'ਸ਼ਿਵਮ ਮਹਾਜਨ
ਲੁਧਿਆਣਾ: ਇਸ ਵੀਡੀਓ ਦੇ ਜਰਿਏ ਲੁਧਿਆਣਾ ਦੇ ਪ੍ਰਸਿੱਧ ਦੁਰਗਾ ਮਾਤਾ ਮੰਦਰ ਦੇ ਕਰੋ ਦਰਸ਼ਨ। ਇਸ ਮੰਦਰ ਦੀ ਖਾਸੀਅਤ ਹੈ ਕਿ ਇਸ ਮੰਦਰ ਦੇ ਵਿਚਾਲੇ ਨਰਾਤਿਆਂ ਵਿੱਚ ਪੂਜਿਆ ਜਾਣ ਵਾਲੀਆਂ ਨੌਂ ਦੇਵੀਆਂ ਦੀਆਂ ਮੂਰਤੀਆਂ ਸਥਾਪਿਤ ਹਨ। ਇਸ ਮੰਦਰ ਦੇ ਵਿਚਾਲੇ ਨਾ ਸਿਰਫ ਲੁਧਿਆਣਾ ਬਲਕਿ ਪੂਰੇ ਪੰਜਾਬ ਸੂਬੇ ਅਤੇ ਬਾਹਰੋਂ ਸ਼ਰਧਾਲੂ ਖ਼ਾਸ ਤੌਰ ਤੇ ਮੱਥਾ ਟੇਕਣ ਲਈ ਆਉਂਦੇ ਹਨ।
ਇਹ ਮੰਦਰ ਲੁਧਿਆਣਾ ਸ਼ਹਿਰ ਦਾ ਮੁੱਖ ਮੰਦਿਰ ਹੈ, ਜੋ ਕਿ ਲੁਧਿਆਣਾ ਦੇ ਜਗਰਾਉਂ ਵਾਲੇ ਪੁਲ ਦੇ ਕੋਲ ਸਥਾਪਿਤ ਹੈ।ਇਸ ਮੰਦਰ ਤੋਂ ਰੇਲਵੇ ਸਟੇਸ਼ਨ ਦੀ ਦੂਰੀ ਤਕਰੀਬਨ ਇੱਕ ਕਿਲੋਮੀਟਰ ਅਤੇ ਬੱਸ ਸਟੈਂਡ ਤੋਂ ਤਕਰੀਬਨ ਚਾਰ ਕਿਲੋਮੀਟਰ ਦੂਰੀ 'ਤੇ ਮੰਦਿਰ ਸਥਾਪਿਤ ਹੈ।
ਇਸ ਮੰਦਰ ਵਿੱਚ ਤੁਸੀਂ ਅਸਾਨੀ ਨਾਲ ਪਹੁੰਚ ਸਕਦੇ ਹੋ, ਇਸ ਮੰਦਿਰ ਦੇ ਵਿਚਾਲੇ ਨਰਾਤਿਆਂ ਦੇ ਦਿਨਾਂ ਵਿੱਚ ਖ਼ਾਸ ਸਜਾਵਟ ਵੇਖਣ ਨੂੰ ਮਿਲਦੀ ਹੈ ਅਤੇ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chaitra Navratri 2022, Ludhiana, Navratra, Punjab, Temple