਸੀਆਈਡ ਕਰਮਚਾਰੀਆਂ ਨੇ ਫਿਰੋਜ਼ਪੁਰ ਰੋਡ 'ਤੇ ਚੀਨੀ ਡੋਰ ਵਿੱਚ ਬੁਰੀ ਤਰ੍ਹਾਂ ਫਸੇ ਉੱਲੂ ਦੀ ਜ਼ਿੰਦਗੀ ਬਚ ਗਈ ਸੀ, ਪਰ ਉਸ ਦੀ ਹੱਡੀ ਟੁੱਟ ਗਈ ਸੀ।
ਜ਼ਖਮੀਂ ਸਥਿਤੀ ਵਿੱਚ ਪਏ ਸੜਕ ਦੇ ਕਿਨਾਰੇ ਰੁੱਖ ਨਾਲ ਲਟਕਦਾ ਉੱਲੂ ਕਈ ਦੇਰ ਤੱਕ ਡੋਰ ਵਿਚਾਲੇ ਫਸਿਆ ਰਿਹਾ। ਜਦੋਂ ਸੀ ਆਈ ਡੀ ਕਰਮਚਾਰੀਆਂ ਦੀ ਨਜ਼ਰ ਉੱਲੂ ਉਤੇ ਗਈ ਤਾਂ ਉਨ੍ਹਾਂ ਲਟਕ ਰਹੇ ਉੱਲੂ ਨੂੰ ਰੁੱਖ ਤੋਂ ਰੈਸਕਿਉ ਕੀਤਾ ਅਤੇ ਅਦਾਲਤ ਦੇ ਵਿਹੜੇ ਵਿੱਚ ਲਿਆਂਦਾ ਅਤੇ ਉਥੇ ਉਸ ਨੂੰ ਮੁਢਲੀ ਸਹਾਇਤਾ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਕਰਮਚਾਰੀਆਂ ਨੇ ਵੇਖਿਆ ਕਿ ਉੱਲੂ ਨੂੰ ਬੁਰੀ ਤਰ੍ਹਾਂ ਨਾਲ ਚਾਈਨੀਸ ਡੋਰ ਸਟੋਰ ਵਿੱਚ ਉਲਝਿਆ ਹੋਇਆ ਹੈ ,ਜਿਸ ਨਾਲ ਉਸ ਦੀ ਰੀੜ ਦੀ ਹੱਡੀ ਵੀ ਟੁੱਟ ਚੁੱਕੀ ਸੀ।
ਉੱਲੂ ਨੂੰ ਤਕਰੀਬਨ 5 ਤੋਂ 8 ਘੰਟਿਆਂ ਲਈ ਮੁਢਲੀ ਸਹਾਇਤਾ ਦਿੱਤੀ ਗਈ ਇਸ ਤੋਂ ਬਾਅਦ ਬਰਡ ਸਰਵਿਸ ਕਮੇਟੀ ਦੇ ਇਲਾਜ ਤੋਂ ਬਾਅਦ ਉਸ ਦੀ ਹਾਲਤ ਸਥਿਰ ਹੋ ਗਈ। ਜਦੋਂ ਉਨ੍ਹਾਂ ਰੱਖਬਾਗ਼ ਵਿਚਾਲੇ ਪੰਛੀਆਂ ਦੀ ਸੇਵਾ ਕਰਨ ਵਾਲੇ ਇਲਾਜ ਕਰਨ ਵਾਲੇ ਕਮੇਟੀ ਮੈਂਬਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਉਸ ਨੂੰ ਰੱਖਬਾਗ ਲੈ ਆਉਣ ਏਥੇ ਉੱਲੂ ਦਾ ਇਲਾਜ ਕੀਤਾ ਜਾਵੇਗਾ।
ਜਿਸ ਤੋਂ ਪਿੱਛੋਂ ਇਲਾਜ ਕਰਨ ਵਾਲੇ ਸੇਵਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਉਸ ਦੀ ਹੱਡੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਇਸ ਦਾ ਇਲਾਜ ਹੋਣ ਵਿੱਚ ਕਾਫ਼ੀ ਲੰਬਾ ਸਮਾਂ ਲੱਗੇਗਾ ਜਿਸ ਤੋਂ ਬਾਅਦ ਇਹ ਉੱਲੂ ਉੱਡਣ ਲਾਇਕ ਹੋਵੇਗਾ।
ਜਿਸ ਤੋਂ ਬਾਅਦ ਬਰਡ ਸੇਵਾ ਕਮੇਟੀ ਦੇ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਾਈਨੀਜ਼ ਡੋਰ ਦਾ ਇਸਤੇਮਾਲ ਨਾ ਕਰਨ ਇਸ ਦਾ ਇਸਤੇਮਾਲ ਬੇਜੁਬਾਨ ਪੰਛੀਆਂ ਦੀ ਜਾਨ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ ਜੇਕਰ ਤੁਹਾਨੂੰ ਕੋਈ ਅਜਿਹਾ ਸ਼ਕਸ ਮਿਲਦਾ ਹੈ ਜੋ ਕਿ ਚਾਇਨੀਜ਼ ਡੋਰ ਨੂੰ ਵੇਚ ਰਿਹਾ ਹੈ ਉਸਦੀ ਸ਼ਿਕਾਇਤ ਪੁਲਸ ਨੂੰ ਜਰੂਰ ਦਰਜ ਕਰਵਾਉ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chinese, Ludhiana news, Ludhiana owl story, Punjab, Rescue