Home /ludhiana /

Inspiration: Hula Hoop 'ਚ ਲੁਧਿਆਣਾ ਦੇ ਬੱਚਿਆਂ ਨੇ ਬਣਾਇਆ ਇੰਟਰਨੈਸ਼ਨਲ ਰਿਕਾਰਡ , ਸ਼ਹਿਰ ਦਾ ਨਾਂ ਕੀਤਾ ਰੋਸ਼ਨ

Inspiration: Hula Hoop 'ਚ ਲੁਧਿਆਣਾ ਦੇ ਬੱਚਿਆਂ ਨੇ ਬਣਾਇਆ ਇੰਟਰਨੈਸ਼ਨਲ ਰਿਕਾਰਡ , ਸ਼ਹਿਰ ਦਾ ਨਾਂ ਕੀਤਾ ਰੋਸ਼ਨ

ਲੁਧਿਆਣਾ ਸ਼ਹਿਰ ਦੇ ਬੀਸੀਐਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ  ਐੱਲਕੇਜੀ ਵਿੱਚ ਪੜ੍ਹਦੀ 4 ਸ

ਲੁਧਿਆਣਾ ਸ਼ਹਿਰ ਦੇ ਬੀਸੀਐਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ  ਐੱਲਕੇਜੀ ਵਿੱਚ ਪੜ੍ਹਦੀ 4 ਸ

ਦੋਨਾਂ ਹੀ ਬੱਚਿਆਂ ਦੇ ਮਾਂ ਬਾਪ ਆਪਣੇ ਬੱਚਿਆਂ ਦੀ ਇਸ ਪ੍ਰਾਪਤੀ ਦਾ ਵੱਡਾ ਯੋਗਦਾਨ ਇਨ੍ਹਾਂ ਬੱਚਿਆਂ ਦੀ ਸਿਖਾਉਣ ਵਾਲੀ ਟਿਊਟਰ ਸੋਨੀਆ ਨੂੰ ਦਿੰਦੇ ਹਨ ,ਬੱਚਿਆਂ ਦੇ ਮਾਂ ਬਾਪ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਲੀ ਸੋਨੀਆ ਮੈਡਮ ਹੀ ਸੀ ਜਿਸ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਵਿੱਚ ਹੁਲਾ ਹੂਪ ਨਾਲ ਖੇਡਣ ਦੀ ਕਲਾ ਹੈ ਅਤੇ ਉਹ ਇਸ ਵਿੱਚ ਉਨ੍ਹਾਂ ਨੂੰ ਮਾਹਿਰ ਕਰੇਗੀ।

ਹੋਰ ਪੜ੍ਹੋ ...
 • Share this:

  ਸ਼ਿਵਮ ਮਹਾਜਨ

  ਲੁਧਿਆਣਾ: ਜੀਵਨ ਦੇ ਹਰ ਖੇਤਰ ਵਿੱਚ ਸਰਵਉੱਚਤਾ ਦੀ ਸਕੂਲ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਲੁਧਿਆਣਾ ਸ਼ਹਿਰ ਦੇ ਬੀਸੀਐਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਐੱਲਕੇਜੀ ਕਲਾਸ ਵਿੱਚ ਪੜ੍ਹਦੀ 4 ਸਾਲਾਂ ਤੇਜਲ ਗੁਪਤਾ ਅਤੇ ਕਲਾਸ ਐੱਲਕੇਜੀ ਵਿੱਚ ਪੜ੍ਹਦੇ 4 ਸਾਲਾਂ 2 ਮਹੀਨੇ ਦੇ ਅਨਵੈ ਬਾਂਸਲ ਨੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਨਾਮ ਦਰਜ ਕਰ ਕੇ ਲੁਧਿਆਣਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ।

  ਤੇਜਲ ਗੁਪਤਾ ਦੁਆਰਾ 30 ਸਕਿੰਟਾਂ ਵਿੱਚ ਸਭ ਤੋਂ ਵੱਧ ਹੁਲਾ ਹੂਪ ਸਪਿਨ ਦਾ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਉਸ ਨੇ 30 ਸਕਿੰਟਾਂ ਵਿੱਚ 79 ਹੁਲਾ ਹੂਪ ਸਪਿਨ ਕੀਤੇ ਹਨ। ਤੇਜਲ ਦੇ ਪਿਤਾ ਦਾ ਨਾਮ ਗੌਰਵ ਗੁਪਤਾ ਅਤੇ ਮਾਤਾ ਦਾ ਨਾਮ ਰਿਤੂ ਬਾਲਾ ਹੈ ਅਤੇ ਦੋਨੋਂ ਹੀ ਮਾਂ ਬਾਪ ਆਪਣੇ ਬੱਚੇ ਦੀ ਇਸ ਪ੍ਰਾਪਤੀ ਉੱਤੇ ਮਾਣ ਮਹਿਸੂਸ ਕਰ ਰਹੇ ਹਨ।

