Home /ludhiana /

ਲੁਧਿਆਣਾ ਵਿੱਚ ਚਮਕਦੇ ਸੂਰਜ ਤੋਂ ਜਲਦ ਮਿਲੇਗੀ ਰਾਹਤ ,ਮੌਸਮ ਵਿੱਚ ਹੋਣ ਜਾ ਰਿਹਾ ਬਦਲਾਅ  

ਲੁਧਿਆਣਾ ਵਿੱਚ ਚਮਕਦੇ ਸੂਰਜ ਤੋਂ ਜਲਦ ਮਿਲੇਗੀ ਰਾਹਤ ,ਮੌਸਮ ਵਿੱਚ ਹੋਣ ਜਾ ਰਿਹਾ ਬਦਲਾਅ  

ਲੁਧਿਆਣਾ ਵਿੱਚ ਦੁਪਹਿਰ ਸਮੇਂ ਚਮਕਦੇ ਸੂਰਜ ਤੋਂ ਜਲਦ ਮਿਲੇਗੀ ਰਾਹਤ

ਲੁਧਿਆਣਾ ਵਿੱਚ ਦੁਪਹਿਰ ਸਮੇਂ ਚਮਕਦੇ ਸੂਰਜ ਤੋਂ ਜਲਦ ਮਿਲੇਗੀ ਰਾਹਤ

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 7 ਅਕਤੂਬਰ ਤੱਕ ਲੁਧਿਆਣਾ ਅਤੇ ਪੰਜਾਬ ਸੂਬੇ ਦੇ ਹੋਰ ਜ਼ਿਲ੍ਹਿਆਂ ਦੇ ਵਿਚਾਲੇ ਬੱਦਲਵਾਈ ਅਤੇ ਕਿਤੇ ਕਿਤੇ ਬਾਰਿਸ਼ ਵੀ ਵੇਖਣ ਨੂੰ ਮਿਲੇਗੀ।ਜਿਸ ਤੋਂ ਬਾਅਦ ਲੁਧਿਆਣਾ ਦਾ ਹਰ ਰੋਜ਼ ਗਰਮੀ ਪ੍ਰਤੀਤ ਹੁੰਦਾ ਮੌਸਮ ਵਿਚ ਵੱਡਾ ਬਦਲਾਅ ਆਵੇਗਾ ਅਤੇ ਦੁਪਹਿਰ ਸਮੇਂ ਵੀ ਗਰਮੀ ਪ੍ਰਤੀਤ ਨਹੀਂ ਹੋਵੇਗੀ।

ਹੋਰ ਪੜ੍ਹੋ ...
  • Share this:

    ਸ਼ਿਵਮ ਮਹਾਜਨ

    ਲੁਧਿਆਣਾ ਵਿਚਾਲੇ ਬੀਤੇ ਇਕ ਹਫਤੇ ਤੋਂ ਦੁਪਹਿਰ ਸਮੇਂ ਅਸਮਾਨ ਵਿਚਾਲੇ ਸੂਰਜ ਚਮਕ ਰਿਹਾ ਹੈ। ਬੀਤੇ ਇਕ ਹਫਤੇ ਤੋਂ ਕੋਈ ਵੀ ਬੱਦਲਵਾਈ ਜਾਂ ਮੌਸਮ ਵਿੱਚ ਬਦਲਾਅ ਵੇਖਣ ਨੂੰ ਨਹੀਂ ਮਿਲਿਆ। ਜੇਕਰ ਔਸਤਨ ਤਾਪਮਾਨ ਦੀ ਗੱਲ ਕਰੀਏ ਤਾਂ ਹਰ ਰੋਜ਼ ਦਾ ਔਸਤਨ ਤਾਪਮਾਨ 34 ਡਿਗਰੀ ਦੇ ਆਸਪਾਸ ਨੋਟ ਕੀਤਾ ਜਾ ਰਿਹਾ ਹੈ।ਜਿਸ ਕਰਕੇ ਦੁਪਹਿਰ ਸਮੇਂ ਬਾਹਰ ਘੁੰਮਣ ਵਾਲਿਆਂ ਨੂੰ ਗਰਮੀ ਵੀ ਪ੍ਰਤੀਤ ਹੁੰਦੀ ਹੈ।ਰਾਤ ਅਤੇ ਤੜਕੇ ਦੀ ਸਵੇਰ ਵਿਚ ਮੌਸਮ ਦਾ ਪਾਰਾ ਭਾਵੇਂ ਹੇਠਾਂ ਆ ਜਾਂਦਾ ਹੈ, ਪਰ ਇੱਕ ਵਾਰ ਫੇਰ ਤੋਂ ਮੌਜੂਦਾ ਮੌਸਮ ਵਿਚਾਲੇ ਗਰਮੀ ਮਹਿਸੂਸ ਹੁੰਦੀ ਹੈ ਇਹ ਕਿਹਾ ਜਾ ਸਕਦਾ ਹੈ।

    ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 7 ਅਕਤੂਬਰ ਤੱਕ ਲੁਧਿਆਣਾ ਅਤੇ ਪੰਜਾਬ ਸੂਬੇ ਦੇ ਹੋਰ ਜ਼ਿਲ੍ਹਿਆਂ ਦੇ ਵਿਚਾਲੇ ਬੱਦਲਵਾਈ ਅਤੇ ਕਿਤੇ ਕਿਤੇ ਬਾਰਿਸ਼ ਵੀ ਵੇਖਣ ਨੂੰ ਮਿਲੇਗੀ।ਜਿਸ ਤੋਂ ਬਾਅਦ ਲੁਧਿਆਣਾ ਦਾ ਹਰ ਰੋਜ਼ ਗਰਮੀ ਪ੍ਰਤੀਤ ਹੁੰਦਾ ਮੌਸਮ ਵਿਚ ਵੱਡਾ ਬਦਲਾਅ ਆਵੇਗਾ ਅਤੇ ਦੁਪਹਿਰ ਸਮੇਂ ਵੀ ਗਰਮੀ ਪ੍ਰਤੀਤ ਨਹੀਂ ਹੋਵੇਗੀ।

    ਜੇਕਰ ਅਸੀਂ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਇੱਕ ਵਾਰ ਫੇਰ ਤੋਂ ਸੂਬੇ ਮੌਸਮ ਕਰਵਟ ਬਦਲ ਸਕਦਾ ਹੈ। ਮੌਨਸੂਨ ਦੀ ਵਾਪਸੀ ਦੇ ਵਿਚਾਲੇ ਹੁਣ ਅਗਲੇ ਕੁਝ ਦਿਨਾਂ ‘ਚ ਪੰਜਾਬ ‘ਚ ਠੰਢ ਦਸਤਕ ਦੇਣ ਜਾ ਰਹੀ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ ਅਜੇ ਵੀ 33 ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ। ਰਾਹਤ ਦੀ ਗੱਲ ਇਹ ਹੈ ਕਿ ਰਾਤ ਦਾ ਤਾਪਮਾਨ ਹੌਲੀ-ਹੌਲੀ ਡਿੱਗਣ ਤੋਂ ਬਾਅਦ ਹੁਣ ਠੰਢ ਵਧਣ ਲੱਗੀ ਹੈ।

    ਹੁਣ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 7 ਅਕਤੂਬਰ ਤੋਂ ਪੰਜਾਬ ਵਿੱਚ ਤਿੰਨ ਦਿਨ ਬੱਦਲਵਾਈ, ਗਰਜ ਅਤੇ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਅਗਲੇ ਦੋ ਦਿਨਾਂ ਤਕ ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ‘ਚ ਬਾਰਿਸ਼ ਹੋ ਸਕਦੀ ਹੈ। 9 ਅਕਤੂਬਰ ਨੂੰ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ, ਰੂਪਨਗਰ ਜ਼ਿਲਿਆਂ ‘ਚ ਦੋਆਬਾ ਅਤੇ ਪੂਰਬੀ ਮਾਲਵੇ ‘ਚ ਮੀਂਹ ਪੈਣ ਦੀ ਸੰਭਾਵਨਾ ਹੈ।

    Published by:Drishti Gupta
    First published:

    Tags: Ludhiana, Punjab, Rain, Weather