ਸ਼ਿਵਮ ਮਹਾਜਨ
ਪੰਜਾਬ ਦੀਆਂ ਮਿੰਨੀ ਓਲੰਪਿਕ ਵਜੋਂ ਮਸ਼ਹੂਰ 83ਵੀਆਂ ਕਿਲਾ ਰਾਏਪੁਰ ਖੇਡਾਂ 4 ਸਾਲਾਂ ਦੇ ਵਕਫ਼ੇ ਬਾਅਦ ਅੱਜ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਵਿਖੇ ਸ਼ੁਰੂ ਹੋ ਗਈਆਂ।
ਡਾ. ਸੁਖਦਰਸ਼ਨ ਸਿੰਘ ਚਾਹਲ ਨੇ ਦੱਸਿਆ ਕਿ ਇਹ ਖੇਡਾਂ 4 ਸਾਲਾਂ ਦੇ ਵਕਫ਼ੇ ਤੋਂ ਬਾਅਦ ਕਰਵਾਈਆਂ ਜਾ ਰਹੀਆਂ ਹਨ | ਇਹ ਖੇਡਾਂ ਪੰਜਾਬ ਦੇ ਖੇਡ ਸੱਭਿਆਚਾਰ ਅਤੇ ਉਨ੍ਹਾਂ ਦੇ ਖੂਨ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਨੂੰ ਰੂਪਮਾਨ ਕਰਦੀਆਂ ਹਨ। ਇਸ ਵਿੱਚ ਮੁੱਖ ਤੌਰ 'ਤੇ 3 ਕਿਸਮ ਦੀਆਂ ਖੇਡਾਂ ਹਨ, ਪਹਿਲੀ ਓਲੰਪਿਕ ਖੇਡਾਂ, ਦੂਜੀ ਗੱਤਕਾ ਅਤੇ ਤੀਜੀ ਪੰਜਾਬ ਦੀਆਂ ਪੇਂਡੂ ਖੇਡਾਂ ਹਨ। ਭਾਵੇਂ ਕਿ ਕੁਝ ਕਾਰਨਾਂ ਕਰਕੇ ਇਹ ਖੇਡਾਂ 4 ਸਾਲਾਂ ਬਾਅਦ ਕਰਵਾਈਆਂ ਜਾ ਰਹੀਆਂ ਹਨ ਪਰ ਲੋਕਾਂ ਵਿੱਚ ਇਸ ਪ੍ਰਤੀ ਭਾਰੀ ਉਤਸ਼ਾਹ ਹੈ।
ਇਨ੍ਹਾਂ ਖੇਡਾਂ ਵਿੱਚ ਮੁੱਖ ਰੂਪ ਵਿੱਚ ਰੱਸਾਕੱਸ਼ੀ, ਦੌੜ ਮੁਕਾਬਲੇ ,ਉੱਚੀ ਛਾਲ ,ਕੁਸ਼ਤੀ, ਹਾਕੀ ਟੂਰਨਾਮੈਂਟ ਆਦਿ ਕਰਵਾਏ ਜਾਂਦੇ ਹਨ। ਬਜ਼ੁਰਗਾਂ ਦੀ ਦੌੜ ਇਸ ਵਿੱਚ ਵੇਖਣ ਵਾਲੀ ਹੁੰਦੀ ਹੈ। ਇਸਦੇ ਨਾਲ ਹੀ ਜੇਕਰ ਗੱਲ ਪੇਂਡੂ ਖੇਤਰ ਨਾਲ ਸਬੰਧਤ ਖੇਡਾਂ ਦੀ ਕੀਤੀ ਜਾਵੇ ਤਾਂ ਟਰਾਲੀ ਨੂੰ ਬੈਕ ਕਰਨਾ ,ਬੈਲਗੱਡੀਆਂ ਦੀ ਦੌੜ ਆਦਿ ਸ਼ਾਮਿਲ ਹੁੰਦੀਆਂ ਹਨ। ਇਹਦੇ ਨਾਲ ਹੀ ਪ੍ਰੋਗਰਾਮ ਦੇ ਵਿਚਾਲੇ ਗਤਕਾ ਪਾਰਟੀਆਂ, ਪੰਜਾਬੀ ਸਭਿਆਚਾਰਕ ਨਾਚ ਵੀ ਪੇਸ਼ ਕੀਤੇ ਜਾਂਦੇ ਹਨ।
ਤਿੰਨ ਦਿਨ ਚੱਲਣ ਵਾਲੀਆਂ ਇਸ ਖੇਡਾਂ ਵਿੱਚ ਕਈ ਖੇਡਾਂ ਕਰਵਾਈਆਂ ਜਾਣਗੀਆਂ। ਜਦੋਂ ਕਿ ਬਲਦਾਂ ਦੀ ਦੌੜ 'ਤੇ ਅਜੇ ਵੀ ਪਾਬੰਦੀ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਜਲੀਕੱਟੂ ਵਾਂਗ ਇੱਥੇ ਵੀ ਬਲਦ ਦੌੜ ਦੀ ਇਜਾਜ਼ਤ ਦਿੱਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Kila Raipur