Home /ludhiana /

Justice Sidhu Moose wala: ਕਾਲੀਆਂ ਐਨਕਾਂ ਲਗਾ ਕੇ ਟੀਟੂ ਬਾਣਿਆਂ ਨੇ ਦਿੱਤਾ ਧਰਨਾ, ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਸਰਕਾਰ ਨੂੰ ਲਾਈ ਗੁਹਾਰ

Justice Sidhu Moose wala: ਕਾਲੀਆਂ ਐਨਕਾਂ ਲਗਾ ਕੇ ਟੀਟੂ ਬਾਣਿਆਂ ਨੇ ਦਿੱਤਾ ਧਰਨਾ, ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਸਰਕਾਰ ਨੂੰ ਲਾਈ ਗੁਹਾਰ

X
JUSTICE

JUSTICE SIDHU MOOSEWALA : ਕਾਲੀਆਂ ਐਨਕਾਂ ਲਗਾ ਕੇ ਟੀਟੂ ਬਾਣਿਆਂ ਨੇ ਦਿੱਤਾ ਧਰਨਾ,ਸਿੱਧੂ ਮੂ

ਧਰਨੇ 'ਤੇ ਬੈਠਣ ਦਾ ਮੁੱਖ ਕਾਰਨ ਸਿੱਧੂ ਮੂਸੇ ਵਾਲੇ ਦੀ ਮੌਤ ਦਾ ਇਨਸਾਫ ਨਾ ਮਿਲਣਾ ਸੀ। ਟੀਟੂ ਬਾਣੀਆਂ ਦਾ ਕਹਿਣਾ ਸੀ ਕਿ 9 ਮਹੀਨੇ ਹੋ ਚੁੱਕੇ ਹਨ ਪਰ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਉੱਥੇ ਹੀ ਉਸ ਦਾ ਕਹਿਣਾ ਸੀ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਅੱਜ ਤੱਕ ਕਦੇ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਦੀਪ ਸਿੱਧੂ ਦੀ ਮੌਤ ,ਕਤਲ ਸੀ ਜਾਂ ਹਾਦਸਾ।

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ- ਟੀਟੂ ਬਾਣੀਆਂ ਆਪਣੇ ਸਾਥੀਆਂ ਸਣੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਾਲੀਆਂ ਐਨਕਾਂ ਅਤੇ ਕਾਲੀ ਪੱਟੀ ਬੰਨ ਕੇ ਧਰਨੇ 'ਤੇ ਬੈਠ ਗਿਆ।ਧਰਨੇ 'ਤੇ ਬੈਠਣ ਦਾ ਮੁੱਖ ਕਾਰਨ ਸਿੱਧੂ ਮੂਸੇ ਵਾਲੇ ਦੀ ਮੌਤ ਦਾ ਇਨਸਾਫ ਨਾ ਮਿਲਣਾ ਸੀ। ਟੀਟੂ ਬਾਣੀਆਂ ਦਾ ਕਹਿਣਾ ਸੀ ਕਿ 9 ਮਹੀਨੇ ਹੋ ਚੁੱਕੇ ਹਨ ਪਰ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਉੱਥੇ ਹੀ ਉਸ ਦਾ ਕਹਿਣਾ ਸੀ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਅੱਜ ਤੱਕ ਕਦੇ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਦੀਪ ਸਿੱਧੂ ਦੀ ਮੌਤ ਕਤਲ ਸੀ ਜਾਂ ਹਾਦਸਾ।

ਟੀਟੂ ਬਾਣੀਆ ਨੇ ਕਿਹਾ ਕਿ ਸਿਸਟਮ ਅਤੇ ਪ੍ਰਸ਼ਾਸਨ ਨੂੰ ਵੀ ਚੰਗਾ ਬਣਨਾ ਪਵੇਗਾ। ਉਸ ਨੇ ਭਗਵੰਤ ਮਾਨ ਨੂੰ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਜਲਦ ਫੜੇ ਜਾਣ ਦੀ ਅਪੀਲ ਕੀਤੀ। ਇਸਦੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਮਾਂ-ਬਾਪ ਦਾ ਦੁੱਖ ਦਰਦ ਵੀ ਬਿਆਨ ਕੀਤਾ।

ਟੀਟੂ ਬਾਣੀਆ ਦਾ ਕਹਿਣਾ ਸੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਹੁਣ ਬਿਮਾਰ ਹੀ ਰਹਿੰਦੇ ਹਨ। ਉਨ੍ਹਾਂ ਦੇ ਦਿਲ ਵਿੱਚ ਪਹਿਲਾ ਹੀ ਦੋ ਸਟੰਟ ਪਏ ਹੋਏ ਹਨ ਅਤੇ ਪੁੱਤਰ ਦੀ ਮੌਤ ਤੋਂ ਬਾਅਦ ਇਨਸਾਫ ਨਾ ਮਿਲਣ ਕਾਰਨ ਦੁੱਖ ਝੱਲਣਾ ਪੈ ਰਿਹਾ ਹੈ। ਬਜ਼ੁਰਗ ਮਾਂ ਜੋ ਆਪਣੇ ਪੁੱਤਰ ਦਾ ਵਿਆਹ ਦੇਖਣਾ ਚਾਹੁੰਦੀ ਸੀ ਉਹ ਆਪਣੇ ਪੁੱਤਰ ਦੇ ਵਿਯੋਗ ਵਿੱਚ ਹਰ ਰੋਜ਼ ਰੋਂਦੀ ਹੈ।

ਜਿੱਥੇ ਜੀ ਨੂੰ ਬਾਣੀਏ ਨੇ ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ। ਉਥੇ ਹੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਸਿੱਧੂ ਮੂਸੇਵਾਲੇ ਦੇ ਮਾਂ ਬਾਪ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਦੀਪ ਸਿੱਧੂ ਦੀ ਮੌਤ ਬਾਰੇ ਪੂਰੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ।

Published by:Drishti Gupta
First published:

Tags: Protest, Punjab, Sidhu Moose Wala, Sidhu moosewala murder case