Home /News /ludhiana /

ਬਾਪੂ ਸੂਰਤ ਸਿੰਘ ਨੂੰ ਛਡਵਾਊਣ ਲਈ ਮੋਰਚੇ ਦੇ ਆਗੂਆਂ ਦਾ DMC ਲੁਧਿਆਣਾ ’ਚ ਧਰਨਾ ਜਾਰੀ

ਬਾਪੂ ਸੂਰਤ ਸਿੰਘ ਨੂੰ ਛਡਵਾਊਣ ਲਈ ਮੋਰਚੇ ਦੇ ਆਗੂਆਂ ਦਾ DMC ਲੁਧਿਆਣਾ ’ਚ ਧਰਨਾ ਜਾਰੀ

Kaumi Insaaf Morcha Dharna in DMC Ldh: ਭਾਈ ਲਖਵਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿਚ ਬੈਠੀ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਊਣਾਂ ਸਾਡੀ ਇਖਲਾਕੀ ਜਿੰਮੇਵਾਰੀ ਹੈ ਤੇ ਇਸ ਲਈ ਸਮੁੱਚੇ ਸਿੱਖ ਪੰਥ ਨੂੰ ਆਪਸ ਵਿਚ ਸਿਰ ਜੋੜ੍ਹ ਕੇ ਬੈਠਣਾ ਪਵੇਗਾ ਤੇ ਗੁਰੂ ਸਾਹਿਬ ਦੇ ਫਲਸਫੇ ’ਤੇ ਪਹਿਰਾ ਦੇਣਾ ਪਵੇਗਾ।

ਹੋਰ ਪੜ੍ਹੋ ...
  • Share this:

ਮੁਹਾਲੀ: Kaumi insaaf morcha dharna in dmc Ldh: ਕੌਮੀ ਇੰਨਸਾਫ਼ ਮੋਰਚੇ ਵਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਬੀਤੀ 7 ਜਨਵਰੀ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਬਰੂਹਾਂ ਉੱਪਰ ਲਗਾਏ ਪੱਕੇ ਮੋਰਚੇ ਵਿਚ ਸੰਗਤਾਂ ਨੇ ਅੱਜ ਵੱਡੇ ਕਾਫਲਿਆਂ ਦੇ ਰੂਪ ’ਚ ਸ਼ਮੂਲੀਅਤ ਕੀਤੀ।

ਮੋਰਚੇ ਵਿਚ ਅੱਜ ਵੱਡੀ ਗਿਣਤੀ ਵਿਚ ਜਿੱਥੇ ਕਿਸਾਨ ਜੱਥੇਬੰਦੀਆਂ ਸਮੇਤ ਹਰਿਆਣਾ ਤੋਂ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ, ਉੱਥੇ ਹੀ ਭਾਈ ਲਖਵਿੰਦਰ ਸਿੰਘ ਯੂਐਸਏ ਦੀ ਅਗਵਾਈ ਵਿਚ ਪਿੰਡ ਤਲਵੰਡੀ ਮੰਗੇ ਖਾਂ (ਜੀਰਾ) ਤੋਂ ਵੀ ਵੱਡਾ ਕਾਫ਼ਲਾ ਮੋਰਚੇ ਵਿਚ ਪਹੁੰਚਿਆ।

ਇਸ ਮੌਕੇ ਭਾਈ ਲਖਵਿੰਦਰ ਸਿੰਘ ਦੇ ਨਾਲ ਭਾਈ ਕੁਲਵੰਤ ਸਿੰਘ ਮਿਆਨੀ, ਭਾਈ ਸਰਬਜੀਤ ਸਿੰਘ ਅਤੇ ਪਿੰਡ ਦੀ ਸੰਗਤ ਨੇ ਸ਼ਮੂਲੀਅਤ ਕੀਤੀ ਅਤੇ ਬਾਪੂ ਗੁਰਚਰਨ ਸਿੰਘ ਤੇ ਸੀ. ਵਕੀਲ ਅਮਰ ਸਿੰਘ ਅਮਰ ਸਿੰਘ ਚਾਹਲ ਨਾਲ ਵਿਚਾਰ ਵਟਾਂਦਰਾ ਕੀਤਾ। ਭਾਈ ਲਖਵਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿਚ ਬੈਠੀ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਊਣਾਂ ਸਾਡੀ ਇਖਲਾਕੀ ਜਿੰਮੇਵਾਰੀ ਹੈ ਤੇ ਇਸ ਲਈ ਸਮੁੱਚੇ ਸਿੱਖ ਪੰਥ ਨੂੰ ਆਪਸ ਵਿਚ ਸਿਰ ਜੋੜ੍ਹ ਕੇ ਬੈਠਣਾ ਪਵੇਗਾ ਤੇ ਗੁਰੂ ਸਾਹਿਬ ਦੇ ਫਲਸਫੇ ’ਤੇ ਪਹਿਰਾ ਦੇਣਾ ਪਵੇਗਾ।

