Home /ludhiana /

ਲੁਧਿਆਣਾ ਨਗਰ ਨਿਗਮ ਦੇ ਤਹਿਬਜ਼ਾਰੀ ਸ਼ਾਖਾ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਚਲਾਈ ਗਈਮੁਹਿੰਮ

ਲੁਧਿਆਣਾ ਨਗਰ ਨਿਗਮ ਦੇ ਤਹਿਬਜ਼ਾਰੀ ਸ਼ਾਖਾ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਚਲਾਈ ਗਈਮੁਹਿੰਮ

ਲੁਧਿਆਣਾ ਨਗਰ ਨਿਗਮ ਦੇ ਤਹਿਬਜ਼ਾਰੀ ਸ਼ਾਖਾ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਜ਼ੋਰਦਾਰ ਮੁਹਿੰਮ

ਲੁਧਿਆਣਾ ਨਗਰ ਨਿਗਮ ਦੇ ਤਹਿਬਜ਼ਾਰੀ ਸ਼ਾਖਾ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਜ਼ੋਰਦਾਰ ਮੁਹਿੰਮ

ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਹੋਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਲੁਧਿਆਣਾ ਨਗਰ ਨਿਗਮ ਕਾਫ਼ੀ ਸਖ਼ਤ ਮੂਡ ਵਿਚ ਨਜ਼ਰ ਆ ਰਿਹਾ ਹੈ ਤੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਜ਼ੋਰਦਾਰ ਕਾਰਵਾਈਆਂ ਕਰਦੇ ਹੋਏ ਸ਼ਹਿਰ ਵਿਚ ਵੱਖ-ਵੱਖ ਇਲਾਕਿਆਂ ਵਿਚ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਂਦੇ ਹੋਏ ਸੜਕਾਂ ਤੇ ਸਰਕਾਰੀ ਥਾਵਾਂ ਨੂੰ ਮੁਕਤ ਕਰਵਾਇਆ ਜਾ ਰਿਹਾ ਹੈ  ।

ਹੋਰ ਪੜ੍ਹੋ ...
  • Local18
  • Last Updated :
  • Share this:

`ਸ਼ਿਵਮ ਮਹਾਜਨ,ਲੁਧਿਆਣਾ

ਲੁਧਿਆਣਾ ਮਹਾਂਨਗਰ ਹੋਣ ਕਾਰਨ ਵੱਡੇ ਚੌਂਕ ਚੌਰਾਹਿਆਂ ਵਿੱਚ ਨਾਜਾਇਜ਼ ਕਬਜ਼ੇ ਕਰਕੇ ਉਸ ਉੱਤੇ ਸਮਾਂ ਵੇਚਿਆ ਜਾਂਦਾ ਹੈ, ਜਾਂ ਜਗ੍ਹਾ ਦਾ ਇਸਤੇਮਾਲ ਕੀਤਾ ਜਾਦਾ ਹੈ ਇਸ ਨਾਲ ਸ਼ਹਿਰ ਦੇ ਵਿੱਚ ਟਰੈਫ਼ਿਕ ਅਤੇ ਹਾਦਸਾ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ, ਇਸ ਨਾਲ ਆਮ ਜਨਤਾ ਵੀ ਪ੍ਰੇਸ਼ਾਨ ਹੁੰਦੀ ਹੈ ਅਤੇ ਇਨ੍ਹਾਂ ਦੀ ਖੂਬਸੂਰਤੀ ਵੀ ਮਰ ਜਾਦੀ ਹੈ। ਇਸੀ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆ ਲੁਧਿਆਣਾ ਨਗਰ ਨਿਗਮ ਦੀ ਜ਼ੋਨ-ਸੀ ਦੀ ਤਹਿਬਜ਼ਾਰੀ ਸ਼ਾਖਾ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਜ਼ੋਰਦਾਰ ਮੁਹਿੰਮ ਚਲਾਈ ਗਈ ।

ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਹੋਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਲੁਧਿਆਣਾ ਨਗਰ ਨਿਗਮ ਕਾਫ਼ੀ ਸਖ਼ਤ ਮੂਡ ਵਿਚ ਨਜ਼ਰ ਆ ਰਿਹਾ ਹੈ ਤੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਜ਼ੋਰਦਾਰ ਕਾਰਵਾਈਆਂ ਕਰਦੇ ਹੋਏ ਸ਼ਹਿਰ ਵਿਚ ਵੱਖ-ਵੱਖ ਇਲਾਕਿਆਂ ਵਿਚ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਂਦੇ ਹੋਏ ਸੜਕਾਂ ਤੇ ਸਰਕਾਰੀ ਥਾਵਾਂ ਨੂੰ ਮੁਕਤ ਕਰਵਾਇਆ ਜਾ ਰਿਹਾ ਹੈ ।

ਇਸੇ ਮੁਹਿੰਮ ਦੇ ਤਹਿਤ ਲੁਧਿਆਣਾ ਨਗਰ ਨਿਗਮ ਜੋਨ ਸੀ ਦੀ ਤਹਿਬਜਾਰੀ ਸ਼ਾਖਾ ਵਲੋਂ ਤਹਿਬਜ਼ਾਰੀ ਸ਼ਾਖਾ ਮੁਖੀ ਕੁਲਪ੍ਰੀਤ ਸਿੰਘ ਤੇ ਸਕੱਤਰ ਤਜਿੰਦਰ ਸਿੰਘ ਪੰਛੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ਵਕਰਮਾ ਚੌਕ ਦੇ ਆਸ ਪਾਸ ਜੋਰਦਾਰ ਕਾਰਵਾਈ ਕੀਤੀ ਗਈ ਤੇ ਉਥੇ ਸੜਕਾਂ ਉਪਰ ਨਾਜਾਇਜ਼ ਤੌਰ ‘ਤੇ ਖੜ੍ਹੇ ਰਿਕਸ਼ਾ ਰੇਹੜੇ ਤੇ ਹੋਰ ਸਮਾਨ ਕਬਜ਼ੇ ਵਿਚ ਲੈ ਲਿਆ ।

ਇਸ ਮੌਕੇ ਸੁਪਰਡੈਂਟ ਸੰਜੀਵ ਉਪਲ, ਇੰਸਪੈਕਟਰ ਸੰਜੀਤ ਕੁਮਾਰ, ਹਨੀ ਅਤੇ ਹੋਰ ਵੀ ਮੌਜੂਦ ਸਨ | ਲੁਧਿਆਣਾ ਨਗਰ ਨਿਗਮ ਵਲੋਂ ਕੀਤੀ ਕਾਰਵਾਈ ਦੌਰਾਨ ਨਾਜਾਇਜ਼ ਕਬਜ਼ਾ ਧਾਰੀਆਂ ‘ਚ ਹਫੜਾ ਦਫੜੀ ਜਿਹੀ ਮੱਚੀ ਰਹੀ । ਪਰ ਨਿਗਮ ਵਲੋਂ ਪੂਰੀ ਸਫਲਤਾ ਨਾਲ ਕਾਰਵਾਈ ਕਰ ਦਿੱਤੀ ਗਈ ।

Published by:Shiv Kumar
First published:

Tags: Development, Encroachment, Illegal acquisition, Ludhiana news, Municipal corporation, Tehbazari