  ਉੱਥੇ ਹੀ ਅਨਵੈ ਬਾਂਸਲ ਦੁਆਰਾ 10 ਮਿੰਟਾਂ ਵਿੱਚ 85 ਸੈਂਟੀਮੀਟਰ ਦੇ ਘੇਰੇ ਵਿੱਚ ਹੂਪ ਦੇ ਨਾਲ ਸਭ ਤੋਂ ਵੱਧ ਹੁਲਾ ਹੂਪ ਸਪਿਨਜ਼ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਅਨਵੈ ਬਾਂਸਲ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਇਸ ਦੇ ਪਿਤਾ ਦਾ ਨਾਮ ਸੁਮਿਤ ਬਾਂਸਲ ਅਤੇ ਮਾਤਾ ਦਾ ਨਾਮ ਆਂਚਲ ਬਾਂਸਲ ਹੈ। ਉਸ ਨੇ 10 ਮਿੰਟਾਂ ਵਿੱਚ 1020 ਸਪਿਨ ਕੀਤੇ।

  ਦੋਨਾਂ ਹੀ ਬੱਚਿਆਂ ਦੇ ਮਾਂ ਬਾਪ ਆਪਣੇ ਬੱਚਿਆਂ ਦੀ ਇਸ ਪ੍ਰਾਪਤੀ ਦਾ ਵੱਡਾ ਯੋਗਦਾਨ ਇਨ੍ਹਾਂ ਬੱਚਿਆਂ ਦੀ ਸਿਖਾਉਣ ਵਾਲੀ ਟਿਊਟਰ ਸੋਨੀਆ ਨੂੰ ਦਿੰਦੇ ਹਨ ,ਬੱਚਿਆਂ ਦੇ ਮਾਂ ਬਾਪ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਲੀ ਸੋਨੀਆ ਮੈਡਮ ਹੀ ਸੀ ਜਿਸ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਵਿੱਚ ਹੁਲਾ ਹੂਪ ਨਾਲ ਖੇਡਣ ਦੀ ਕਲਾ ਹੈ ਅਤੇ ਉਹ ਇਸ ਵਿੱਚ ਉਨ੍ਹਾਂ ਨੂੰ ਮਾਹਿਰ ਕਰੇਗੀ।

  ਜਿਸ ਤੋਂ ਬਾਅਦ ਦੋਨਾਂ ਬੱਚਿਆਂ ਦੀ ਵੀਡੀਓ ਬਣਾ ਕੇ ਸੋਨੀਆ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਨੂੰ ਭੇਜੀ ਅਤੇ ਜਦੋਂ ਉਨ੍ਹਾਂ ਦੀ ਇਹ ਵੀਡੀਓ ਨੂੰ ਵੈਰੀਫਾਈ ਕਰਨ ਦੇ ਲਈ ਅਧਿਕਾਰੀ ਪਹੁੰਚੇ, ਤਾਂ ਉਨ੍ਹਾਂ ਨੇ ਇਸ ਦ੍ਰਿਸ਼ ਨੂੰ ਲਾਈਵ ਦੇਖਿਆ ਅਤੇ ਦੋਨਾਂ ਬੱਚਿਆਂ ਨੂੰ ਉਨ੍ਹਾਂ ਦੀ ਹੁਲਾ ਹੂਪ ਨਾਲ ਖੇਡੀ ਜਾਣ ਵਾਲੀ ਕੈਟਾਗਰੀ ਵਿੱਚ ਰਿਕਾਰਡ ਬਣਾਉਣ ਵਾਲੇ ਜੇਤੂ ਘੋਸ਼ਿਤ ਕੀਤਾ। ਇਸ ਰਿਕਾਰਡ ਦੇ ਬਣਨ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ ਅਤੇ ਜਿੱਥੇ ਛੋਟੀ ਉਮਰ ਵਿੱਚ ਇਨ੍ਹਾਂ ਬੱਚਿਆਂ ਵਿੱਚ ਹੁਨਰ ਹੈ ਉੱਥੇ ਹੀ ਆਉਣ ਵਾਲੇ ਸਾਲਾਂ ਵਿਚ ਇਹ ਚੰਗੇ ਖਿਡਾਰੀ ਵੀ ਬਣਨਗੇ।

  First published:

  Tags: Inspiration, Kids, Ludhiana, Punjab, Record