ਡੀਐਮਸੀ ਹਪਤਾਲ ਲੁਧਿਆਣਾ ਤੋਂ ਬਾਪੂ ਸੂਰਤ ਸਿੰਘ ਨੂੰ ਮੋਰਚੇ ਵਿਚ ਲਿਆਉਣ ਲਈ ਪੰਜ ਮੈਂਬਰੀ ਵਫ਼ਦ ਲੁਧਿਆਣਾ ਗਿਆ ਸੀ।

ਡੀਐਮਸੀ ਹਪਤਾਲ ਲੁਧਿਆਣਾ ਤੋਂ ਬਾਪੂ ਸੂਰਤ ਸਿੰਘ ਨੂੰ ਮੋਰਚੇ ਵਿਚ ਲਿਆਉਣ ਲਈ ਪੰਜ ਮੈਂਬਰੀ ਵਫ਼ਦ ਲੁਧਿਆਣਾ ਗਿਆ ਸੀ। ਗੁਰਦੀਪ ਸਿੰਘ ਬਠਿੰਡਾ ਨੇ ਦਿੱਤੀ ਜਾਣਕਾਰੀ ਵਿਚ ਕਿਹਾ ਕਿ ਜਥੇਦਾਰ ਸੂਰਤ ਸਿੰਘ ਖਾਲਸਾ ਦੀ ਡੀਐਮਸੀ ਹਸਤਪਤਾਲ ਚੋ ਗੈਰਕਾਨੂੰਨੀ ਨਜਰਬੰਦੀ ਚੋ ਰਿਹਾਈ ਲਈ ਅੱਜ ਕੌਮੀ ਇਨਸਾਫ਼ ਮੋਰਚੇ ਦੇ ਮੈਬਰਾ ਨੇ ਡੀਐਮਸੀ ਦੇ ਪ੍ਰਬੰਧਕ ਦੇ ਦਫਤਰ ’ਚ ਧਰਨਾ ਲਾਇਆ ਤੇ ਗੈਰਕਾਨੂੰਨੀ ਨਜਰਬੰਦੀ ’ਚੋ ਰਿਹਾਈ ਦੀ ਮੰਗ ਕੀਤੀ।

ਉਨ੍ਹਾਂ ਦਸਿਆ ਕਿ ਲੰਮੀ ਜੱਦੋ ਜ਼ਹਿਦ ਚੱਲਣ ’ਤੇ ਲੁਧਿਆਣਾ ਦੇ ਪ੍ਰਸ਼ਾਸਨਿਕ ਅਧਿਕਾਰੀ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਨਾਲ ਮੋਕੇ ਤੇ ਹਾਜਰ ਰਹੇ। ਕੌਮੀ ਇਨਸਾਫ਼ ਮੋਰਚੇ ਵੱਲੋ ਅੱਜ ਭਾਈ ਗੁਰਦੀਪ ਸਿੰਘ ਬਠਿੰਡਾ, ਤਰੁਣ ਜੈਨ ਬਾਵਾ, ਭਾਈ ਪਾਲ ਸਿੰਘ ਫਰਾਸ , ਭਾਈ ਬਲਵਿੰਦਰ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ, ਭਾਈ ਜਤਿੰਦਰ ਸਿੰਘ ਈਸੜੂ, ਐਡਵੋਕੇਟ ਵਰਿੰਦਰ ਖਾਰਾ ਤੇ ਕਈ ਹੋਰ ਸਤਿਕਾਰਤ ਆਗੂ ਹਾਜਰ ਸਨ।

Published by:Krishan Sharma
First published:

Tags: Bandi singh, Ludhiana news, Sikh News