ਸ਼ਿਵਮ ਮਹਾਜਨ
ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਦੇਰ ਰਾਤ ਚੰਡੀਗੜ ਰੋਡ ਤੋਂ ਆ ਰਿਹਾ ਤੇਜ ਰਫਤਾਰ ਬੇਕਾਬੂ ਟਰੱਕ ਆਟੋ ਵਿਚ ਜਾ ਵਜਿਆ ਅਤੇ ਉਸ ਤੋਂ ਬਾਅਦ ਡੀਵਾਈਡਰ ਪਾਰ ਦੂਜੀ ਸਾਈਡ ਚਲਾ ਗਿਆ ਅਤੇ ਦੁਕਾਨਾਂ ਵਿਚ ਜਾ ਵਜਿਆ, ਜਿੱਥੇ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋਇਆ ਅਤੇ ਦੁਕਾਨਾਂ ਦੇ ਪੀਲਰ ਵੀ ਟੁੱਟ ਗਏ ਅਤੇ ਆਟੋ ਚਾਲਕ ਨੂੰ ਵੀ ਗੁਜੀਆ ਸਟਾ ਵੀ ਲਗੀਆ, ਜਿਸ ਨੂੰ ਰਾਤ ਨੂੰ ਹਸਪਤਾਲ ਭੇਜ ਦਿੱਤਾ ਗਿਆ।
ਆਟੋ ਚਾਲਕ ਨੇ ਦਸਿਆ ਕਿ ਮੌਕੇ ਦਾ ਫਾਇਦਾ ਚੁੱਕ ਕੁਝ ਚੋਰਾ ਵਲੋ ਉਸ ਦੇ ਆਟੋ ਵਿੱਚੋ ਬੈਟਰੀ ਅਤੇ ਦਿਨ ਭਰ ਦੀ ਕਮਾਈ ਵੀ ਚੋਰੀ ਹੋ ਗਈ ਹੈ, ਉਸਨੇ ਦਸਿਆ ਉਹ ਇੱਕ ਗਰੀਬ ਇਨਸਾਨ ਹੈ ਉਸ ਦੀ ਮਦਦ ਕੀਤੀ ਜਾਵੇ ਉਸ ਦਾ ਆਟੋ ਵੀ ਟੁੱਟ ਗਿਆ ਹੈ, ਕੋਈ ਜਾਣੀ ਨੁਕਸਾਨ ਨਹੀਂ ਹੋਇਆ।
ਚਸ਼ਮਦੀਦ ਵਲੋ ਦਸਿਆ ਗਿਆ ਪੂਰਾ ਵਾਕਿਆ ਰਾਤ ਇਕ ਵੱਜੇ ਦੇ ਕਰੀਬ ਹੋਇਆ,ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਮਰਾਲਾ ਚੌਕ ਤੋ ਲੈਣ ਆਇਆ ਸੀ 'ਤੇ ਉਸਨੇ ਵੇਖਿਆ ਕਿ ਹਰਿਆਣਾ ਨੰਬਰ ਟਰੱਕ ਤੇਜ ਰਫਤਾਰ ਵਿਚ ਚੰਡੀਗੜ ਵਲੋ ਆ ਰਿਹਾ ਸੀ ਜੋ ਕਿ ਸਮਰਾਲਾ ਚੌਂਕ ਵਿੱਚ ਬੱਸ ਸਟੈਂਡ ਰੋਡ 'ਤੇ ਆਟੋ ਵਿਚ ਆ ਵਜਿਆ,ਉਸ ਤੋਂ ਬਾਅਦ ਬੇਕਾਬੂ ਹੋ ਕੇ ਰੋਡ ਤੋਂ ਦੂਜੀ ਰੋਂਗ ਸਾਈਡ ਚਲਾ ਗਿਆ ਅਤੇ ਦੁਕਾਨਾਂ ਵਿੱਚ ਜਾ ਲਗਾ। ਜਿੱਥੇ ਆਟੋ ਅਤੇ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋ ਗਿਆ,ਮੌਕੇ 'ਤੇ ਪੁਲਿਸ ਵਲੋ ਟਰਕ ਵਿੱਚੋ ਇਕ ਨੋਜਵਾਨ ਫੜ ਲਿਤਾ ਗਿਆ ਜੋ ਆਪਣੇ ਆਪ ਨੂੰ ਟਰੱਕ ਦਾ ਕਨੈਕਟਰ ਦਸ ਰਿਹਾ ਹੈ ਅਤੇ ਦਸ ਰਿਹਾ ਕਿ ਡਰਾਈਵਰ ਫਰਾਰ ਹੋ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ludhiana news, Punjab, Road accident, Speed, Truck Accident