Home /ludhiana /

Ludhiana: ਲੁਧਿਆਣਾ ਰੇਲਵੇ ਸਟੇਸ਼ਨ 'ਤੇ ਤਿਉਹਾਰਾਂ ਦੇ ਦਿਨਾਂ 'ਚ ਵਧੀ ਸੁਰੱਖਿਆ, ਦੇਖੋ ਖਾਸ ਪ੍ਰਬੰਧ

Ludhiana: ਲੁਧਿਆਣਾ ਰੇਲਵੇ ਸਟੇਸ਼ਨ 'ਤੇ ਤਿਉਹਾਰਾਂ ਦੇ ਦਿਨਾਂ 'ਚ ਵਧੀ ਸੁਰੱਖਿਆ, ਦੇਖੋ ਖਾਸ ਪ੍ਰਬੰਧ

ਤਿਉਹਾਰਾਂ

ਤਿਉਹਾਰਾਂ ਦੇ ਦਿਨਾਂ ਵਿੱਚ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਵਧੀ ਸੁਰੱਖਿਆ

ਲੁਧਿਆਣਾ: ਭਾਰਤ ਇਕ ਤਿਉਹਾਰਾਂ ਦਾ ਦੇਸ਼ ਹੈ ਅਤੇ ਇਸ ਵਾਰ ਸਾਰੇ ਮੁੱਖ ਤਿਉਹਾਰ ਅਕਤੂਬਰ ਮਹੀਨੇ ਵਿਚ ਆ ਰਹੇ ਹਨ। ਜਿਸ ਦੇ ਚਲਦਿਆਂ ਸੂਬੇ ਦੇ ਵਿਚਾਲੇ ਸੁਰੱਖਿਆ ਇੰਤਜ਼ਾਮ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

  • Share this:

    ਸ਼ਿਵਮ ਮਹਾਜਨ

    ਲੁਧਿਆਣਾ: ਭਾਰਤ ਇਕ ਤਿਉਹਾਰਾਂ ਦਾ ਦੇਸ਼ ਹੈ ਅਤੇ ਇਸ ਵਾਰ ਸਾਰੇ ਮੁੱਖ ਤਿਉਹਾਰ ਅਕਤੂਬਰ ਮਹੀਨੇ ਵਿਚ ਆ ਰਹੇ ਹਨ। ਜਿਸ ਦੇ ਚਲਦਿਆਂ ਸੂਬੇ ਦੇ ਵਿਚਾਲੇ ਸੁਰੱਖਿਆ ਇੰਤਜ਼ਾਮ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

    ਤਸਵੀਰਾਂ ਹਨ ਲੁਧਿਆਣਾ ਸ਼ਹਿਰ ਦੇ ਰੇਲਵੇ ਸਟੇਸ਼ਨ ਦੀਆਂ ਜੋ ਕਿ ਮੁੱਖ ਅਤੇ ਵੱਡਾ ਰੇਲਵੇ ਸਟੇਸ਼ਨ ਹੈ। ਇਸ ਸਟੇਸ਼ਨ 'ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਨਾਲ ਰੇਲਵੇ ਪੁਲਿਸ ਵੱਲੋਂ ਵੀ ਸਹਿਯੋਗ ਮਿਲ ਰਿਹਾ ਹੈ।

    ਰੇਲਵੇ ਸਟੇਸ਼ਨ ਦੇ ਅੰਦਰ ਯਾਤਰੀਆਂ ਦੀ ਚੈਕਿੰਗ ਤੋਂ ਲੈ ਕੇ ਸਟੇਸ਼ਨ ਦਾ ਮੁਆਇਨਾ ਵੀ ਕੀਤਾ ਜਾ ਰਿਹਾ ਹੈ।ਬੰਬ ਸਕੁਐਡ ,ਡੌਗ ਸਕੁਐਡ ਆਦਿ ਦਸਤੇ ਵੀ ਤਿਆਰ ਰੱਖੇ ਗਏ ਹਨ। ਸਟੇਸ਼ਨ ਦੇ ਬਾਹਰ ਪੁਲਿਸ ਵਿਭਾਗ ਦੀ ਟੀਮ ਵੱਲੋਂ ਵਾਰ-ਵਾਰ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਣਜਾਣ ਵਸਤੂ,ਕੋਈ ਬੈਗ ,ਕੋਈ ਟਿਫਨ ਮਿਲਣ 'ਤੇ ਪੁਲਿਸ ਵਿਭਾਗ ਨੂੰ ਸੂਚਿਤ ਕੀਤਾ ਜਾਵੇ।

    Published by:Rupinder Kaur Sabherwal
    First published:

    Tags: Festival, Ludhiana, Punjab